ਪ੍ਰੇਮੀ ਦੇ ਚਲਦੇ ਵਿਆਹ ‘ਚ ਪਹੁੰਚੀ ਪ੍ਰੇਮਿਕਾ ਨੇ ਪਾਇਆ ਭੜਥੂ ,ਖ਼ੂਬ ਹੋਇਆ ਹੰਗਾਮਾ

ਅੰਮ੍ਰਿਤਸਰ- ਅੱਜ ਕੱਲ ਰਿਸ਼ਤਿਆਂ ਨੂੰ ਜੋੜਨਾ ਅਤੇ ਤੋੜਨਾ ਆਮ ਜਿਹੀ ਗੱਲ ਹੋ ਗਈ ਹੈ ਪਰ ਅਜਿਹੇ ‘ਚ ਕਲੇਸ਼ ਵੀ ਕਿੰਨੇ ਪੈਂਦੇ ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਅਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਜੀਤਹਿ ਇਕ ਰਿਜ਼ੋਰਟ ‘ਚ ਚੱਲ ਰਹੇ ਵਿਆਹ ਸਮਾਗਮ ਵਿਚ ਉਦੋਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਲਾਵਾਂ ਸਮੇਂ ਲਾੜੇ ਦੀ ਪ੍ਰੇਮਿਕਾ ਮੌਕੇ ‘ਤੇ ਪਹੁੰਚ ਗਈ ਅਤੇ ਉਸ ਨੇ ਭੜਥੂ ਪਾ ਦਿੱਤਾ।

Also Read | Coronavirus Punjab: Amid rise in COVID-19 cases, this district announces night curfew

ਦਰਅਸਲ ਸਿਹਰਿਆਂ ‘ਚ ਸਜਿਆ ਲਾੜਾ ਬਿਕਰਮਜੀਤ ਸਿੰਘ ਦਾ ਇਕ ਕੁੜੀ ਨਾਲ ਕਾਫੀ ਸਮੇਂ ਤੋਂ ਪ੍ਰੇਮ ਸਬੰਧ ਚਲ ਰਿਹਾ ਸੀ ਜਿਸ ਨਾਲ ਵਿਆਹ ਕਰਵਾਉਣ ਦੀਆਂ ਕਸਮਾਂ ਵੀ ਖਾਦੀਆਂ ਸਨ , ਪਰ ਅੱਜ ਅਚਾਨਕ ਉਹੀ ਮੁੰਡਾ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਲੱਗਿਆ ਤਾਂ ਇਸ ਦਾ ਪਤਾ ਉਸ ਦੀ ਪ੍ਰੇਮਿਕਾ ਨੂੰ ਚਲ ਗਿਆ। ਉਹ ਪੁਲਿਸ ਅਤੇ ਹੋਰਨਾਂ ਕੁਝ ਲੋਕਾਂ ਨੂੰ ਲੈਕੇ ਗੁਰੂ ਘਰ ਪਹੁੰਚੇ ਅਤੇ ਲਾੜੇ ਦੀਆਂ ਲਾਵਾਂ ਰੁਕਵਾ ਦਿੱਤੀਆਂ ਜਿਸ ਤੋਂ ਬਾਅਦ ਇਹ ਕਲੇਸ਼ ਜੱਗ ਜਾਹਿਰ ਹੋਇਆ।

