ਰਾਸ਼ਟਰਪਤੀ ਭਵਨ ‘ਚ ਸੁਰੱਖਿਆ ਕਰਮੀਆਂ ਦੀ ਬੈਰਕ ‘ਚ ਪਿਆ ਚੀਕ ਚਿਗਾੜਾ

ਰਾਸ਼ਟਰਪਤੀ ਭਵਨ 'ਚ ਸੁਰੱਖਿਆ ਕਰਮੀਆਂ ਦੀ ਬੈਰਕ 'ਚ ਪਿਆ ਚੀਕ ਚਿਗਾੜਾ

ਰਾਸ਼ਟਰਪਤੀ ਭਵਨ ‘ਚ ਸੁਰੱਖਿਆ ਕਰਮੀਆਂ ਦੀ ਬੈਰਕ ‘ਚ ਪਿਆ ਚੀਕ ਚਿਗਾੜਾ:ਨਵੀਂ ਦਿੱਲੀ : ਰਾਸ਼ਟਰਪਤੀ ਭਵਨ ‘ਚ ਸੁਰੱਖਿਆ ਬਲਾਂ ਦੀ ਬੈਰਕ ‘ਚ ਫੌਜ ਦੇ ਇੱਕ ਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਜਵਾਨ ਦੀ ਪਛਾਣ ਤੇਕ ਬਹਾਦੁਰ ਥਾਪਾ ਮਗਾਰ (30) ਵਜੋਂ ਹੋਈ ਹੈ।

ਰਾਸ਼ਟਰਪਤੀ ਭਵਨ ‘ਚ ਸੁਰੱਖਿਆ ਕਰਮੀਆਂ ਦੀ ਬੈਰਕ ‘ਚ ਪਿਆ ਚੀਕ ਚਿਗਾੜਾ

ਉਸਨੇ ਰਾਸ਼ਟਰਪਤੀ ਭਵਨ ਦੇ ਗੋਰਖਾ ਬੈਰਕ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਹੈ। ਉਹ ਨੇਪਾਲ ਦਾ ਰਹਿਣ ਵਾਲਾ ਸੀ। ਪੁਲਿਸ ਦੇ ਅਨੁਸਾਰ ਮੌਕੇ ਦੇ ਸੂਤਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਵੇਰੇ ਕਰੀਬ 3:30 ਵਜੇ ਡਿਊਟੀ ਕਰਕੇ ਵਾਪਸ ਬੈਰਕ ‘ਚ ਆ ਕੇ ਲਾਈਟ ਆਨ ਕੀਤੀ ਤਾਂ ਵੇਖਿਆ ਕਿ ਬਹਾਦੁਰ ਪੱਖੇ ਨਾਲ ਲੰਮਕਿਆ ਹੋਇਆ ਸੀ।

ਰਾਸ਼ਟਰਪਤੀ ਭਵਨ ‘ਚ ਸੁਰੱਖਿਆ ਕਰਮੀਆਂ ਦੀ ਬੈਰਕ ‘ਚ ਪਿਆ ਚੀਕ ਚਿਗਾੜਾ

ਉਨ੍ਹਾਂ ਤੁਰੰਤ ਅਲਾਰਮ ਵਜਾਈ ਤੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਹੇਠਾਂ ਉਤਾਰ ਕੇ ਦਿੱਲੀ ਛਾਉਣੀ ਦੇ ਬੇਸ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਰਾਸ਼ਟਰਪਤੀ ਭਵਨ ‘ਚ ਸੁਰੱਖਿਆ ਕਰਮੀਆਂ ਦੀ ਬੈਰਕ ‘ਚ ਪਿਆ ਚੀਕ ਚਿਗਾੜਾ

ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਪਤਾ ਚੱਲਿਆ ਹੈ ਕਿ ਉਹ ਵਧੇਰੇ ਕਮਰ ਦਰਦ ਤੇ ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਸੀ। ਇਸ ਮੌਕੇ ਤੋਂ ਕੋਈ ਸੁਸਾਇਟ ਨੋਟ ਨਹੀਂ ਮਿਲਿਆ ਹੈ। ਫਿਲਹਾਲ ਖੁਦਕੁਸ਼ੀ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ ਹੈ।
-PTCNews