Advertisment

ਖੁਸ਼ਖ਼ਬਰੀ-ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ

author-image
Kaveri Joshi
Updated On
New Update
ਖੁਸ਼ਖ਼ਬਰੀ-ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ
Advertisment
ਮਨੋਰੰਜਨ ਜਗਤ-ਖੁਸ਼ਖ਼ਬਰੀ-ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ: ਫ਼ਿਲਮੀ ਦੁਨੀਆਂ ਅਤੇ ਕ੍ਰਿਕਟ ਜਗਤ ਦੀ ਸੁਪ੍ਰਸਿੱਧ ਜੋੜੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਲੋਕਾਂ ਦੇ ਦਿਲਾਂ 'ਤੇ ਹਮੇਸ਼ਾ ਤੋਂ ਹੀ ਰਾਜ ਕਰਦੀ ਆਈ ਹੈ , ਦੱਸ ਦੇਈਏ ਕਿ ਹੁਣ ਉਹਨਾਂ ਦੋਵਾਂ ਦੇ ਦਿਲਾਂ 'ਤੇ ਰਾਜ ਕਰਨ ਲਈ, ਉਹਨਾਂ ਦਾ ਆਪਣਾ ਅੰਸ਼ ਜਲਦ ਆਪਣੀਆਂ ਕਿਲਕਾਰੀਆਂ ਦੀ ਗੂੰਜ ਸੰਗ ਉਹਨਾਂ ਦੀ ਜ਼ਿੰਦਗੀ ਨੂੰ ਮਹਿਕਾਉਣ ਆ ਰਿਹਾ ਹੈ , ਜੀ ਹਾਂ, ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਜਲਦ ਮਾਤਾ-ਪਿਤਾ ਬਣਨ ਵਾਲੇ ਹਨ । publive-image ਜ਼ਿਕਰਯੋਗ ਹੈ ਕਿ ਅਦਾਕਾਰਾ ਅਨੁਸ਼ਕਾ ਅਤੇ ਕ੍ਰਿਕਟਰ ਵਿਰਾਟ ਨੇ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹੋਏ ਇਹ ਖਬਰ ਸਾਰਿਆਂ ਨਾਲ ਸ਼ੇਅਰ ਕੀਤੀ ਹੈ। ਉਪਰੋਕਤ ਤਸਵੀਰ ਵਿਚ ਦੋਵੇਂ ਬੇਹੱਦ ਖੁਸ਼ ਨਜ਼ਰ ਆ ਰਹੇ ਹਨ । ਬਹੁਤ ਦਿਲਕਸ਼ ਡਰੈੱਸ 'ਚ ਅਨੁਸ਼ਕਾ ਦਾ ਬੇਬੀ ਬੰਪ ਵੀ ਝਲਕ ਰਿਹਾ ਹੈ । ਤਸਵੀਰ 'ਚ ਦੋਵਾਂ ਨੇ ਲਿਖਿਆ-‘ਔਰ ਫਿਰ, ਹਮ ਤੀਨ ਹੋ ਜਾਏਂਗੇ।ਜਨਵਰੀ 2021 ਵਿਚ ਆ ਰਿਹਾ ਹੈ।--And then, we were three! Arriving Jan 2021 
Advertisment
❤️?-
 
View this post on Instagram
 

And then, we were three! Arriving Jan 2021 ❤️?

A post shared by AnushkaSharma1588 (@anushkasharma) on

Advertisment
ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ , ਲੋਕਾਂ ਦੀ ਚਹੇਤੀ ਜੋੜੀ ਵੱਲੋਂ ਜਦੋਂ ਹੀ ਆਪਣੇ-ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਇਹ ਖੁਸ਼ੀ ਸਾਂਝੀ ਕੀਤੀ , ਤਾਂ ਇਸਦੇ ਨਾਲ ਹੀ ਖੁਸ਼ਨਸੀਬ ਜੋੜੀ ਨੂੰ ਮੁਬਾਰਕਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ । ਫਿਲਮ ਜਗਤ ਦੇ ਅਭਿਨੇਤਾ-ਅਭਿਨੇਤਰੀਆਂ ਤੋਂ ਲੈ ਕੇ ਖੇਡ ਜਗਤ ਦੀਆਂ ਹਸਤੀਆਂ ਵੱਲੋਂ ਵਧਾਈਆਂ ਦਾ ਸਿਲਸਿਲਾ ਜਾਰੀ ਹੈ । ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦਸੰਬਰ 2017 ਵਿਚ ਇਟਲੀ ਵਿਚ ਵਿਆਹ ਦੇ ਬੰਧਨ 'ਚ ਬੱਝੇ ਸਨ । ਫਿਲਮ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਅਨੁਸ਼ਕਾ ਨੂੰ ਵਧਾਈ ਦਿੱਤੀ ਗਈ। ਆਲੀਆ ਭੱਟ, ਵਰੁਣ ਧਵਨ ਅਤੇ ਦੀਆ ਮਿਰਜ਼ਾ ਨੇ ਕੰਮੈਂਟ ਕਰਦਿਆਂ ਦਿਲ ਵਾਲੀਆਂ ਇਮੋਜੀਆਂ ਭੇਜੀਆਂ । ਪਰਿਣੀਤੀ ਚੋਪੜਾ, ਤਾਪਸੀ ਪੰਨੂ, ਸਾਨਿਆ ਮਲਹੋਤਰਾ, ਕਿਆਰਾ ਅਤੇ ਪੂਜਾ ਹੇਗੜੇ ਸਮੇਤ ਹੋਰ ਸਿਤਾਰਿਆਂ ਨੇ ਵੀ ਵਧਾਈ ਦੇ ਸੰਦੇਸ਼ ਭੇਜੇ। ਸਾਨੀਆ ਮਿਰਜ਼ਾ ਸਮੇਤ ਖੇਡ ਭਾਈਚਾਰੇ ਦੇ ਲੋਕਾਂ ਨੇ ਵੀ ਦੋਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ । publive-image ਵਿਰਾਟ ਅਤੇ ਅਨੁਸ਼ਕਾ ਦੇ ਜੀਵਨ ਦਾ ਇੱਕ ਨਵਾਂ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ , ਪੀਟੀਸੀ ਅਦਾਰਾ ਦੋਵਾਂ ਨੂੰ ਇਸ ਖੁਸ਼ੀ ਦੇ ਮੌਕੇ 'ਤੇ ਸ਼ੁਭਕਾਮਨਾਵਾਂ ਭੇਟ ਕਰਦਾ ਹੈ।-
bollywood-news news-in-punjabi bollywood-news-news-in-punjabi
Advertisment

Stay updated with the latest news headlines.

Follow us:
Advertisment