Advertisment

ਕੇਰਲ 'ਚ ਇਕ ਹੋਰ ਜ਼ਖ਼ਮੀ ਹਾਥੀ ਦੀ ਇਲਾਜ਼ ਦੌਰਾਨ ਮੌਤ, ਸਰੀਰ 'ਤੇ ਗਹਿਰੀਆਂ ਸੱਟਾਂ ਦੇ ਨਿਸ਼ਾਨ

author-image
Shanker Badra
Updated On
New Update
ਕੇਰਲ 'ਚ ਇਕ ਹੋਰ ਜ਼ਖ਼ਮੀ ਹਾਥੀ ਦੀ ਇਲਾਜ਼ ਦੌਰਾਨ ਮੌਤ, ਸਰੀਰ 'ਤੇ ਗਹਿਰੀਆਂ ਸੱਟਾਂ ਦੇ ਨਿਸ਼ਾਨ
Advertisment
ਕੇਰਲ 'ਚ ਇਕ ਹੋਰ ਜ਼ਖ਼ਮੀ ਹਾਥੀ ਦੀ ਇਲਾਜ਼ ਦੌਰਾਨ ਮੌਤ, ਸਰੀਰ 'ਤੇ ਗਹਿਰੀਆਂ ਸੱਟਾਂ ਦੇ ਨਿਸ਼ਾਨ:ਤਿਰੂਵਨੰਤਪੁਰਮ  : ਕੇਰਲ ਦੇ ਮੱਲਾਪੁਰਮ 'ਚ ਇਕ ਹੋਰ ਹਾਥੀ ਦੀ ਸੋਮਵਾਰ ਨੂੰ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਉਸ ਦਾ 5 ਦਿਨ ਤੋਂ ਇਲਾਜ਼ ਚੱਲ ਰਿਹਾ ਸੀ। ਹਾਥੀ ਦੀ ਮੌਤ ਹੋਣ ਮਗਰੋਂ ਪੋਸਟਮਾਰਟਮ ਕੀਤਾ ਗਿਆ ਹੈ, ਇਸ ਤੋਂ ਬਾਅਦ ਫੋਰੈਸਟ ਅਧਿਕਾਰੀਆਂ ਵੱਲੋਂ ਉਸ ਨੂੰ ਸਾੜ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਜ਼ਖ਼ਮਾਂ ਤੋਂ ਲੱਗ ਰਿਹਾ ਸੀ ਕਿ ਉਹ ਕਿਸੇ ਦੂਜੇ ਹਾਥੀ ਨਾਲ ਲੜਾਈ 'ਚ ਜ਼ਖ਼ਮੀ ਹੋਇਆ ਸੀ। publive-image ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਜੰਬੋ ਪਿਛਲੇ ਪੰਜ ਦਿਨਾਂ ਤੋਂ ਆਪਣੇ ਜ਼ਖਮਾਂ ਦਾ ਇਲਾਜ ਕਰਵਾ ਰਿਹਾ ਸੀ। ਉੱਤਰ ਨੀਲੰਬਰ ਫੋਰੈਸਟ ਰੇਂਜ 'ਚ ਸਥਾਨਕ ਲੋਕਾਂ ਨੂੰ ਇਹ ਹਾਥੀ ਜ਼ਖਮੀ ਮਿਲਿਆ ਸੀ ਅਤੇ ਜੰਗਲਾਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ। ਉਸਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਸਨ। publive-image ਹਾਲਾਂਕਿ ਜ਼ਖਮੀ ਹਾਥੀ ਦਾ ਵਿਸ਼ੇਸ਼ ਇਲਾਜ ਮੁਹੱਈਆ ਕਰਵਾਉਣ ਲਈ ਵਯਾਨਡ ਦੀ ਇਕ ਵਿਸ਼ੇਸ਼ ਟੀਮ ਨੂੰ ਵੀ ਬੁਲਾਇਆ ਗਿਆ ਸੀ ਪਰ ਸੱਟਾਂ ਜ਼ਿਆਦਾ ਹੋਣ ਕਰਕੇ ਹਾਥੀ ਨੇ ਦਮ ਤੋੜ ਦਿੱਤਾ ਹੈ। ਜੰਗਲ ਦੇ ਅਧਿਕਾਰੀਆਂ ਨੇ ਹਾਥੀ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਸਾੜ ਦਿੱਤੀ ਹੈ। ਦੱਸ ਦੇਈਏ ਕਿ 27 ਮਈ ਨੂੰ ਕੇਰਲਾ ਦੇ ਕੋਚੀ 'ਚ ਕੁਝ ਲੋਕਾਂ ਨੇ ਮਾਨਵਤਾ ਨੂੰ ਸ਼ਰਮਸਾਰ ਕਰਦੇ ਹੋਏ ਇਕ ਗਰਭਵਤੀ ਹਾਥੀ ਨੂੰ ਅਨਾਨਾਸ 'ਚ ਪਟਾਕੇ ਭਰ ਕੇ ਖੁਆ ਦਿੱਤੇ ਤੇ ਇਹ ਪਟਾਕੇ ਹਾਥੀ ਦੇ ਮੂੰਹ 'ਚ ਫਟ ਗਏ ਸਨ। ਜਿਸ ਕਾਰਨ ਹਾਥੀ ਦੇ ਨਾਲ ਨਾਲ ਉਸ ਦੇ ਢਿੱਡ ਵਿਚਲਾ ਪਲ ਰਿਹਾ ਬੱਚਾ ਵੀ ਮਾਰਿਆ ਗਿਆ ਸੀ। -PTCNews-
kerala-news male-elephant-dies
Advertisment

Stay updated with the latest news headlines.

Follow us:
Advertisment