ਹੋਰ ਖਬਰਾਂ

ਅਗਲੇ ਸਾਲ ਦਿੱਲੀ 'ਚ ਨਹੀਂ ਹੋਵੇਗੀ 'ਆਰਮੀ ਡੇਅ ਪਰੇਡ', ਇੱਥੇ ਹੋ ਸਕਦੀ ਹੈ ਸ਼ਿਫਟ!

By Jasmeet Singh -- September 20, 2022 4:17 pm -- Updated:September 20, 2022 4:19 pm

ਨਵੀਂ ਦਿੱਲੀ, 20 ਸਤੰਬਰ: ਦੇਸ਼ ਵਿੱਚ ਹਰ ਸਾਲ 15 ਜਨਵਰੀ ਨੂੰ ਸੈਨਾ ਦਿਵਸ (Army Day) ਮਨਾਇਆ ਜਾਂਦਾ ਹੈ। ਇਸ ਮੌਕੇ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ (Parade Ground) 'ਚ ਵਿਸ਼ੇਸ਼ ਪਰੇਡ ਦਾ ਆਯੋਜਨ ਕੀਤਾ ਜਾਂਦਾ। ਹਾਲਾਂਕਿ ਇਸ ਵਾਰ ਆਰਮੀ ਡੇਅ ਪਰੇਡ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਬਾਹਰ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਗਲੇ ਸਾਲ ਦੱਖਣੀ ਕਮਾਂਡ ਖੇਤਰ ਵਿੱਚ ਆਰਮੀ ਡੇਅ ਪਰੇਡ ਦਾ ਆਯੋਜਨ ਕੀਤਾ ਜਾਵੇਗਾ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਕਾਬਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹੱਤਵਪੂਰਨ ਸਮਾਗਮਾਂ ਅਤੇ ਤਿਉਹਾਰਾਂ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਰਨ ਦੀ ਪਹਿਲ ਕੀਤੀ ਸੀ। ਇਸ ਦੇ ਮੱਦੇਨਜ਼ਰ ਭਾਰਤੀ ਫੌਜ ਨੇ ਅਗਲੇ ਸਾਲ ਆਪਣੀ ਸਾਲਾਨਾ ਆਰਮੀ ਡੇਅ ਪਰੇਡ (Army Day Parade) ਨੂੰ ਦੱਖਣੀ ਕਮਾਂਡ ਖੇਤਰ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।

ਭਾਰਤੀ ਫੌਜ (Indian Army) ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਹਰ ਸਾਲ 15 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਸਾਲਾਨਾ ਆਰਮੀ ਡੇਅ ਪਰੇਡ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਬਾਹਰ ਲਿਜਾਣ ਦਾ ਫੈਸਲਾ ਕੀਤਾ ਹੈ। 2023 ਦੀ ਆਰਮੀ ਡੇਅ ਪਰੇਡ ਦੱਖਣੀ ਕਮਾਂਡ ਖੇਤਰ ਵਿੱਚ ਹੋਵੇਗੀ। ਭਾਰਤੀ ਫੌਜ ਦੀ ਦੱਖਣੀ ਕਮਾਂਡ ਦਾ ਮੁੱਖ ਦਫ਼ਤਰ ਮਹਾਰਾਸ਼ਟਰ ਦੇ ਪੁਣੇ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ 2023 ਵਿੱਚ ਇੱਥੇ ਪਰੇਡ ਦਾ ਆਯੋਜਨ ਕੀਤਾ ਜਾ ਸਕਦਾ ਹੈ।

ਭਾਰਤੀ ਹਵਾਈ ਸੈਨਾ ਨੇ ਹਾਲ ਹੀ ਵਿੱਚ ਚੰਡੀਗੜ੍ਹ (Chandigarh) ਵਿੱਚ ਆਪਣਾ ਸਾਲਾਨਾ ਫਲਾਈ-ਪਾਸਟ ਅਤੇ ਪਰੇਡ ਸ਼ੋਅ ਆਯੋਜਿਤ ਕੀਤਾ। ਇਸ ਸਾਲ ਇਹ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨੇੜੇ ਹਿੰਡਨ ਏਅਰ ਬੇਸ 'ਤੇ ਆਯੋਜਿਤ ਨਹੀਂ ਕੀਤਾ ਗਿਆ ਸੀ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਰੇਡ ਹੁਣ ਵੱਖ-ਵੱਖ ਸਥਾਨਾਂ 'ਤੇ ਹੋਵੇਗੀ ਅਤੇ ਹਰ ਸਾਲ ਬਦਲੀ ਜਾਵੇਗੀ।

ਇਹ ਵੀ ਪੜ੍ਹੋ: ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ਦਾ ਭਰਾ ਚੋਰੀ ਦੇ 20 ਮੋਟਸਾਈਕਲਾ ਸਮੇਤ ਕਾਬੂ

ਪਿਛਲੇ ਅੱਠ ਸਾਲਾਂ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਅਤੇ ਚੇਨਈ ਵਿੱਚ ਵਿਦੇਸ਼ੀ ਪਤਵੰਤਿਆਂ ਦੀ ਮੇਜ਼ਬਾਨੀ ਕੀਤੀ ਹੈ। ਇਸ ਤੋਂ ਇਲਾਵਾ ਹੋਰ ਰਾਜ ਮਿਲਟਰੀ ਐਗਜ਼ੀਬਿਸ਼ਨ ਡਿਫੈਕਸਪੋ ਵਰਗੇ ਸਮਾਗਮਾਂ ਦੀ ਮੇਜ਼ਬਾਨੀ ਕਰ ਰਹੇ ਹਨ। ਇਸਦਾ ਉਦੇਸ਼ ਦੇਸ਼ ਭਰ ਦੇ ਲੋਕਾਂ ਨਾਲ ਡੂੰਘਾ ਸੰਪਰਕ ਬਣਾਉਣਾ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੇ ਨੇੜੇ ਲਿਆਉਣਾ ਹੈ।


-PTC News

  • Share