ਫੌਜ ਦੀ ਗੱਡੀ ਨੇ ਇਕ ਰਿਕਸ਼ੇ ਨੂੰ ਲਿਆ ਆਪਣੀ ਲਪੇਟ ‘ਚ, ਇੱਕ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ

Army vehicle kills three members of a family in Ferozepur
Army vehicle kills three members of a family in Ferozepur

Army vehicle kills three members of a family in Ferozepur: ਫਿਰੋਜ਼ਪੁਰ ਦੇ ਜੀਰਾ ਰੋਡ ਤੇ ਰੇਲਵੇ ਫਾਟਕ ਦੇ ਕੋਲ ਫੌਜ ਦੀ ਗੱਡੀ ਨੇ ਇਕ ਰਿਕਸ਼ੇ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਦੇ ਕਾਰਨ ਇੱਕ ਪਰਿਵਾਰ ਦੇ ਤਿੰਨ ਵਿਅਕਤੀਆਂ ਮੌਤ ਹੋ ਗਈ।

ਸੂਤਰਾਂ ਮੁਤਾਬਕ, ਰਿਕਸ਼ੇ ‘ਚ ੧੨ ਸਾਲ ਦੇ ਬੱਚੇ ਸਮੇਤ ੨ ਵਿਅਕਤੀ ਸਵਾਰ ਸਨ। ਇਸ ਤੋਂ ਇਲਾਵਾ ਇਸ ਹਾਦਸੇ ‘ਚ ਇੱਕ ਬਜ਼ੁਰਗ ਦੇ ਵੀ ਗੰਭੀਰ ਰੂਪ ‘ਚ ਜ਼ਖਮੀ ਹੋਣ ਦੀ ਖਬਰ ਹੈ।
Army vehicle kills three members of a family in Ferozepurਮਿਲੀ ਜਾਣਕਾਰੀ ਮੁਤਾਬਿਕ ਫੌਜ ਦੀਆ ਗੱਡੀਆਂ ਦਾ ਕਾਫਲਾ ਜਾ ਰਿਹਾ ਸੀ, ਜਿਸ ਵਿੱਚੋਂ ਇੱਕ ਗੱਡੀ ਨੇ ਇਸ ਰਿਕਸ਼ੇ ਨੂੰ ਲਪੇਟ ਵਿੱਚ ਲੈ ਲਿਆ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਮਰਨ ਵਾਲੇ ਪਿੰਡ ਮੋਹਕਮ ਖਾਂ ਬਸਤੀ ਦੇ ਵਸਨੀਕ ਸਨ।

Army vehicle kills three members of a family in Ferozepur: ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜਿਲ੍ਹੇ ਦੀ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚ ਗਈ।
Army vehicle kills three members of a family in Ferozepurਲਾਪਰਵਾਹੀ ਨਾਲ ਵਾਪਰੇ ਹਾਦਸੇ ਤੋਂ ਖਫਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ, ਜਿਸ ਕਾਰਨ ਜ਼ੀਰਾ ਫਿਰੋਜ਼ਪੁਰ ਰੋਡ ਬਲਾਕ ਕਰ ਦਿੱਤਾ ਗਿਆ।

—PTC News