ਦੇਸ਼- ਵਿਦੇਸ਼

ਅਮਰੀਕਾ 'ਚ ਹੋਇਆ ਮਹਾਤਮਾਂ ਗਾਂਧੀ ਦੀ ਮੂਰਤੀ ਦਾ ਅਪਮਾਨ,ਕਾਲਖ ਲਾ ਕੇ ਮੂੰਹ 'ਤੇ ਸੁੱਟਿਆ ਖਾਲਿਸਤਾਨ ਦਾ ਝੰਡਾ

By Jagroop Kaur -- December 13, 2020 2:22 pm -- Updated:December 13, 2020 2:22 pm

ਭਾਰਤ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਦੇਸ਼ ਅਤੇ ਵਿਦੇਸ਼ ਹਰ ਜਗ੍ਹਾ ਤੇ ਰੋਸ ਪਾਇਆ ਜਾ ਰਿਹਾ ਹੈ ਅਜਿਹੇ 'ਚ ਕਈ ਸਿੱਖ-ਅਮਰੀਕੀ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਇਸ ਦੌਰਾਨ ਸ਼ਨੀਵਾਰ ਨੂੰ ਦੀ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਚ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਕਾਲਖ ਲਗਾਈ ਗਈ ਤੇ 'ਖਾਲਿਸਤਾਨ' ਦੇ ਝੰਡੇ ਵੀ ਉਸ ਜਗ੍ਹਾ 'ਤੇ ਨਜ਼ਰ ਆਏ। ਗ੍ਰੇਟਰ ਵਾਸ਼ਿੰਗਟਨ ਡੀ.ਸੀ., ਮੈਰੀਲੈਂਡ ਅਤੇ ਵਰਜੀਨੀਆ ਦੇ ਇਲਾਵਾ ਨਿਊਯਾਰਕ, ਨਿਊਜਰਸੀ,ਪੈੱਨਸਿਲਵੇਨੀਆ, ਇੰਡੀਆਨਾ, ਓਹੀਓ ਅਤੇ ਨੌਰਥ ਕੈਰੋਲੀਨਾ ਜਿਹੇ ਰਾਜਾਂ ਤੋਂ ਆਏ ਸੈਂਕੜੇ ਸਿੱਖਾਂ ਨੇ ਵਾਸ਼ਿੰਗਟਨ ਡੀ.ਸੀ. ਵਿਚ ਭਾਰਤੀ ਦੂਤਾਵਾਸ ਤੱਕ ਕਾਰ ਰੈਲੀ ਕੱਢੀ। ਕਈ ਬੈਨਰਾਂ 'ਤੇ 'ਖਾਲਿਸਤਾਨ ਗਣਰਾਜ' ਲਿਖਿਆ ਹੋਇਆ ਸੀ।Khalistani separatists draped their flag around the statue of Mahatma Gandhi in front of the Indian Embassy in Washington on Saturday

ਇਹ ਘਟਨਾ ਖਾਲਿਸਤਾਨੀ ਸਮਰਥਕਾਂ ਵੱਲੋਂ ਕਿਸਾਨ ਵਿਰੋਧੀ ਪ੍ਰਦਰਸ਼ਨ ਦੇ ਦੁਆਰਾ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ ਨਾਲ ਸਬੰਧਤ ਇਕ ਵੀਡੀਓ ਵੀ ਵਾਇਰਲ ਹੋਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਮੂਰਤੀ ਨੂੰ ਕਾਲਖ ਲਾ ਕੇ ਉਸ ਨੂੰ ਇਕ ਕੱਪੜੇ ਨਾਲ ਢੱਕ ਦਿੱਤਾ ਜਾਂਦਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਲੰਡਨ ਵਿੱਚ ਵੀ "ਖਾਲਿਸਤਾਨੀ" ਝੰਡੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹੋਏ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਵੀ ਵੇਖੇ ਗਏ ਸਨ ਜਿਥੇ ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਅਤੇ ਕਿਸਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ।Watch Breaking News Protest against farm laws: Khalistan flag draped over Mahatma  Gandhi's statue in Washington | ZEE5 Latest Newsਜਿਕਰਯੋਗ ਹੈ ਕਿ ਵਾਸ਼ਿੰਗਟਨ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਇਸ ਸਾਲ ਦੇ ਸ਼ੁਰੂ ਵਿੱਚ 3 ਜੂਨ ਨੂੰ ਅਣਪਛਾਤੇ ਵਿਅਕਤੀਆਂ ਦੁਆਰਾ ਜਾਰਜ ਫਲਾਈਡ ਵਿਰੋਧ ਪ੍ਰਦਰਸ਼ਨ ਦੌਰਾਨ ਤੋੜ-ਭੰਨ ਕੀਤੀ ਗਈ ਸੀ। ਬੇਅਦਬੀ ਦੇ ਬਾਅਦ, ਗਾਂਧੀ ਦੇ ਬੁੱਤ ਦੀ ਮੁਰੰਮਤ ਲਈ ਇੱਕ ਮਾਹਰ ਨੂੰ ਬੁਲਾਇਆ ਗਿਆ ਸੀ।

Anti-agri law protestors vandalise Mahatma Gandhi's statue in US

ਜਿਸ ਨਾਲ ਭਾਰਤੀ ਮਿਸ਼ਨ ਨੂੰ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਸ਼ਿਕਾਇਤ ਦਰਜ ਕਰਾਉਣ ਲਈ ਪ੍ਰੇਰਿਆ ਗਿਆ। ਦੱਸਣਯੋਗ ਹੈ ਕਿ ਇਸ ਬੁੱਤ ਨੂੰ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 16 ਸਤੰਬਰ 2000 ਨੂੰ ਉਸ ਦੇ ਅਮਰੀਕਾ ਦੇ ਦੌਰੇ ਦੌਰਾਨ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਹਾਜ਼ਰੀ ਵਿੱਚ ਸਥਾਪਿਤ ਕੀਤਾ ਸੀ।

  • Share