3 ਮਹੀਨੇ ਪਹਿਲਾਂ ਚਾਵਾਂ ਨਾਲ ਵਿਆਹੀ ਧੀ ਨੇ ਆਖਰੀ ਮੈਸੇਜ ਕਰਕੇ ਮਾਪਿਆਂ ਨੂੰ ਕਹੀ ਹਿਰਦਾ ਵਲੂੰਧਰਨ ਵਾਲੀ ਗੱਲ
ਮਾਪੇ ਆਪਣੀਆਂ ਧੀਆਂ ਨੂੰ ਵਿਆਹੁੰਦੇ ਹਨ ਤਾਂ ਸੋਚਦੇ ਹਨ ਕਿ ਉਹਨਾਂ ਦੀ ਧੀ ਆਪਣੇ ਘਰ ਜਾ ਕੇ ਰਾਜ ਕਰੇਗੀ ਜ਼ਿੰਦਗੀ ਸੁੱਖਾਲੀ ਹੋਵੇਗੀ , ਪਰ ਸ਼ਾਇਦ ਬਠਿੰਡਾ ਦੇ ਰਹਿਣ ਵਾਲੇ ਰਿਵਰ ਦੀ ਧੀ ਇੰਨੀ ਖੁਸ਼ਕਿਸ੍ਮਤ ਨਹੀਂ ਸੀ ਜਿਸ ਨੂੰ ਮਾਪਿਆਂ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਖਿੜਕੀਆਂ ਵਾਲਾ 'ਚ ਵਿਆਹੀ ਸੀ। ਪਰ ਧੀ ਮਾਪਿਆਂ ਨੇ ਸਹੁਰਾ ਪਰਿਵਾਰ 'ਤੇ ਦੋਸ਼ ਲਾਉਂਦਿਆਂ ਗਿੱਦੜਬਾਹਾ ਦੇ ਕਚਹਿਰੀ ਚੌਂਕ 'ਚ ਧਰਨਾ ਲਾਇਆ ਅਤੇ ਸਹੁਰਾ ਪਰਿਵਾਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਚਾਰ ਸੈਕਿੰਡ ਦਾ ਇਹ ਵਾਇਸ ਮੈਸੇਜ ਇਕ ਧੀ ਦਾ ਦਰਦ ਬਿਆਨ ਕਰਦਾ ਜਿਸ ਵਿਚ ਉਹ ਕਹਿ ਰਹੀ ਕਿ ਉਸ ਨੂੰ ਸਲਫਾਸ ਦੇ ਦਿੱਤਾ ਗਿਆ। Read more : ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਪਰਿਵਾਰ ਸੁਪਰੀਮ ਕੋਰਟ... ਦਰਅਸਲ ਮੁਕਤਸਰ ਦੇ ਨੇੜਲੇ ਪਿੰਡ ਖਿੜਕੀਆਂ ਵਾਲਾ ਵਿੱਚ ਕਰੀਬ ਤਿੰਨ ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਸਹੁਰੇ ਘਰ ਹੋਈ ਮੌਤ ਤੋਂ ਬਾਅਦ ਕੁੜੀ ਦੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ 'ਤੇ ਕੁੜੀ ਨੂੰ ਸਲਫਾਸ ਦੇ ਕੇ ਮਾਰਨ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਦੋਸ਼ਾਂ ਤਹਿਤ ਨਾਮਜ਼ਦ ਮੈਂਬਰਾਂ ਦੀ ਗ੍ਰਿਫ਼ਤਾਰੀ ਨਾ ਹੋਣ ਅਤੇ ਕੁੜੀ ਦੇ ਪੋਸਟਮਾਰਟ 'ਚ ਦੇਰੀ ਨੂੰ ਲੈ ਕੇ ਕੁੜੀ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਗਿੱਦੜਬਾਹਾ ਦੇ ਕਚਿਹਰੀ ਚੌਂਕ 'ਚ ਧਰਨਾ ਲਗਾਇਆ। ਇਸ ਤੋਂ ਪਹਿਲਾਂ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਕੁੜੀ ਵਾਲਿਆਂ ਨੇ ਪੁਲਸ ਪ੍ਰਸ਼ਾਸਨ, ਪੰਜਾਬ ਸਰਕਾਰ ਤੇ ਸਿਸਟਮ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। Read More : ਚੰਡੀਗੜ੍ਹ :105 ਸਾਲਾ ਕੌਮਾਂਤਰੀ ਐਥਲੀਟ ਮਾਨ ਕੌਰ ਨੂੰ ਹੋਇਆ ਕੈਂਸਰ ,...