ਡਰੱਗ ਮਾਮਲੇ 'ਚ NCB ਵੱਲੋਂ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਘਰ 'ਚ ਛਾਪੇਮਾਰੀ

By Shanker Badra - November 09, 2020 5:11 pm

ਡਰੱਗ ਮਾਮਲੇ 'ਚ NCB ਵੱਲੋਂ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਘਰ 'ਚ ਛਾਪੇਮਾਰੀ:ਮੁੰਬਈ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨਾਲ ਜੁੜੇ ਡਰੱਗ ਮਾਮਲੇ ਦੀ ਜਾਂਚ ਕਰ ਰਹੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਅੱਜ ਅਦਾਕਾਰ ਅਰਜੁਨ ਰਾਮਪਾਲ ਦੇ ਮੁੰਬਈ ਸਥਿਤ ਘਰ 'ਚ ਛਾਪੇਮਾਰੀ ਕੀਤੀ। ਐਨਸੀਬੀ ਦੇ ਅਨੁਸਾਰ ਅਰਜੁਨ ਰਾਮਪਾਲ ਦੇ ਘਰ ਅਤੇ ਦਫਤਰ 'ਤੇ 8 ਘੰਟੇਛਾਪੇਮਾਰੀ ਕੀਤੀ ਗਈ ਹੈ।

Arjun Rampal, girlfriend Gabriella Demetriades summoned by NCB in Drugs probe Case ਡਰੱਗ ਮਾਮਲੇ 'ਚ NCB ਵੱਲੋਂ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਘਰ 'ਚ ਛਾਪੇਮਾਰੀ

ਦਰਅਸਲ 'ਚ ਬਾਲੀਵੁੱਡ ਡਰੱਗਸ ਰੈਕੇਟ ਦੇ ਮਾਮਲੇ 'ਚ ਐੱਨ.ਸੀ.ਬੀ. ਪਹਿਲਾਂ ਹੀ ਜਾਂਚ ਕਰ ਰਹੀ ਹੈ। ਅਰਜੁਨ ਰਾਮਪਾਲ ਦਾ ਨਾਂ ਵੀ ਇਸ ਮਾਮਲੇ 'ਚ ਸਾਹਮਣੇ ਆ ਚੁੱਕਾ ਹੈ। ਇਸ ਦੌਰਾਨ ਅਦਾਕਾਰ ਦੇ ਵੱਖ-ਵੱਖ ਟਿਕਾਣਿਆਂ 'ਤੇ ਐੱਨ. ਸੀ. ਬੀ. ਦੀ ਰੇਡ ਚੱਲ ਰਹੀ ਹੈ। ਐੱਨ.ਸੀ.ਬੀ. ਦੇ ਸੂਤਰਾਂ ਅਨੁਸਾਰਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

Arjun Rampal, girlfriend Gabriella Demetriades summoned by NCB in Drugs probe Case ਡਰੱਗ ਮਾਮਲੇ 'ਚ NCB ਵੱਲੋਂ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਘਰ 'ਚ ਛਾਪੇਮਾਰੀ

ਇਕ ਦਿਨ ਪਹਿਲਾਂ ਐੱਨ. ਸੀ. ਬੀ. ਨੇ ਡਰੱਗ ਮਾਮਲੇ 'ਚ ਫਿਲਮ ਪ੍ਰੋਡਿਊਸਰ ਫਿਰੋਜ਼ ਨਾਡੀਆਡਵਾਲਾ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੇ ਨਾਲ ਹੀ ਫਿਰੋਜ਼ ਨਾਡੀਆਡਵਾਲਾ ਨੂੰ ਐੱਨ.ਸੀ.ਬੀ. ਨੇ ਸੰਮਨ ਵੀ ਭੇਜਿਆ ਹੈ। ਇਸ ਤੋਂ ਪਹਿਲਾਂ ਛਾਪੇਮਾਰੀ 'ਚ ਐੱਨ.ਸੀ.ਬੀ. ਦੀ ਟੀਮ ਨੇ ਫਿਰੋਜ਼ ਦੇ ਘਰੋਂ ਡਰੱਗਸ ਬਰਾਮਦ ਕੀਤਾ ਸੀ। ਫਿਰੋਜ਼ ਦੇ ਘਰ 'ਤੇ ਐੱਨ.ਸੀ. ਬੀ. ਨੇ ਸਰਚ ਆਪ੍ਰੇਸ਼ਨ 'ਚ 10 ਗ੍ਰਾਮ ਗਾਂਜਾ ਤੇ ਤਿੰਨ ਮੋਬਾਇਲ ਫੋਨ ਬਰਾਮਦ ਕੀਤੇ ਹਨ।

Arjun Rampal, girlfriend Gabriella Demetriades summoned by NCB in Drugs probe Case ਡਰੱਗ ਮਾਮਲੇ 'ਚ NCB ਵੱਲੋਂ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਘਰ 'ਚ ਛਾਪੇਮਾਰੀ

ਦੱਸਣਯੋਗ ਹੈ ਕਿ ਅਦਾਕਾਰ ਅਰਜੁਨ ਰਾਮਪਾਲ ਦੇ ਘਰ ਅਤੇ ਦਫਤਰ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋਬਿਊਰੋ (ਐਨ.ਸੀ.ਬੀ.) ਨੇ ਅਰਜੁਨ ਰਾਮਪਾਲ ਦੀ ਪ੍ਰੇਮਿਕਾ ਗੈਬਰੀਲਾ ਨੂੰ ਸੰਮਨ ਭੇਜਿਆ ਹੈ।ਗੈਬਰੀਲਾ ਨੂੰ 11 ਨਵੰਬਰ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਐਨ. ਸੀ. ਬੀ. ਨੇ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਦੇ ਘਰਾਂ 'ਚ ਛਾਪੇਮਾਰੀ ਕਰ ਚੁੱਕੀ ਹੈ।
-PTCNews

adv-img
adv-img