ਆਕਸੀਜਨ ਦੀ ਘਾਟ ਨਾਲ ਮਰਨ ਵਾਲੇ ਲੋਕਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ

By Jagroop Kaur - May 11, 2021 8:05 pm

ਆਂਧਰਾ ਪ੍ਰਦੇਸ਼ ਸਰਕਾਰ ਨੇ ਤਿਰੂਪਤੀ ਦੇ ਇਕ ਹਸਪਤਾਲ ਵਿਚ ਆਕਸੀਜਨ ਸਪਲਾਈ ਦੀ ਘਾਟ ਕਾਰਨ ਜਾਨ ਗਵਾਉਣ ਵਾਲੇ ਕੋਵਿਡ-19 ਦੇ 11 ਮਰੀਜ਼ਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਜ਼ਿਲ੍ਹਾ ਅਧਿਕਾਰੀਆਂ ਨਾਲ ਹੋਈ ਬੈਠਕ ਦੌਰਾਨ ਇਸ ਗੱਲ ਦਾ ਐਲਾਨ ਕੀਤਾ।Centre To Install DRDO-Tata Sons Oxygen Generation Plants At Government  Hospitals

Read More : ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਜਾਣੋ ਕੋਰੋਨਾ ਦਾ ਹਾਲ, ਕਿਥੇ ਮਿਲੀ ਰਾਹਤ ‘ਤੇ...

ਦਰਅਸਲ ਤਿਰੂਪਤੀ ਦੇ ਰੂਈਆ ਹਸਪਤਾਲ ਦੇ ਆਈ. ਸੀ. ਯੂ. ਵਾਰਡ ’ਚ ਸੋਮਵਾਰ ਰਾਤ ਨੂੰ ਆਕਸੀਜਨ ਸਪਲਾਈ ’ਚ ਆਈ ਰੁਕਾਵਟ ਕਾਰਨ ਕੋਵਿਡ-19 ਦੇ 11 ਮਰੀਜ਼ਾਂ ਦੀ ਮੌਤ ਹੋ ਗਈ। ਓਧਰ ਚਿਤੂਰ ਦੇ ਜ਼ਿਲ੍ਹਾ ਅਧਿਕਾਰੀ ਐੱਮ. ਹਰੀ ਨਾਰਾਇਣ ਨੇ ਦੱਸਿਆ ਕਿ ਤਰਲ ਮੈਡੀਕਲ ਆਕਸੀਜਨ ਨੂੰ ਮੁੜ ਭਰਨ ’ਚ ਕਰੀਬ 5 ਮਿੰਟ ਦੀ ਦੇਰੀ ਹੋਈ, ਜਿਸ ਕਾਰਨ ਆਕਸੀਜਨ ਦਾ ਦਬਾਅ ਘੱਟ ਹੋ ਗਿਆ ਅਤੇ ਕੋਵਿਡ-19 ਦੇ 11 ਮਰੀਜ਼ਾਂ ਦੀ ਮੌਤ ਹੋ ਗਈ।Andhra Pradesh announces three-pronged strategy to check rise in COVID-19  cases | India News | Zee News

Also Read | Coronavirus in India: PM Narendra Modi a ‘super-spreader’ of COVID-19, says IMA Vice President

ਇਸ ਦਰਮਿਆਨ ਭਾਰਤੀ ਜਲ ਸੈਨਾ ਦੀ ਪੂਰਬੀ ਕਮਾਨ ਦੀ ਇੰਜੀਨੀਅਰਾਂ ਦੀ ਇਕ ਟੀਮ ਨੇ ਰੂਈਆ ਹਸਪਤਾਲ ਦਾ ਦੌਰਾ ਕਰ ਕੇ ਆਕਸੀਜਨ ਸਪਲਾਈ ਦਾ ਜਾਇਜ਼ਾ ਲਿਆ ਅਤੇ ਨਿਰੀਖਣ ਕਰ ਕੇ ਹਸਪਤਾਲ ਪ੍ਰਸ਼ਾਸਨ ਨੂੰ ਬਿਹਤਰ ਸਲਾਹ ਦਿੱਤੀ। ਸੂਬੇ ਵਿਚ ਤਮਾਮ ਵਿਰੋਧੀ ਧਿਰ ਕੋਵਿਡ-19 ਦੇ 11 ਮਰੀਜ਼ਾਂ ਦੀ ਮੌਤ ਲਈ ਜਗਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਸ ਹਾਦਸੇ ਨੂੰ ਲੈ ਕੇ ਵਿਰੋਧੀ ਧਿਰ ਨੇ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।

Click here to follow PTC News on Twitter

adv-img
adv-img