Wed, Apr 24, 2024
Whatsapp

ਫੌਜ ਮੁਖੀ ਬਿਪਿਨ ਰਾਵਤ ਨੇ ਅੱਤਵਾਦ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਦਿੱਤਾ ਵੱਡਾ ਬਿਆਨ

Written by  Shanker Badra -- January 09th 2019 01:00 PM -- Updated: January 09th 2019 03:48 PM
ਫੌਜ ਮੁਖੀ ਬਿਪਿਨ ਰਾਵਤ ਨੇ ਅੱਤਵਾਦ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਦਿੱਤਾ ਵੱਡਾ ਬਿਆਨ

ਫੌਜ ਮੁਖੀ ਬਿਪਿਨ ਰਾਵਤ ਨੇ ਅੱਤਵਾਦ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਦਿੱਤਾ ਵੱਡਾ ਬਿਆਨ

ਫੌਜ ਮੁਖੀ ਬਿਪਿਨ ਰਾਵਤ ਨੇ ਅੱਤਵਾਦ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਦਿੱਤਾ ਵੱਡਾ ਬਿਆਨ:ਨਵੀਂ ਦਿੱਲੀ : ਭਾਰਤੀ ਫੌਜ ਮੁਖੀ ਬਿਪਿਨ ਰਾਵਤ ਨੇ ਅੱਜ ਅੱਤਵਾਦ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਅਤੇ ਕੱਟੜਪੰਥ ਦੇ ਵਧਦੇ ਪ੍ਰਭਾਵ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਨੇ ਇਹ ਬਿਆਨ ਰਾਏਸੀਨਾ ਡਾਇਲਾਗ 2019 ਪ੍ਰੋਗਰਾਮ 'ਚ ਬੋਲਦਿਆਂ ਦਿੱਤਾ ਹੈ।ਇਸ ਦੌਰਾਨ ਬਿਪਿਨ ਰਾਵਤ ਨੇ ਕਿਹਾ ਕਿ ਸਾਡੇ ਦੇਸ਼ 'ਚ ਕੱਟੜਤਾ ਨੇ ਇੱਕ ਵੱਖਰਾ ਰੂਪ ਲੈ ਲਿਆ ਹੈ ਅਤੇ ਇਹ ਕਈ ਸਿਰਾਂ ਵਾਲੇ ਰਾਕਸ਼ਸ ਦੀ ਤਰ੍ਹਾਂ ਅਪਣੇ ਪੈਰ ਵਿਸਥਾਰ ਰਿਹਾ ਹੈ।ਉਨ੍ਹਾਂ ਨੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਇਹ ਉਦੋਂ ਤੱਕ ਮੌਜੂਦ ਰਹੇਗਾ ਜਦੋਂ ਤੱਕ ਦੇਸ਼ ਰਾਸ਼ਟਰ ਦੀ ਨੀਤੀ ਦੇ ਤੌਰ 'ਤੇ ਅੱਤਵਾਦ ਨੂੰ ਬੜਾਵਾ ਦਿੰਦੇ ਰਹਿਣਗੇ। [caption id="attachment_238028" align="aligncenter" width="300"]Army Chief Bipin Rawat social media to combat radicalisation ਫੌਜ ਮੁਖੀ ਬਿਪਿਨ ਰਾਵਤ ਨੇ ਅੱਤਵਾਦ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਦਿੱਤਾ ਵੱਡਾ ਬਿਆਨ[/caption] ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਸਮੇਤ ਭਾਰਤ ਵਿਚ ਵੱਖ-ਵੱਖ ਤਰ੍ਹਾਂ ਦਾ ਕੱਟੜਪੰਥ ਦਿਖਾਈ ਦੇ ਰਿਹਾ ਹੈ।ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਧਰਮ ਦੇ ਬਾਰੇ 'ਚ ਗ਼ਲਤ ਸੂਚਨਾ ਅਤੇ ਝੂਠ ਫੈਲਾਇਆ ਜਾ ਰਿਹਾ ਹੈ ਅਤੇ ਧਰਮ ਸਬੰਧੀ ਕਈ ਝੂਠੀਆਂ ਗੱਲਾਂ ਉਨ੍ਹਾਂ ਦੇ ਦਿਮਾਗਾਂ ਵਿਚ ਭਰੀਆਂ ਜਾ ਰਹੀਆਂ ਹਨ।ਜਿਸ ਕਾਰਨ ਨੌਜਵਾਨ ਕੱਟੜ ਹੁੰਦੇ ਜਾ ਰਹੇ ਹਨ।ਇਹ ਜੰਗ ਦਾ ਇੱਕ ਰੂਪ ਬਣਦਾ ਜਾ ਰਿਹਾ ਹੈ। [caption id="attachment_238025" align="aligncenter" width="300"]Army Chief Bipin Rawat social media to combat radicalisation ਫੌਜ ਮੁਖੀ ਬਿਪਿਨ ਰਾਵਤ ਨੇ ਅੱਤਵਾਦ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਦਿੱਤਾ ਵੱਡਾ ਬਿਆਨ[/caption] ਫੌਜ ਮੁਖੀ ਰਾਵਤ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ ਕੱਟੜਪੰਥ ਨੂੰ ਫੈਲਾਉਣ ਦਾ ਜਰੀਆ ਬਣ ਰਿਹਾ ਹੈ, ਇਸ ਲਈ ਇਸ ਨੂੰ ਨਿਅੰਤਰੀਤ ਕੀਤੇ ਜਾਣ ਦੀ ਲੋੜ ਹੈ।ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਕੱਟੜਤਾ ਗ਼ਲਤ ਅਤੇ ਝੂਠੀ ਜਾਣਕਾਰੀ ਰਾਹੀਂ ਪੈਦਾ ਨਾ ਹੋ ਸਕੇ।ਉਨ੍ਹਾਂ ਕਿਹਾ ਸੋਸ਼ਲ ਮੀਡੀਆ ਰਾਹੀਂ ਕੱਟੜਤਾ ਅੱਤਵਾਦੀ ਸੰਗਠਨਾਂ ਲਈ ਪੈਸੇ ਇਕੱਠੇ ਕਰਨ ਦਾ ਇੱਕ ਕਾਰਨ ਬਣਦੀ ਜਾ ਰਹੀ ਹੈ। [caption id="attachment_238027" align="aligncenter" width="300"]Army Chief Bipin Rawat social media to combat radicalisation ਫੌਜ ਮੁਖੀ ਬਿਪਿਨ ਰਾਵਤ ਨੇ ਅੱਤਵਾਦ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਦਿੱਤਾ ਵੱਡਾ ਬਿਆਨ[/caption] ਜਨਰਲ ਰਾਵਤ ਨੇ ਅਫ਼ਗਾਨੀਸਤਾਨ ਦੀ ਸ਼ਾਂਤੀ ਪ੍ਰਕਿਰਿਆ ਉਤੇ ਕਿਹਾ ਕਿ ਤਾਲਿਬਾਨ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਪਰ ਇਹ ਬਿਨ੍ਹਾਂ ਕਿਸੇ ਸ਼ਰਤ ਦੇ ਹੋਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਕਿ ਅੱਤਵਾਦ ਤਾਲਿਬਾਨ ਦਾ ਹਮੇਸ਼ਾ ਲੁਕ ਕੇ ਸਾਥ ਦਿੰਦਾ ਰਿਹਾ ਹੈ ਅਤੇ ਉਸ ਨੂੰ ਇਸ ਬਾਰੇ ਵਿਚ ਚਿੰਤਾ ਕਰਨੀ ਚਾਹੀਦੀ ਹੈ। -PTCNews


Top News view more...

Latest News view more...