ਅਨੁਪਮ ਖ਼ੇਰ ਦੇ ਘਰ ਤੱਕ ਪੁੱਜਾ ਕੋਰੋਨਾ , ਮਾਂ (ਦੁਲਾਰੀ) , ਭਰਾ, ਭਾਬੀ ਅਤੇ ਭਤੀਜੀ ਦੀ ਰਿਪੋਰਟ ਆਈ ਕੋਰੋਨਾ ਪਾਜ਼ਿਟਿਵ

Anupam Kher's mother, brother COVID-19 positive

ਅਨੁਪਮ ਖ਼ੇਰ ਦੇ ਘਰ ਤੱਕ ਪੁੱਜਾ ਕੋਰੋਨਾ , ਮਾਂ (ਦੁਲਾਰੀ) , ਭਰਾ, ਭਾਬੀ ਅਤੇ ਭਤੀਜੀ ਦੀ ਰਿਪੋਰਟ ਆਈ ਕੋਰੋਨਾ ਪਾਜ਼ਿਟਿਵ : ਫਿਲਮੀ ਜਗਤ ‘ਚ ਲਗਾਤਾਰ ਕੋਰੋਨਾਵਾਇਰਸ ਦੇ ਕੇਸ ਨਿਕਲ ਕੇ ਸਾਹਮਣੇ ਆ ਰਹੇ ਹਨ ।ਬੀਤੇ ਕੱਲ ਅਮਿਤਾਭ ਬਚਨ ਅਤੇ ਉਹਨਾਂ ਦੇ ਬੇਟੇ ਅਭਿਸ਼ੇਕ ਬੱਚਨ ਨੂੰ ਕੋਰੋਨਾ ਨੇ ਆਪਣੀ ਲਪੇਟ ‘ਚ ਲੈ ਲਿਆ ਸੀ ਅਤੇ ਇਸ ਦੇ ਬਾਅਦ ਹੁਣ ਅਨੁਪਮ ਖੇਰ ਦੇ ਪਰਿਵਾਰ ਤੱਕ ਕੋਰੋਨਾ ਅੱਪੜ ਗਿਆ ਹੈ , ਇਹ ਜਾਣਕਾਰੀ ਅਨੁਪਮ ਖ਼ੇਰ ਨੇ ਸੋਸ਼ਲ ਮੀਡੀਆ ‘ਤੇ ਇੱਕ ਟਵੀਟ ਕਰਕੇ ਦਿੱਤੀ ਹੈ । ਇਸ ਸਬੰਧੀ ਉਹਨਾਂ ਨੇ ਇਕ ਵੀਡੀਓ ਵੀ ਜਾਰੀ ਕੀਤੀ ਹੈ ।

ਜਾਣਕਾਰੀ ਦਿੰਦਿਆਂ ਅਨੁਪਮ ਖੇਰ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਜੀ ਨੂੰ ਕੋਕਿਲਾਬੇਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ , ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।ਉਹਨਾਂ ਦੱਸਿਆ ਕਿ ਮਾਤਾ ਜੀ ਦੀ ਰਿਪੋਰਟ ਆਉਣ ਉਪਰੰਤ ਉਹਨਾਂ ਦੇ ਭਰਾ-ਭਾਬੀ ਅਤੇ ਭਤੀਜੀ ਨੇ ਇਸ ਦੌਰਾਨ ਆਪਣੇ ਬਚਾਅ ਲਈ ਕਾਫ਼ੀ ਸਾਵਧਾਨੀ ਵਰਤੀ , ਪਰ ਫਿਰ ਵੀ ਉਹ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ । ਉਹਨਾਂ ਨੇ ਖੁਦ ਵੀ ਆਪਣਾ ਟੈਸਟ ਕਰਵਾਇਆ ਹੈ , ਜਿਸਦੀ ਰਿਪੋਰਟ ਨੇਗਟਿਵ ਆਈ ਹੈ ।

ਵੀਡੀਓ ‘ਚ ਅਨੁਪਮ ਖੇਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੇਰੀ ਮਾਂ , ਜਿਸਨੂੰ ਤੁਸੀਂ ਸਾਰੇ ਦੁਲਾਰੀ ਦੇ ਨਾਮ ਤੋਂ ਜਾਣਦੇ ਹੋ , ਨੂੰ ਭੁੱਖ ਨਹੀਂ ਸੀ ਲੱਗ ਰਹੀ ਸੀ, ਉਹ ਸਾਰਾ ਦਿਨ ਸੌਂਦੀ ਰਹਿੰਦੀ ਸੀ , ਜਿਸ ਕਾਰਣ ਡਾਕਟਰ ਨੇ ਸਾਨੂੰ ਸਲਾਹ ਦਿੱਤੀ ਕਿ ਇਹਨਾਂ ਦਾ ਖੂਨ ਟੈਸਟ ਕਰਵਾਓ , ਬਾਕੀ ਸਾਰੇ ਟੈਸਟ ਠੀਕ ਆਏ , ਫਿਰ ਸਿਟੀ ਸਕੈਨ ਲੈ ਕੇ ਗਏ ਤੇ ਉੱਥੇ ਸਕੈਨ ਕਰਵਾਇਆ ਗਿਆ , ਜਿਸ ਉਪਰੰਤ ਪਤਾ ਲੱਗਾ ਕਿ ਉਹਨਾਂ ਨੂੰ ਕੋਵਿਡ-19 ( ਹਲਕਾ ) ਮਾਇਲਡ ਪਾਜ਼ਿਟਿਵ ਨਿਕਲਿਆ ਹੈ।

ਜਾਰੀ ਵੀਡੀਓ ‘ਚ ਉਹਨਾਂ ਨੇ ਕਿਹਾ ਕਿ ਮੈਂ ਅਤੇ ਮੇਰੇ ਭਰਾ ਨੇ ਵੀ ਆਪਣਾ ਟੈਸਟ ਕਰਵਾਇਆ , ਜਿਸ ‘ਚ ਮੇਰਾ ਭਰਾ ਮਾਇਲਡ ਪਾਜ਼ਿਟਿਵ ਨਿਕਲਿਆ , ਜਦਕਿ ਮੈਂ ਨੈਗੇਟਿਵ ਆਇਆ । ਫਿਰ ਮੇਰੇ ਭਰਾ-ਭਾਬੀ ਅਤੇ ਭਤੀਜੀ-ਭਤੀਜੇ ਦਾ ਵੀ ਟੈਸਟ ਕਰਵਾਇਆ , ਜਿਸ ‘ਚ ਮੇਰੇ ਭਰਾ , ਭਾਬੀ ਅਤੇ ਭਤੀਜੀ ਪਾਜ਼ਿਟਿਵ ਨਿਕਲੇ , ਮੇਰਾ ਫਰਜ਼ ਸੀ ਕਿ ਮੈਂ ਤੁਹਾਨੂੰ ਸਭ ਨੂੰ ਇਸ ਬਾਰੇ ‘ਚ ਜਾਣਕਾਰੀ ਦੇਵਾਂ ।