ਦਿੱਲੀ ‘ਚ ਮੁਹੱਲਾ ਕਲੀਨਿਕ ਦੇ ਇੱਕ ਹੋਰ ਡਾਕਟਰ ਨੂੰ ਹੋਇਆ ਕੋਰੋਨਾ, ਰਿਪੋਰਟ ਆਈ ਪਾਜ਼ੀਟਿਵ

Another Delhi Mohalla Clinic doctor tests positive for coronavirus in Babarpur
ਦਿੱਲੀ 'ਚ ਮੁਹੱਲਾ ਕਲੀਨਿਕ ਦੇ ਇੱਕ ਹੋਰ ਡਾਕਟਰ ਨੂੰ ਹੋਇਆ ਕੋਰੋਨਾ, ਰਿਪੋਰਟ ਆਈ ਪਾਜ਼ੀਟਿਵ

ਦਿੱਲੀ ‘ਚ ਮੁਹੱਲਾ ਕਲੀਨਿਕ ਦੇ ਇੱਕ ਹੋਰ ਡਾਕਟਰ ਨੂੰ ਹੋਇਆ ਕੋਰੋਨਾ, ਰਿਪੋਰਟ ਆਈ ਪਾਜ਼ੀਟਿਵ:ਨਵੀਂ ਦਿੱਲੀ :  ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਇਸ ਦੌਰਾਨ ਦਿੱਲੀ ਦੇ ਬਾਬਰਪੁਰ ਕਲੀਨਿਕ ਵਿਚ ਇਕ ਹੋਰ ਡਾਕਟਰ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ ਅਤੇ  ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਜਿਨ੍ਹਾਂ ਮਰੀਜਾਂ ਨੇ 12 ਤੋਂ 20 ਮਾਰਚ ਦੇ ਦਰਮਿਆਨ ਉਸ ਡਾਕਟਰ ਨਾਲ ਮੁਲਾਕਾਤ ਕੀਤੀ ਸੀ ਜਾਂ ਕੋਈ ਡਾਕਟਰੀ ਸਲਾਹ-ਮਸ਼ਵਰਾ ਕੀਤਾ ਸੀ। ਉਨ੍ਹਾਂ ਦੇ ਲਈ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਆਪਣੇ ਆਪ ਨੂੰ 15 ਦਿਨ ਦੇ ਲਈ ਕੁਆਰੰਟੀਨ ਵਿੱਚ ਰਹੋ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮੁਹੱਲਾ ਕਲੀਨਿਕ ਦਾ ਇੱਕ ਡਾਕਟਰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ, ਜਿਸ ਨੂੰ ਸਾਊਦੀ ਅਰਬ ਤੋਂ ਪਰਤੀ ਇੱਕ ਮਹਿਲਾ ਦੇ ਸੰਪਰਕ ਨਾਲ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਸੀ,ਜੋ ਦਿੱਲੀ ਦਾ ਕੇਸ਼ ਨੰਬਰ -10 ਸੀ।
-PTCNews