Fri, Apr 19, 2024
Whatsapp

ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਦੇ ਹਰ ਰੋਜ਼ 3 ਸ਼ੋਅ ਮੁਫ਼ਤ ਦਿਖਾ ਰਿਹੈ ਇਹ ਗੁਰਦੁਆਰਾ ,ਜਾਣੋਂ ਕਿਉਂ

Written by  Shanker Badra -- July 27th 2019 05:56 PM
ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਦੇ ਹਰ ਰੋਜ਼ 3 ਸ਼ੋਅ ਮੁਫ਼ਤ ਦਿਖਾ ਰਿਹੈ ਇਹ ਗੁਰਦੁਆਰਾ ,ਜਾਣੋਂ ਕਿਉਂ

ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਦੇ ਹਰ ਰੋਜ਼ 3 ਸ਼ੋਅ ਮੁਫ਼ਤ ਦਿਖਾ ਰਿਹੈ ਇਹ ਗੁਰਦੁਆਰਾ ,ਜਾਣੋਂ ਕਿਉਂ

ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਦੇ ਹਰ ਰੋਜ਼ 3 ਸ਼ੋਅ ਮੁਫ਼ਤ ਦਿਖਾ ਰਿਹੈ ਇਹ ਗੁਰਦੁਆਰਾ ,ਜਾਣੋਂ ਕਿਉਂ :ਲੁਧਿਆਣਾ : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਅਰਦਾਸ ਕਰਾਂ' 19 ਜੁਲਾਈ ਨੂੰ ਰਿਲੀਜ਼ ਹੋ ਗਈ ਹੈ।ਇਸ ਫਿਲਮ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਪੰਜਾਬੀ ਫਿਲਮ 'ਅਰਦਾਸ ਕਰਾਂ' ਇਸ ਵੇਲੇ ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ। [caption id="attachment_323039" align="aligncenter" width="300"]Ardaas Karaan Punjabi movie This gurdwara 3 show per day for FREE ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਦੇ ਹਰ ਰੋਜ਼ 3 ਸ਼ੋਅ ਮੁਫ਼ਤ ਦਿਖਾ ਰਿਹੈ ਇਹ ਗੁਰਦੁਆਰਾ ,ਜਾਣੋਂ ਕਿਉਂ[/caption] ਮਿਲੀ ਜਾਣਕਾਰੀ ਮੁਤਾਬਕ 'ਸਿੰਘ ਸਭਾ ਗੁਰਦੁਆਰਾ' ਲੁਧਿਆਣਾ ਨੇ ਫਿਲਮ ਦੇ ਰੋਜ਼ਾਨਾ 3 ਸ਼ੋਅ ਦਰਸ਼ਕਾਂ ਨੂੰ ਮੁਫਤ ਦਿਖਾਉਣ ਦਾ ਐਲਾਨ ਕੀਤਾ ਹੈ ,ਕਿਉਂਕਿ ਇਹ ਫਿਲਮ ਲੋਕਾਂ ਨੂੰ ਇੰਨੀ ਜ਼ਿਆਦਾ ਪਸੰਦ ਆ ਰਹੀ ਹੈ।ਇਸ ਦੀ ਜਾਣਕਾਰੀ ਫਿਲਮ ਦੀ ਸਫਲਤਾ ਤੋਂ ਬਾਅਦ ਸਟਾਰ ਕਾਸਟ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ 'ਚ ਦਿੱਤੀ ਗਈ ਹੈ। [caption id="attachment_323049" align="aligncenter" width="300"]Ardaas Karaan Punjabi movie This gurdwara 3 show per day for FREE ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਦੇ ਹਰ ਰੋਜ਼ 3 ਸ਼ੋਅ ਮੁਫ਼ਤ ਦਿਖਾ ਰਿਹੈ ਇਹ ਗੁਰਦੁਆਰਾ ,ਜਾਣੋਂ ਕਿਉਂ[/caption] ਇਸ ਫ਼ਿਲਮ 'ਚ ਅਹਿਮ ਕਿਰਦਾਰ ਨਿਭਾ ਰਹੇ ਅਦਾਕਾਰ ਮਲਕੀਤ ਰੌਣੀ ਨੇ ਦਰਸ਼ਕਾਂ ਨਾਲ ਇਹ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ''ਲੁਧਿਆਣਾ ਦੇ ਸਿੰਘ ਸਭਾ ਗੁਰਦੁਆਰੇ ਦੀ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਪਿਛਲੇ ਮੰਗਲਵਾਰ ਯਾਨੀ 23 ਜੁਲਾਈ ਤੋਂ ਲੈ ਅਗਲੇ ਮੰਗਲਵਾਰ 30 ਜੁਲਾਈ ਤੱਕ 'ਅਰਦਾਸ ਕਰਾਂ' ਫਿਲਮ ਦੇ ਰੋਜ਼ਾਨਾ 3 ਸ਼ੋਅਜ਼ ਸੋਲੀਟੇਰੀਅਸ ਸਿਨੇਮਾ 'ਚ ਮੁਫਤ ਦਿਖਾਏ ਜਾਣਗੇ।ਇਨ੍ਹਾਂ ਹੀ ਨਹੀਂ ਸਗੋਂ ਫਿਲਮ ਤੋਂ ਬਾਅਦ ਸੰਗਤ ਨੂੰ ਲੰਗਰ ਵੀ ਛਕਾਇਆ ਜਾਵੇਗਾ।'' [caption id="attachment_323039" align="aligncenter" width="300"]Ardaas Karaan Punjabi movie This gurdwara 3 show per day for FREE ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਦੇ ਹਰ ਰੋਜ਼ 3 ਸ਼ੋਅ ਮੁਫ਼ਤ ਦਿਖਾ ਰਿਹੈ ਇਹ ਗੁਰਦੁਆਰਾ ,ਜਾਣੋਂ ਕਿਉਂ[/caption] ਉਨ੍ਹਾਂ ਦੱਸਿਆ ਕਿ ਇਹ ਸਾਰਾ ਉਪਰਾਲਾ ਗੁਰਦੁਆਰਾ ਸਾਹਿਬ ਵੱਲੋਂ ਇਸ ਕਰਕੇ ਕੀਤਾ ਜਾ ਰਿਹਾ ਹੈ ,ਕਿਉਂਕਿ ਜਿੰਨ੍ਹਾਂ ਉਹ 10 ਸਾਲਾਂ 'ਚ ਸੰਗਤ ਨੂੰ ਨਹੀਂ ਸਿਖਾ ਸਕੇ ਇਹ ਫਿਲਮ ਢਾਈ ਘੰਟੇ 'ਚ ਸਿਖਾ ਰਹੀ ਹੈ। ਗਿੱਪੀ ਗਰੇਵਾਲ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਲਈ ਇਹ ਵੱਡੀ ਸਫਲਤਾ ਹੈ, ਜਿਸ ਨੂੰ ਲੋਕ ਵਲੋਂ ਇੰਨ੍ਹਾਂ ਹੁੰਗਾਰਾ ਮਿਲ ਰਿਹਾ ਹੈ। [caption id="attachment_323048" align="aligncenter" width="300"]Ardaas Karaan Punjabi movie This gurdwara 3 show per day for FREE ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਦੇ ਹਰ ਰੋਜ਼ 3 ਸ਼ੋਅ ਮੁਫ਼ਤ ਦਿਖਾ ਰਿਹੈ ਇਹ ਗੁਰਦੁਆਰਾ ,ਜਾਣੋਂ ਕਿਉਂ[/caption] ਦੱਸ ਦੇਈਏ ਕਿ ਇਸ ਫਿਲਮ ਨੂੰ 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣਾਇਆ ਗਿਆ ਹੈ। ਗਿੱਪੀ ਗਰੇਵਾਲ ਵਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤੀ ਗਈ ਇਸ ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਵਲੋਂ ਸਾਂਝੇ ਤੌਰ 'ਤੇ ਲਿਖੇ ਗਏ ਹਨ। ਫਿਲਮ ਦੇ ਡਾਇਲਾਗਸ ਵੀ ਰਾਣਾ ਰਣਬੀਰ ਨੇ ਲਿਖੇ ਹਨ।ਇਹ ਫਿਲਮ ਜ਼ਿੰਦਗੀ 'ਚ ਟੁੱਟਦੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ। -PTCNews


Top News view more...

Latest News view more...