Thu, Apr 18, 2024
Whatsapp

ਲੰਬੀ ਪੁੱਛਗਿੱਛ ਤੋਂ ਬਾਅਦ ਅਦਾਕਾਰ ਅਰਮਾਨ ਕੋਹਲੀ ਨੂੰ NCB ਨੇ ਕੀਤਾ ਗ੍ਰਿਫ਼ਤਾਰ

Written by  Riya Bawa -- August 29th 2021 10:51 AM -- Updated: August 29th 2021 10:55 AM
ਲੰਬੀ ਪੁੱਛਗਿੱਛ ਤੋਂ ਬਾਅਦ ਅਦਾਕਾਰ ਅਰਮਾਨ ਕੋਹਲੀ ਨੂੰ NCB ਨੇ ਕੀਤਾ ਗ੍ਰਿਫ਼ਤਾਰ

ਲੰਬੀ ਪੁੱਛਗਿੱਛ ਤੋਂ ਬਾਅਦ ਅਦਾਕਾਰ ਅਰਮਾਨ ਕੋਹਲੀ ਨੂੰ NCB ਨੇ ਕੀਤਾ ਗ੍ਰਿਫ਼ਤਾਰ

ਮੁੰਬਈ: ਅਭਿਨੇਤਾ ਅਰਮਾਨ ਕੋਹਲੀ ਨੂੰ ਡ੍ਰਗਸ ਨਾਲ ਜੁੜੇ ਇਕ ਮਾਮਲੇ ਵਿੱਚ ਲੰਬੀ ਪੁੱਛਗਿੱਛ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹਿਰਾਸਤ 'ਚ ਲੈ ਲਿਆ ਹੈ। ਦੱਸ ਦੇਈਏ ਕਿ ਐਨਸੀਬੀ ਨੇ ਬੀਤੇ ਦਿਨੀ ਹੀ ਅਰਮਾਨ ਕੋਹਲੀ ਦੇ ਜੁਹੂ ਸਥਿਤ ਬੰਗਲੇ 'ਚ ਛਾਪੇਮਾਰੀ ਕੀਤੀ ਤੇ ਕਈ ਘੰਟਿਆਂ ਦੀ ਪੁੱਛਗਿਛ ਮਗਰੋਂ ਉਨ੍ਹਾਂ ਨੂੰ ਆਪਣੀ ਜੀਪ 'ਚ ਬਿਠਾ ਕੇ ਲੈ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਅਰਮਾਨ ਦੇ ਘਰ ਹੋਈ ਛਾਪੇਮਾਰੀ ਦੌਰਾਨ ਐਨਸੀਬੀ ਨੂੰ ਕੁਝ ਮਾਤਰਾ 'ਚ ਡ੍ਰਗਸ ਮਿਲਿਆ ਹੈ। Armaan Kohli brought to NCB office after small amount of drugs found at his house in Mumbai - Movies News ਫਿਲਹਾਲ ਡ੍ਰਗਸ ਦੀ ਮਾਤਰਾ ਕਿੰਨੀ ਹੈ ਤੇ ਅਰਮਾਨ ਕੋਹਲੀ ਦਾ ਡ੍ਰਗਸ ਮਾਮਲੇ 'ਚ ਕੀ ਕਨੈਕਸ਼ਨ ਹੈ, ਇਸ ਨੂੰ ਲੈ ਕੇ ਹੁਣ ਤਕ ਐਨਸੀਬੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਗੌਰਤਲਬ ਹੈ ਕਿ ਅਰਮਾਨ ਕੋਹਲੀ ਮੁੰਬਈ ਦੇ ਜੁਹੂ ਸਥਿਤ ਵਿਕਾਸ ਪਾਰਕ ਸੋਸਾਇਟੀ ਦੇ ਬੰਗਲਾ ਨੰਬਰ 10 'ਚ ਆਪਣੇ ਮਾਪਿਆਂ ਦੇ ਨਾਲ ਰਹਿੰਦੇ ਹਨ। ਇਸ ਸੁਸਾਇਟੀ 'ਚ ਕੁੱਲ 17 ਬੰਗਲੇ ਹਨ। Drugs Case: Armaan Kohli gave such answers during interrogation, NCB detained Him | Drugs Case: Armaan Kohli ने पूछताछ में दिए ऐसे जवाब, NCB ने लिया हिरासत में | Hindi News, बॉलीवुड ਐਨਸੀਬੀ 11 ਮੈਂਬਰੀ ਟੀਮ ਅਰਮਾਨ ਕੋਹਲੀ ਦੇ ਬੰਗਲੇ 'ਚ ਛਾਪੇਮਾਰੀ ਦੌਰਾਨ ਮੌਜੂਦ ਸੀ। ਬਾਅਦ 'ਚ ਸ਼ਾਮ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਵੀ ਸ਼ਾਮ ਨੂੰ ਅਰਮਾਨ ਕੋਹਲੀ ਤੋਂ ਪੁੱਛਗਿਛ ਕਰਨ ਪਹੁੰਚੇ ਸਨ। ਕਿਹਾ ਜਾ ਰਿਹਾ ਹੈ ਕਿ ਅਰਮਾਨ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਸੰਭਵ ਹਨ। 28 ਅਗਸਤ ਦੀ ਸਵੇਰ ਨੂੰ, ਐਨਸੀਬੀ ਨੇ ਹਾਜੀ ਅਲੀ ਉੱਤੇ ਛਾਪਾ ਮਾਰਿਆ ਗਿਆ ਜਿੱਥੋਂ ਵੱਡਾ ਨਸ਼ਾ ਤਸਕਰ ਅਜੈ ਰਾਜੂ ਸਿੰਘ ਫੜਿਆ ਗਿਆ ਸੀ ਅਤੇ ਉਸ ਕੋਲੋਂ 25 ਗ੍ਰਾਮ ਐਮਡੀ ਬਰਾਮਦ ਕੀਤਾ ਗਿਆ। Mumbai: NCB raids residence of actor Armaan Kohli in drugs case | Mumbai News ਅਰਮਾਨ ਕੋਹਲੀ ਨੂੰ ਐਨਡੀਪੀਐਸ ਐਕਟ ਦੀ ਧਾਰਾ 21 (ਏ), 27 (ਏ), 28, 29, 30 ਅਤੇ 35 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਅਜੈ ਰਾਜੂ ਸਿੰਘ ਨੂੰ ਐਨਡੀਪੀਐਸ ਐਕਟ ਦੀ ਧਾਰਾ 22 ਬੀ (ਏ), 27 ਏ, 28, 29, 30 ਅਤੇ 35 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। -PTC News


Top News view more...

Latest News view more...