Tue, Apr 23, 2024
Whatsapp

ਫੌਜ ਭਰਤੀ ਪ੍ਰਣਾਲੀ ਅਸਵੀਕਾਰਨਯੋਗ: ਰੱਖਿਆ ਸਕੱਤਰ 

Written by  Joshi -- February 20th 2018 01:09 PM -- Updated: February 20th 2018 01:33 PM
ਫੌਜ ਭਰਤੀ ਪ੍ਰਣਾਲੀ ਅਸਵੀਕਾਰਨਯੋਗ: ਰੱਖਿਆ ਸਕੱਤਰ 

ਫੌਜ ਭਰਤੀ ਪ੍ਰਣਾਲੀ ਅਸਵੀਕਾਰਨਯੋਗ: ਰੱਖਿਆ ਸਕੱਤਰ 

Army recruitment system unacceptable, says Defense secretary: ਅਰਜ਼ੀਆਂ ਪੂਰੀ ਹੋਣ ਵਿੱਚ ਤਕਰੀਬਨ 300 ਦਿਨ ਲੱਗਣ ਦੀ ਗੱਲ ਤੋਂ ਵਾਕਫ ਹੋਣ ਤੋਂ ਬਾਅਦ ਰੱਖਿਆ ਸਕੱਤਰ ਗੇਵਿਨ ਵਿਲੀਸਮਨ ਨੇ ਫੌਜ ਦੀ ਭਰਤੀ ਪ੍ਰਕਿਰਿਆ ਨੂੰ ਅਸਵੀਕਾਰਨਯੋਗ ਦੱਸਿਆ ਹੈ । ਪਿਛਲੇ ਸਾਲ 100,000 ਲੋਕਾਂ ਨੇ ਅਰਜ਼ੀਆਂ ਦਿੱਤੀਆਂ ਸਨ ਪਰ ਕੇਵਲ 7,441 ਲੋਕ ਹੀ ਸਫਲ ਹੋ ਸਕੇ ਸਨ। ਦੱਸ ਦੇਈਏ ਕਿ ਫੌਜ ਦੀ ਨਿਯੁਕਤੀ ਨਿਜੀ ਕੰਟਰੈਕਟਰ ਦੁਆਰਾ ਕੀਤੀ ਜਾਂਦੀ ਹੈ। ਮਿਸਟਰ ਵਿਲੀਸਮਨ ਨੇ ਕਿਹਾ ਕਿ ਫਰਮ ਅਤੇ ਸਰਕਾਰ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਸਨ। ਫਿਲਹਾਲ, ਤਤਕਾਲੀਨ ਫੌਜ ਵਿੱਚ 4,000 ਸੈਨਿਕਾਂ ਦੀ ਘਾਟ ਹੈ। Army recruitment system unacceptable, says Defense secretary: ਓਧਰ ਦੂਜੇ ਪਾਸੇ ਇਸ ਮਾਮਲੇ 'ਤੇ, ਜੋਨਾਥਲ ਬੀਅਲ ਦਾ ਕਹਿਣਾ ਹੈ ਕਿ ਫੌਜ ਦੀ ਗਿਣਤੀ 82,000 ਤੱਕ ਪਹੁੰਚਾਉਣ ਲਈ ਤਿਆਰ ਕੀਤੇ ਗਏ ਹਾਈ ਪ੍ਰੋਫਾਈਲ ਭਰਤੀ ਮੁਹਿੰਮ ਲਈ ਲੱਖਾਂ ਪਾਊਂਡ ਖਰਚ ਕੀਤੇ ਗਏ ਹਨ। ਮਿਸਟਰ ਵਿਲੀਸਮਨ ਨੇ ਉਹਨਾਂ ਬਿਨੈਕਾਰਾਂ ਦੀ ਟਰੇਨਿੰਗ ਜਲਦ ਤੋਂ ਜਲਦ ਸ਼ੁਰੂ ਕਰਵਾਉਣ ਨੂੰ ਕਿਹਾ ਹੈ, ਜੋ ਵਿਸ਼ਵ ਪੱਧਰ 'ਤੇ ਮਾਪਦੰਡਾਂ ਖਰਾ ਉਤਰਦੇ ਹਨ। —PTC News


Top News view more...

Latest News view more...