Wed, Apr 24, 2024
Whatsapp

ਅਨੁਰਾਗ ਸ਼੍ਰੀਵਾਸਤਵ ਬਣ ਸਕਦੇ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਰਵੀਸ਼ ਕੁਮਾਰ ਦੀ ਲੈਣਗੇ ਜਗ੍ਹਾ: ਸੂਤਰ

Written by  PTC NEWS -- March 06th 2020 02:01 PM
ਅਨੁਰਾਗ ਸ਼੍ਰੀਵਾਸਤਵ ਬਣ ਸਕਦੇ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਰਵੀਸ਼ ਕੁਮਾਰ ਦੀ ਲੈਣਗੇ ਜਗ੍ਹਾ: ਸੂਤਰ

ਅਨੁਰਾਗ ਸ਼੍ਰੀਵਾਸਤਵ ਬਣ ਸਕਦੇ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਰਵੀਸ਼ ਕੁਮਾਰ ਦੀ ਲੈਣਗੇ ਜਗ੍ਹਾ: ਸੂਤਰ

ਨਵੀਂ ਦਿੱਲੀ: ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਅਨੁਰਾਗ ਸ਼੍ਰੀਵਾਸਤਵ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਰੂਪ 'ਚ ਰਵੀਸ਼ ਕੁਮਾਰ ਦੀ ਜਗ੍ਹਾ ਲੈ ਸਕਦੇ ਹਨ। ਮੰਤਰਾਲੇ ਦੇ ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਰਵੀਸ਼ ਕੁਮਾਰ ਨੂੰ ਸਰਕਾਰ ਕ੍ਰੋਏਸ਼ੀਆ ਦੇ ਰਾਜਦੂਤ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ।ਉਹਨਾਂ ਨੂੰ ਅਗਸਤ 2017 'ਚ ਵਿਦੇਸ਼ ਮੰਤਰਾਲੇ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਅੱਜ ਯਾਨੀ ਸ਼ੁੱਕਰਵਾਰ ਸ਼ਾਮ ਤੱਕ ਬੁਲਾਰੇ ਦੇ ਨਾਂ ਦਾ ਐਲਾਨ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਅਨੁਰਾਗ ਸ਼੍ਰੀਵਾਸਤਵ 1999 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ.) ਹਨ। ਇਥੋਪੀਆ ਦੇ ਰਾਜਦੂਤ ਨਿਯੁਕਤ ਹੋਣ ਤੋਂ ਪਹਿਲਾਂ ਅਨੁਰਾਗ ਸ਼੍ਰੀਵਾਸਤਵ ਨੇ ਵਿਦੇਸ਼ ਮੰਤਰਾਲੇ 'ਚ ਵਿੱਤ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ ਹੈ। -PTC News

  • Tags

Top News view more...

Latest News view more...