Advertisment

ਬਿਕਰਮ ਮਜੀਠੀਆ ਖਿਲਾਫ ਇੱਕ ਹੋਰ ਐੱਫਆਈਆਰ ਦਰਜ: ਅੰਮ੍ਰਿਤਸਰ ਪਹੁੰਚਦੇ ਸਾਰ ਹੀ ਰੋਡ ਸ਼ੋਅ ਕਰਨ 'ਤੇ ਕਾਰਵਾਈ, ਅਕਾਲੀ ਦਲ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ

author-image
ਜਸਮੀਤ ਸਿੰਘ
New Update
ਬਿਕਰਮ ਮਜੀਠੀਆ ਖਿਲਾਫ ਇੱਕ ਹੋਰ ਐੱਫਆਈਆਰ ਦਰਜ: ਅੰਮ੍ਰਿਤਸਰ ਪਹੁੰਚਦੇ ਸਾਰ ਹੀ ਰੋਡ ਸ਼ੋਅ ਕਰਨ 'ਤੇ ਕਾਰਵਾਈ, ਅਕਾਲੀ ਦਲ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ
Advertisment
ਅਕਾਲੀ ਦਲ ਦੇ ਮਜੀਠਾ ਤੋਂ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਅੰਮ੍ਰਿਤਸਰ 'ਚ ਇਕ ਹੋਰ ਐੱਫਆਈਆਰ ਦਰਜ ਕੀਤੀ ਗਈ ਹੈ। ਦਸਣਯੋਗ ਹੈ ਕਿ ਇਹ ਐੱਫਆਈਆਰ ਚੋਣ ਕਮਿਸ਼ਨ ਦੇ ਇਸ਼ਾਰੇ 'ਤੇ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਮਜੀਠੀਆ ਸ਼ਨੀਵਾਰ ਨੂੰ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਸਨ। ਉਨ੍ਹਾਂ ਦੇ ਨਾਲ ਵਾਹਨਾਂ ਦੇ ਲੰਬੇ ਕਾਫਲੇ ਨੇ ਗੋਲਡਨ ਗੇਟ ਵਿਖੇ ਸਿਰੋਪਾਓ ਪਾ ਕੇ ਸਵਾਗਤ ਕੀਤਾ। ਇਸ ਰੈਲੀ ਦਾ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਦੀ ਨਿਗਰਾਨੀ ਟੀਮ ਨੇ ਕਾਰਵਾਈ ਦੇ ਹੁਕਮ ਦਿੱਤੇ ਹਨ। ਮਜੀਠੀਆ ਇਸ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਸ਼ਨੀਵਾਰ ਦੁਪਹਿਰ ਨੂੰ ਅੰਮ੍ਰਿਤਸਰ ਪਹੁੰਚੇ ਸਨ। publive-image ਕੋਰੋਨਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਕਿਸੇ ਵੀ ਤਰ੍ਹਾਂ ਦੀ ਰੈਲੀ ਜਾਂ ਮੀਟਿੰਗ 'ਤੇ ਪਾਬੰਦੀ ਲਗਾ ਦਿੱਤੀ ਹੈ। ਕਮਿਸ਼ਨ ਨੇ ਪਹਿਲਾਂ ਇਹ ਪਾਬੰਦੀ 15 ਜਨਵਰੀ ਤੱਕ ਲਗਾਈ ਸੀ, ਜਿਸ ਨੂੰ ਸ਼ਨੀਵਾਰ ਨੂੰ 22 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ।   ਇਸ ਦੇ ਬਾਵਜੂਦ ਜਦੋਂ ਮਜੀਠੀਆ ਸ਼ਹਿਰ ਪੁੱਜੇ ਤਾਂ ਵਾਹਨਾਂ ਦਾ ਲੰਬਾ ਕਾਫਲਾ ਉਨ੍ਹਾਂ ਦੇ ਨਾਲ ਸੀ। ਗੋਲਡਨ ਗੇਟ 'ਤੇ ਵੀ ਉਨ੍ਹਾਂ ਦਾ ਸਵਾਗਤ ਕਰਨ ਲਈ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਪੂਰਬੀ ਹਲਕੇ ਦੇ ਰਿਟਰਨਿੰਗ ਅਫ਼ਸਰ ਅਰਸ਼ਦੀਪ ਸਿੰਘ ਲੁਬਾਣਾ ਨੇ ਕਾਰਵਾਈ ਦੀ ਪੁਸ਼ਟੀ ਕੀਤੀ ਹੈ। publive-image ਬਿਕਰਮ ਮਜੀਠੀਆ ਨੇ ਇਸ ਮਾਮਲੇ 'ਤੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਮੈਂ ਕਿਸੇ ਨੂੰ ਵੀ ਆਪਣੇ ਸਵਾਗਤ ਲਈ ਕੋਈ ਸੱਦਾ ਨਹੀਂ ਦਿੱਤਾ ਸੀ, ਲੇਕਿੰਨ ਫਿਰ ਵੀ ਜੇਕਰ ਪਿਆਰ ਸਹਿਤ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਮੇਰਾ ਸਵਾਗਤ ਕਰਨ ਪਹੁੰਚੇ ਤੇ ਮੈਂ ਉਨ੍ਹਾਂ ਸਾਰਿਆਂ ਨੂੰ ਕਿਵੇਂ ਮਨਾ ਕਰ ਸਕਦਾ ਸੀ। publive-image -PTC News-
fir punjabi-news amritsar bikram-majithia election-commission punjab-elections latest-updates road-show
Advertisment

Stay updated with the latest news headlines.

Follow us:
Advertisment