ਲੱਭਣ ਵਾਲੇ ਗਲਤੀ ਲੱਭ ਹੀ ਲੈਂਦੇ ਨੇ, ਵਿਰਾਟ ਅਨੁਸ਼ਕਾ ਦੇ ਵਿਆਹ ‘ਚ ਹੋਈ ਇਹ ਗਲਤੀ ਹੋਈ ਵਾਇਰਲ!

Anuskha deepika earrings: ਲੱਭਣ ਵਾਲੇ ਗਲਤੀ ਲੱਭ ਹੀ ਲੈਂਦੇ ਨੇ
Anuskha deepika earrings: ਲੱਭਣ ਵਾਲੇ ਗਲਤੀ ਲੱਭ ਹੀ ਲੈਂਦੇ ਨੇ

ਲੱਭਣ ਵਾਲੇ ਗਲਤੀ ਲੱਭ ਹੀ ਲੈਂਦੇ ਨੇ, ਵਿਰਾਟ ਅਨੁਸ਼ਕਾ ਦੇ ਵਿਆਹ ‘ਚ ਹੋਈ ਇਹ ਗਲਤੀ ਹੋਈ ਵਾਇਰਲ!

੧੧ ਦਸੰਬਰ ਨੂੰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਵਿਆਹ ਦੇ ਬੰਧਨ ‘ਚ ਬੱਝ ਗਏ ਹਨ ਅਤੇ ਉਹਨਾਂ ਦੀ ਖੂਬਸੂਰਤ ਪ੍ਰੇਮ ਕਹਾਣੀ ਦੇ ਇਸ ਨਵੇਂ ਮੋੜ ਦੀ ਚਰਚਾ ਹਰ ਕਿਤੇ ਹੋ ਰਹੀ ਹੈ।
Anuskha deepika earrings: ਲੱਭਣ ਵਾਲੇ ਗਲਤੀ ਲੱਭ ਹੀ ਲੈਂਦੇ ਨੇਮਹਿੰਦੀ ਤੋਂ ਲੈ ਕੇ ਵਿਆਹ ਤੱਕ ਦੀਆਂ ਤਸਵੀਰਾਂ, ਉਹਨਾਂ ਦੇ ਕੱਪੜੇ, ਸਟਾਈਲ ਅਤੇ ਹਰ ਕਿਸੇ ਅਹਿਮ ਪਹਿਲੂ ‘ਤੇ ਸਾਰੇ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਹਨ।

ਪਰ ਇਸ ਵਿਚਾਲੇ ਕੁਝ ਲੋਕ ਅਜਿਹੇ ਵੀ ਹਨ, ਜਿਹਨਾਂ ਨੇ ਇਸ ਵਿਆਹ ਚ ਅਨੁਸ਼ਕਾ ਦੀ ਡ੍ਰੈੱਸ ਨੂੰ ਲੈ ਕੇ ਇੱਕ ਫੋਟੋ ਪੋਸਟ ਕੀਤੀ ਹੈ।
ਇਸ ‘ਚ ਵਿਆਹ ਵਾਲੇ ਦਿਨ ਪਾਏ ਅਨੁਸ਼ਕਾ ਵੱਲੋਂ ਪਾਏ ਗਏ ਝੁਮਕੇ ਚਰਚਾ ਦਾ ਵਿਸ਼ਾ ਬਣ ਗਏ ਹਨ। ਕਿਸੇ ਨੇ ਵਿਆਹ ਵਾਲੇ ਦਿਨ ਦੀ ਫੋਟੋ ਨਾਲ ਦੀਪਿਕਾ ਪਾਦੁਕੋਣ ਦੀ ਫੋਟੋ ਪੋਸਟ ਕਰ ਕੇ ਕਿਹਾ ਹੈ ਕਿ ਇਹੀ ਝੁਮਕੇ ਪਹਿਲਾਂ ਵੀ ਕਿਸੇ ਨੇ ਪਾਏ ਹਨ ਅਤੇ ਉਹ ਹੈ ਦੀਪਿਕਾ ਪਾਦੁਕੋਣ।
Anuskha deepika earrings: ਲੱਭਣ ਵਾਲੇ ਗਲਤੀ ਲੱਭ ਹੀ ਲੈਂਦੇ ਨੇਹੁਣ ਪੂਰੇ ਵਿਆਹ ਸਮਾਗਮ ‘ਚੋਂ ਇਹ ਗੱਲ ਨੋਟ ਕਰਨੀ, ਜਾਂ ਤਾਂ ਉਸ ਵਿਅਕਤੀ ਨੂੰ ਬਹੁਤ ਵੱਡਾ ਪ੍ਰਸ਼ੰਸਕ ਸਾਬਿਤ ਕਰਦੀ ਹੈ ਜਿਸਨੇ ਇੰਨ੍ਹੇ ਧਿਆਨ ਨਾਲ ਸਭ ਦੇਖਿਆ ਜਾਂ ਇੱਕ ਵੱਡਾ ਆਲੋਚਕ ਜੋ ਸਭ ਛੱਡ ਕੇ ਇੱਕ ਗਲਤੀ ਨੂੰ ਵਿਸ਼ੇਸ਼ ਮਹੱਤਤਾ ਦੇ ਰਿਹਾ ਸੀ।

ਖੈਰ! ਜੋ ਵੀ ਹੋਵੇ, ਅਸੀਂ ਤਾਂ ਨਵੇਂ ਵਿਆਹੇ ਜੋੜ੍ਹੇ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।

—PTC News