ਮੁੱਖ ਖਬਰਾਂ

IELTS ਵਾਲੀ ਕੁੜੀ ਨੇ ਦਿੱਤਾ ਧੋਖਾ, ਬਾਅਦ 'ਚ ਲੜਕੇ ਨੇ ਕੀਤਾ ਅਜਿਹਾ ਕੰਮ

By Riya Bawa -- November 20, 2021 3:11 pm -- Updated:Feb 15, 2021

ਹੁਸ਼ਿਆਰਪੁਰ- ਪੰਜਾਬ ਵਿਚ ਇੱਕ ਹੋਰ ਪਰਿਵਾਰ ਦੀਆਂ ਆਸ਼ਾਵਾਂ ਉਮੀਦਾਂ ਨੇ ਦਮ ਤੋੜ ਦਿੱਤਾ। ।ELTS ਵਾਲੀ ਦੇ ਧੋਖੇ ਕਾਰਨ ਇੱਕ ਹੋਰ ਨੌਜਵਾਨ ਜ਼ਿੰਦਗੀ ਦੀ ਜੰਗ ਹਾਰ ਗਿਆ। ਇੱਕ ਹੋਰ ਨੌਜਵਾਨ ਫਾਹਾ ਲੈ ਗਿਆ, ਇੱਕ ਹੋਰ ਮਾਂ ਦੀ ਗੋਦ ਸੁੰਨੀ ਹੋ ਗਈ। ਵਿਦੇਸ਼ ਜਾਣ ਦਾ ਸੁਫ਼ਨਾ ਇੱਕ ਹੋਰ ਪਰਿਵਾਰ ਦੀਆਂ ਖ਼ੁਸ਼ੀਆਂ ਖਾ ਗਿਆ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਸਤੌਰ ਤੋਂ ਜਿੱਥੋਂ ਦੇ ਰਹਿਣ ਵਾਲੇ ਸੁਖਰਾਜ ਦੀਪ ਨੇ ਫਾਹਾ ਲੈ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।

ਪਰਿਵਾਰ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਆਪਣੇ ਪੁੱਤ ਸੁਖਰਾਜ ਦੀਪ ਦੀ ਸਗਾਈ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ 'ਚ ਰਹਿਣ ਵਾਲੀ ਅਮਨਦੀਪ ਨਾਲ ਕੀਤੀ ਸੀ ਕਿਉਂਕਿ ਅਮਨਦੀਪ ਨੇ ।ELTS ਕੀਤੀ ਹੋਈ ਸੀ ਤੇ ਇਹ ਰਿਸ਼ਤਾ ਵੀ ਉਨ੍ਹਾਂ ਦਾ ਰਿਸ਼ਤੇਦਾਰਾਂ ਨੇ ਹੀ ਉਨ੍ਹਾਂ ਨੂੰ ਦੱਸਿਆ ਸੀ। ਪਰਿਵਾਰ ਦਾ ਕਹਿਣਾ ਸੀ ਕਿ ਲੜਕੀ ਕੋਲ ਵਿਦੇਸ਼ ਜਾਣ ਲਈ ਪੈਸੇ ਨਹੀਂ ਸੀ ਤਾਂ ਉਨ੍ਹਾਂ ਨੇ 12 ਲੱਖ ਰੁਪਏ ਖ਼ਰਚ ਕੇ ਕੁੜੀ ਨੂੰ ਕੈਨੇਡਾ ਭੇਜਿਆ ਤੇ ਕੁੱਝ ਸਮੇਂ ਤੱਕ ਤਾਂ ਮੁੰਡਾ ਕੁੜੀ ਦੋਵੇਂ ਇੱਕ ਦੂਜੇ ਨਾਲ ਫ਼ੋਨ ਤੇ ਗੱਲਬਾਤ ਕਰਦੇ ਰਹੇ ਪਰ ਇਲਜ਼ਾਮਾਂ ਮੁਤਾਬਿਕ ਜਿਵੇਂ ਹੀ ਲੜਕੀ ਨੂੰ work permit ਮਿਲਿਆ ਉਸ ਨੇ ਪਰਿਵਾਰ ਨਾਲ ਸੰਪਰਕ ਤੋੜ ਦਿੱਤਾ।

ਇਸ ਤੋਂ ਬਾਅਦ ਸੁਖਰਾਜਦੀਪ ਦੇ ਘਰ ਵਾਲਿਆਂ ਨੇ ਅਮਨਦੀਪ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੁੜੀ ਨੂੰ ਵਰਕ ਪਰਮਿਟ ਮਿਲ ਜਾਵੇਗਾ ਅਤੇ ਉਸ ਦੇ ਬਾਅਦ ਵਾਪਸ ਆ ਜਾਵੇਗੀ ਪਰ ਬੀਤੇ ਦਿਨੀਂ ਜਦੋਂ ਸੁਖਰਾਜ ਦੀਪ ਦੇ ਪਰਿਵਾਰਕ ਮੈਂਬਰ ਸੁਖ ਰਾਜਦੀਪ ਦੇ ਨਾਲ ਅਮਨਦੀਪ ਦੇ ਘਰ ਗੱਲਬਾਤ ਕਰਣ ਗਏ ਤਾਂ ਅਮਨਦੀਪ ਦੇ ਪਰਿਵਾਰ ਨੇ ਉਨ੍ਹਾਂ ਨੂੰ ਬੇਇੱਜ਼ਤ ਕਰਕੇ ਸਾਫ਼ ਕਹਿ ਦਿੱਤਾ ਕਿ ਹੁਣ ਉਨ੍ਹਾਂ ਦਾ ਉਨ੍ਹਾਂ ਨਾਲ ਕੋਈ ਨਾਤਾ ਨਹੀਂ ਹੈ। ਇਸ ਤੋਂ ਨਿਰਾਸ਼ ਹੋ ਕੇ ਸੁਖਰਾਜਦੀਪ ਉੱਥੋਂ ਘਰ ਆ ਗਿਆ।

ਸੁਖਰਾਜ ਦੇ ਭਰਾ ਨੇ ਦੱਸਿਆ ਕਿ ਘਰ ਆ ਕੇ ਉਨ੍ਹਾਂ ਨੇ ਆਪਣੇ ਭਰਾ ਦੀ ਤਲਾਸ਼ ਕੀਤੀ ਪਰ ਉਨ੍ਹਾਂ ਨੂੰ ਕਿਤੇ ਪਤਾ ਨਹੀਂ ਚੱਲਿਆ। ਬਾਅਦ ਵਿੱਚ ਉਸ ਦੀ ਲੋਕੇਸ਼ਨ ਪਿੰਡ ਵਿੱਚ ਹੀ 2 ਕਿਲੋਮੀਟਰ ਦੀ ਦੂਰੀ ਉੱਤੇ ਆਈ, ਜਿੱਥੇ ਜਾ ਕੇ ਉਨ੍ਹਾਂ ਨੇ ਵੇਖਿਆ ਕਿ ਸੁਖਰਾਜਦੀਪ ਨੇ ਮੋਟਰ ਉੱਤੇ ਜਾ ਕੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਸੁਖਰਾਜਦੀਪ ਦੇ ਪਰਿਵਾਰਕ ਮੈਬਰਾਂ ਨੇ ਮੰਗ ਕੀਤੀ ਹੈ ਕਿ ਕੁੜੀ ਦੇ ਪਰਿਵਾਰਕ ਮੈਬਰਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕਰ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।

ਉੱਧਰ ਇਸ ਪੂਰਾ ਘਟਣਾ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

-PTC News

  • Share