Thu, Apr 18, 2024
Whatsapp

ਭਾਜਪਾ ਹੈੱਡਕੁਆਟਰ ਲਿਆਂਦੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ, ਅਮਿਤ ਸ਼ਾਹ ਤੇ ਜੇ.ਪੀ ਨੱਢਾ ਨੇ ਕੀਤੇ ਅੰਤਿਮ ਦਰਸ਼ਨ

Written by  Jashan A -- August 25th 2019 11:29 AM
ਭਾਜਪਾ ਹੈੱਡਕੁਆਟਰ ਲਿਆਂਦੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ, ਅਮਿਤ ਸ਼ਾਹ ਤੇ ਜੇ.ਪੀ ਨੱਢਾ ਨੇ ਕੀਤੇ ਅੰਤਿਮ ਦਰਸ਼ਨ

ਭਾਜਪਾ ਹੈੱਡਕੁਆਟਰ ਲਿਆਂਦੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ, ਅਮਿਤ ਸ਼ਾਹ ਤੇ ਜੇ.ਪੀ ਨੱਢਾ ਨੇ ਕੀਤੇ ਅੰਤਿਮ ਦਰਸ਼ਨ

ਭਾਜਪਾ ਹੈੱਡਕੁਆਟਰ ਲਿਆਂਦੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ, ਅਮਿਤ ਸ਼ਾਹ ਤੇ ਜੇ.ਪੀ ਨੱਢਾ ਨੇ ਕੀਤੇ ਅੰਤਿਮ ਦਰਸ਼ਨ,ਨਵੀਂ ਦਿੱਲੀ: ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਟਰ ਵਿਖੇ ਲਿਆਂਦੀ ਗਈ। ਜਿਥੇ ਭਾਜਪਾ ਦੇ ਵਰਕਰ, ਨੇਤਾ ਅਤੇ ਆਮ ਲੋਕਾਂ ਵੱਲੋਂ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ ਜਾ ਰਹੇ ਹਨ। https://twitter.com/ANI/status/1165495956659306496?s=20 ਜੇਤਲੀ ਦੀ ਮ੍ਰਿਤਕ ਦੇਹ ਦੀਨ ਦਿਆਲ ਉਪਾਧਿਆਏ ਮਾਰਗ ਸਥਿਤ ਭਾਜਪਾ ਹੈੱਡਕੁਆਰਟਰ ਲਿਆਂਦੀ ਗਈ।ਇਸ ਤੋਂ ਬਾਅਦ ਅੱਜ ਦੁਪਹਿਰ ਕਰੀਬ 2:30 ਵਜੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਮ੍ਰਿਤਕ ਦੇਹ ਭਾਜਪਾ ਹੈੱਡਕੁਆਟਰ ਪਹੁੰਚਣ 'ਤੇ ਜਿਥੇ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ, ਉਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇ.ਪੀ ਨੱਢਾ ਨੇ ਵੀ ਅਰੁਣ ਜੇਤਲੀ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ। ਇੱਥੇ ਦੱਸ ਦੇਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀ. ਐੱਮ. ਮੋਦੀ, ਅਮਿਤ ਸ਼ਾਹ ਸਮੇਤ ਦੇਸ਼ ਭਰ ਦੀਆਂ ਤਮਾਮ ਸ਼ਖਸੀਅਤਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ। https://twitter.com/ANI/status/1165498702292643840?s=20 ਤੁਹਾਨੂੰ ਦੱਸ ਦਈਏ ਕਿ ਅਰੁਣ ਜੇਤਲੀ ਬੀਤੇ ਦਿਨ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੇ ਦੁਪਹਿਰ 12 ਵੱਜ ਕੇ 7 ਮਿੰਟਾਂ ‘ਤੇ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ ਵਿੱਚ ਆਖ਼ਰੀ ਸਾਹ ਲਿਆ ਹੈ।ਉਹ 66 ਸਾਲਾਂ ਦੇ ਸਨ।ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। -PTC News


Top News view more...

Latest News view more...