ਭਾਜਪਾ ‘ਚ ਸ਼ਾਮਿਲ ਹੋਏ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ

ਮਾਮਲਾ ਭੜਕਦਾ ਦੇਖ ਲਾੜੇ ਬਿਕਰਮਜੀਤ ਨੇ ਕਿਹਾ ਕਿ ਜੇ ਉਕਤ ਕੁੜੀਦਾ ਚਰਿਤ੍ਰ ਠੀਕ ਨਹੀਂ ਇਸ ਲਈ ਉਸ ਨਾਲ ਵਿਆਹ ਨਹੀਂ ਕਰਵਾਇਆ। ਉਥੇ ਹੀ ਲਾੜੇ ਦੇ ਪਿਤਾ ਵੱਲੋਂ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਆਖਿਆ ਗਿਆ ਕਿ ਜੋ ਦੋਸ਼ ਮੁੰਡੇ ‘ਤੇ ਲਗਾਏ ਗਏ ਹਨ, ਉਹ ਬੇਬੁਨਿਆਦ ਹਨ। ਇਹ ਦੋਵੇਂ ਸਭਿਆਚਾਰਕ ਗਰੁੱਪ ਵਿਚ ਇੱਕਠੇ ਕੰਮ ਕਰਦੇ ਸਨ। ਇਸ ਕੁੜੀ ਵੱਲੋਂ ਸਾਡੇ ਦੋਵਾਂ ਪਰਿਵਾਰਾਂ ਵਿਚ ਦਰਾਰ ਪਾਈ ਗਈ ਹੈ।
ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਬਾਰਾਤ ਲੈ ਕੇ ਜੈ ਰਿਜ਼ੋਰਟ ਪਹੁੰਚਿਆ ਹੋਇਆ ਸੀ ਅਤੇ ਪੈਲੇਸ ਵਿਚ ਵਿਆਹ ਦੇ ਜਸ਼ਨ ਚੱਲ ਰਹੇ ਸਨ । ਵਿਆਹ ਵਾਲਾ ਮੁੰਡਾ ਬਿਕਰਮਜੀਤ ਸਿੰਘ ਜਦੋਂ ਪਰਿਵਾਰ ਸਮੇਤ ਗੁਰਦੁਆਰਾ ਬਾਬਾ ਸ਼ਾਮ ਸਿੰਘ ਵਿਚ ਆਪਣੀ ਹੋਣੀ ਵਾਲੀ ਪਤਨੀ ਨਾਲ ਲਾਵਾਂ ਲੈਣ ਪਹੁੰਚਿਆਂ ਤਾਂ ਮੌਕੇ ‘ਤੇ ਉਸ ਦੀ ਪ੍ਰੇਮਿਕਾ ਸਲੀਨਾ ਵਾਸੀ ਅੰਮ੍ਰਿਤਸਰ ਅਤੇ ਕੁੜੀ ਦੀ ਮਾਤਾ ਵੱਲੋਂ ਗੁਰਦੁਆਰਾ ਸਾਹਿਬ ਪਹੁੰਚ ਗਈ ਅਤੇ ਹੰਗਾਮਾ ਕਰ ਦਿੱਤਾ।

ਉਕਤ ਕੁੜੀ ਨੇ ਵਿਆਹ ਵਾਲੇ ਮੁੰਡੇ ਨਾਲ ਆਪਣੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਕੁੜੀ ਨੇ ਕਿਹਾ ਕਿ ਬਿਕਰਮਜੀਤ ਸਿੰਘ ਮੇਰੇ ਨਾਲ ਲਗਭਗ 2 ਸਾਲ ਤੋਂ ਲਿਵਇਨ ਰਿਲੇਸ਼ਨਸ਼ਿਪ ‘ਚ ਰਹਿ ਰਿਹਾ ਸੀ । ਬਿਕਰਮਜੀਤ ਸਿੰਘ ਦੇ ਉਸ ਨਾਲ ਪ੍ਰੇਮ ਸੰਬੰਧ ਹਨ ਤੇ ਉਸ ਨੇ ਮੇਰੇ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਅਤੇ ਮੈਨੂੰ ਕਿਸੇ ਨਾਲ ਵਿਆਹ ਨਹੀਂ ਸੀ ਕਰਵਾਉਣ ਦੇ ਰਿਹਾ ਜਦਕਿ ਹੁਣ ਉਹ ਮੈਨੂੰ ਬਿਨਾਂ ਦੱਸੇ ਕਿਸੇ ਹੋਰ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ।
ਇਸ ਸਾਰੀ ਘਟਨਾ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚ ਹਲਾਤ ਤਣਾਅਪੂਰਨ ਹੋ ਗਏ ਅਤੇ ਨੌਬਤ ਗਾਲੀ-ਗਲੋਚ ਤੱਕ ਪਹੁੰਚ ਗਈ। ਵਿਆਹ ਵਾਲੀ ਕੁੜੀ ਨੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਤਣਾਅਪੂਰਨ ਬਣੇ ਹਾਲਾਤ ਨੂੰ ਵੇਖਦਿਆਂ ਹੋਇਆਂ ਵਿਆਹ ਵਾਲਾ ਮੁੰਡਾ ਬਿਕਰਮਜੀਤ ਸਿੰਘ, ਬਰਾਤੀਆਂ ਸਮੇਤ ਗੁਰਦੁਆਰਾ ਸਾਹਿਬ ਤੋਂ ਰਫੂਚੱਕਰ ਹੋ ਗਿਆ। ਜਦਕਿ ਲਾੜੇ ਦੇ ਮਾਤਾ-ਪਿਤਾ ਨੂੰ ਕੁੜੀ ਪਰਿਵਾਰ ਨੇ ਗੁਰਦੁਆਰਾ ਸਾਹਿਬ ਵਿਚ ਹੀ ਘੇਰ ਲਿਆ । ਵਿਆਹ ਵਾਲੀ ਕੁੜੀ ਨੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।