Fri, Apr 19, 2024
Whatsapp

ਸਿਹਤ 'ਚ ਸੁਧਾਰ ਤੋਂ ਬਾਅਦ ਅਰੁਣ ਜੇਤਲੀ ਮੁੜ ਸੰਭਾਲਣਗੇ ਵਿੱਤ ਮੰਤਰੀ ਦਾ ਅਹੁਦਾ 

Written by  Joshi -- August 23rd 2018 09:24 AM
ਸਿਹਤ 'ਚ ਸੁਧਾਰ ਤੋਂ ਬਾਅਦ ਅਰੁਣ ਜੇਤਲੀ ਮੁੜ ਸੰਭਾਲਣਗੇ ਵਿੱਤ ਮੰਤਰੀ ਦਾ ਅਹੁਦਾ 

ਸਿਹਤ 'ਚ ਸੁਧਾਰ ਤੋਂ ਬਾਅਦ ਅਰੁਣ ਜੇਤਲੀ ਮੁੜ ਸੰਭਾਲਣਗੇ ਵਿੱਤ ਮੰਤਰੀ ਦਾ ਅਹੁਦਾ 

ਸਿਹਤ 'ਚ ਸੁਧਾਰ ਤੋਂ ਬਾਅਦ ਅਰੁਣ ਜੇਤਲੀ ਮੁੜ ਸੰਭਾਲਣਗੇ ਵਿੱਤ ਮੰਤਰੀ ਦਾ ਅਹੁਦਾ ਅਰੁਣ ਜੇਤਲੀ ਦੀ ਸਿਹਤ 'ਚ ਸੁਧਾਰ ਹੋਣ ਤੋਂ ਬਾਅਦ ਹੁਣ ਮੁੜ ਤੋਂ ਉਹ ਵਿੱਤ ਮੰਤਰੀ ਦਾ ਅਹੁਦਾ ਸੰਭਾਲਣਗੇ। ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਕਿਡਨੀ ਦੀ ਸਰਜਰੀ ਤੋਂ ਠੀਕ ਹੋਣ ਤੱਕ, ਰੇਲ ਮੰਤਰੀ ਪਿਊਸ਼ ਗੋਇਲ ਨੂੰ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਿਆਂ ਦਾ ਵਾਧੂ ਚਾਰਜ ਦਿੱਤਾ ਗਿਆ ਸੀ।ਰਾਸ਼ਟਰਪਤੀ ਭਵਨ ਤੋਂ ਇਹ ਪ੍ਰੈਸ ਦੀ ਘੋਸ਼ਣਾ ਕੀਤੀ ਗਈ ਸੀ। 65 ਸਾਲਾ ਜੇਤਲੀ ਨੂੰ ਰੇਨਲ ਟ੍ਰਾਂਸਪਲਾਂਟ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅਤੀਤ ਵਿਚ ਜੇਤਲੀ ਦੇ ਦਿਲ ਅਤੇ ਬਾਰੀਟ੍ਰੀਕਲ ਸਰਜਰੀਆਂ ਹੋ ਚੁੱਕੀਆਂ ਹਨ। ਉਹ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਘਰ ਤੋਂ ਕੰਮ ਕਰ ਰਹੇ ਸਨ, ਜਿਸ ਤੋਂ ਬਾਅਦ ਗੋਇਲ ਨੂੰ ਇਸ ਅਹੁਦੇ ਦੀ ਆਰਜ਼ੀ ਤੌਰ 'ਤੇ ਜ਼ਿੰਮੇਵਾਰੀ ਸੌਂਪੀ ਗਈ ਸੀ। —PTC News


Top News view more...

Latest News view more...