Sat, Apr 20, 2024
Whatsapp

ਜੇਤਲੀ ਸਾਹਿਬ ਭਾਰਤ ਦੀ ਉਦਾਰ ਅਤੇ ਸਹਿਣਸ਼ੀਲ ਭਾਵਨਾ ਦਾ ਪ੍ਰਤੀਕ ਸਨ: ਸੁਖਬੀਰ ਸਿੰਘ ਬਾਦਲ

Written by  Jashan A -- August 25th 2019 10:05 AM
ਜੇਤਲੀ ਸਾਹਿਬ ਭਾਰਤ ਦੀ ਉਦਾਰ ਅਤੇ ਸਹਿਣਸ਼ੀਲ ਭਾਵਨਾ ਦਾ ਪ੍ਰਤੀਕ ਸਨ: ਸੁਖਬੀਰ ਸਿੰਘ ਬਾਦਲ

ਜੇਤਲੀ ਸਾਹਿਬ ਭਾਰਤ ਦੀ ਉਦਾਰ ਅਤੇ ਸਹਿਣਸ਼ੀਲ ਭਾਵਨਾ ਦਾ ਪ੍ਰਤੀਕ ਸਨ: ਸੁਖਬੀਰ ਸਿੰਘ ਬਾਦਲ

ਜੇਤਲੀ ਸਾਹਿਬ ਭਾਰਤ ਦੀ ਉਦਾਰ ਅਤੇ ਸਹਿਣਸ਼ੀਲ ਭਾਵਨਾ ਦਾ ਪ੍ਰਤੀਕ ਸਨ: ਸੁਖਬੀਰ ਸਿੰਘ ਬਾਦਲ ਕਿਹਾ ਕਿ ਮੇਰੇ ਨਾਲ ਉਹਨਾਂ ਦੀ ਮਾਂ ਵਰਗੀ ਨੇੜਤਾ ਅਤੇ ਪਿਤਾ ਵਰਗਾ ਸਖ਼ਤ ਅਨੁਸਾਸ਼ਨ ਸੀ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਰੁਣ ਜੇਤਲੀ ਦੀ ਬੇਵਕਤੀ ਮੌਤ ਨੂੰ 'ਸ਼ਬਦਾਂ 'ਚ ਬਿਆਨਿਆ ਨਾ ਜਾਣ ਵਾਲਾ ਦੁਖਾਂਤ' ਕਿਹਾ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਨੇ ਆਪਣਾ ਇੱਹ ਹੋਣਹਾਰ ਸਪੁੱਤਰ ਗੁਆ ਲਿਆ ਹੈ, ਜਿਹੜਾ ਨਾ ਸਿਰਫ ਦੇਸ਼ ਦੀ ਸੱਚੀ ਧਰਮ ਨਿਰਪੱਖ, ਉਦਾਰ ਅਤੇ ਸੰਘੀ ਭਾਵਨਾ ਦਾ ਪ੍ਰਤੀਕ ਸੀ, ਬਲਕਿ ਸਾਰੀ ਜ਼ਿੰਦਗੀ ਇਹਨਾਂ ਆਦਰਸ਼ਾਂ ਪ੍ਰਤੀ ਵਚਨਬੱਧ ਰਿਹਾ। ਉਹਨਾਂ ਕਿਹਾ ਕਿ ਸ੍ਰੀ ਜੇਤਲੀ ਨੇ ਦੇਸ਼ ਦੇ ਲੋਕਾਂ ਨੂੰ ਅਸਹਿਣਸ਼ੀਲਤਾ ਅਤੇ ਦੁਵੱਲੀ ਨਫ਼ਰਤ ਵਰਗੀਆਂ ਆਤਮਘਾਤੀ ਰੁਚੀਆਂ ਤੋਂ ਖਹਿੜਾ ਛੁਡਾਉਣਾ ਸਿਖਾਇਆ। ਉਹ ਦੇਸ਼ ਅੰਦਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਸਨ। ਉਹਨਾਂ ਦਾ ਵਿਛੋੜਾ ਮੇਰੇ ਲਈ ਬਹੁਤ ਵੱਡਾ ਨਿੱਜੀ ਘਾਟਾ ਹੈ। ਬਾਦਲ ਨੇ ਕਿਹਾ ਕਿ ਮੈਂ ਉਹਨਾਂ ਕੋਲ ਕੋਈ ਵੀ ਸਮੱਸਿਆ ਲੈ ਕੇ ਜਾ ਸਕਦਾ ਸੀ ਅਤੇ ਉਹ ਹਮੇਸ਼ਾਂ ਮੇਰੇ ਨਾਲ ਇੱਕ ਮਾਂ ਵਰਗੀ ਨੇੜਤਾ ਅਤੇ ਇੱਕ ਪਿਤਾ ਵਰਗਾ ਸਖ਼ਤ ਅਨੁਸਾਸ਼ਨ ਰੱਖਦੇ ਸਨ। ਪਰੰਤੂ ਜਦੋਂ ਵੀ ਕੋਈ ਪੰਜਾਬ ਨਾਲ ਜੁੜਿਆ ਮਸਲਾ ਹੁੰਦਾ ਤਾਂ ਉਹ ਮੇਰੇ ਵੱਲੋਂ ਆਪਣੇ ਸੂਬੇ ਲਈ ਕੀਤੀਆਂ ਬੇਸ਼ੁਮਾਰ ਮੰਗਾਂ ਨੂੰ ਬਹੁਤ ਹੀ ਧਿਆਨ ਅਤੇ ਪਿਆਰ ਨਾਲ ਸੁਣਦੇ ਸਨ। ਉਹਨਾਂ ਨੇ ਕਿਹਾ ਕਿ ਪੁਰਾਣੇ ਭਾਰਤ ਅਤੇ ਨਵੇਂ ਭਾਰਤ ਦੇ ਸੁਮੇਲ ਦੀ ਇੰਨੀ ਵਧੀਆ ਤਰਜਮਾਨੀ ਹੋਰ ਕੋਈ ਨਹੀਂ ਕਰਦਾ, ਜਿੰਨੀ ਸ੍ਰੀ ਜੇਤਲੀ ਕਰਦੇ ਸਨ। ਉਹਨਾਂ ਕਿਹਾ ਕਿ ਇਸ ਸੁਮੇਲ ਅੱਜ ਦੇ ਭਾਰਤ ਦੀ ਅਮੀਰ ਭਾਸ਼ਾਈ, ਸੱਭਿਆਚਾਰਕ, ਖੇਤਰੀ ਅਤੇ ਧਾਰਮਿਕ ਵਿਭਿੰਨਤਾ ਅਤੇ ਪੁਰਾਤਨ ਨਿਵੇਕਲੇਪਣ ਦਾ ਹੈ, ਜਿਸ ਕਰਕੇ ਅੱਜ ਭਾਰਤ ਨੂੰ ਨਵੇਂ ਗਲੋਬਲ ਪਿੰਡ ਇੱਕ ਕੁਦਰਤੀ ਆਗੂ ਵਜੋਂ ਸਵੀਕਾਰ ਕੀਤਾ ਜਾ ਰਿਹਾ ਹੈ। ਇਸ ਦਾ ਬਹੁਤ ਜ਼ਿਆਦਾ ਸਿਹਰਾ ਵਾਜਪਾਈ ਸਾਹਿਬ ਅਤੇ ਜੇਤਲੀ ਸਾਹਿਬ ਨੂੰ ਜਾਂਦਾ ਹੈ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹ ਹਰ ਪੰਜਾਬੀ ਲਈ ਇੱਕ ਬਹੁਤ ਹੀ ਦੁੱਖ ਭਰਿਆ ਦਿਹਾੜਾ ਹੈ, ਕਿਉਂਕਿ ਅੱਜ ਇੱਕ ਹੋਣਹਾਰ, ਬਹਾਦਰ ਅਤੇ ਨੇਕ ਸਪੁੱਤਰ ਗੁਆ ਦੇਣ ਨਾਲ ਪੰਜਾਬ ਨੂੰ ਬਹੁਤ ਵੱਡਾ ਸਦਮਾ ਪੁੱਜਾ ਹੈ। ਪੰਜਾਬ ਦੇ ਇਸ ਸਪੁੱਤਰ ਨੇ ਸਿਆਸਤ ਅੰਦਰ ਗੌਰਵ, ਸਦਭਾਵਨਾ ਅਤੇ ਸਤਿਕਾਰ ਲਿਆਂਦਾ ਅਤੇ ਸਾਰਿਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਸਿਆਸਤ ਸਿਰਫ ਹਰ ਕੀਮਤ ਉੱਤੇ ਸੱਤਾ ਹਾਸਿਲ ਕਰਨਾ ਨਹੀਂ ਹੁੰਦੀ। ਜਦੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵਾਪਰ ਰਹੀਆਂ ਘਟਨਾਵਾਂ ਸਾਡੇ ਲੋਕਤੰਤਰ ਨੂੰ ਇੱਕ ਸੰਗਠਿਤ ਅਰਾਜਕਤਾ ਅੰਦਰ ਤਬਦੀਲ ਕਰਨ ਉੱਤੇ ਉਤਾਰੂ ਸਨ ਅਤੇ ਲੋਕ ਭਾਰਤ ਅੰਦਰ ਲੋਕਤੰਤਰ ਦੇ ਭਵਿੱਖ ਅਤੇ ਸਿਆਸਤਦਾਨਾਂ ਨੂੰ ਲੈ ਕੇ ਬਹੁਤ ਹੀ ਸਨਕੀ ਹੋ ਰਹੇ ਸਨ ਤਾਂ ਅਜਿਹੇ ਸਮਿਆਂ ਵਿਚ ਪਹਿਲਾਂ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਫਿਰ ਸ੍ਰੀ ਅਰੁਣ ਜੇਤਲੀ ਨੇ ਅੱਗੇ ਆ ਕੇ ਲੋਕਾਂ ਦਾ ਲੋਕਤੰਤਰ ਵਿਚ ਅਤੇ ਇਸ ਦੇ ਦੇਸ਼ ਦੇ ਸ਼ਾਨਦਾਰ ਭਵਿੱਖ ਵਿਚ ਭਰੋਸਾ ਬਹਾਲ ਕੀਤਾ। ਜਿਵੇਂ ਜਿਵੇਂ ਸਮਾਂ ਬੀਤੇਗਾ, ਲੋਕਾਂ ਦਾ ਲੋਕਤੰਤਰ ਵਿਚ ਭਰੋਸਾ ਬਹਾਲ ਕਰਨ ਵਿਚ ਸ੍ਰੀ ਜੇਤਲੀ ਵੱਲੋਂ ਨਿਭਾਈ ਭੂਮਿਕਾ ਨੂੰ ਹੋਰ ਵੱਧ ਸਰਾਹਿਆ ਜਾਵੇਗਾ। -PTC News


Top News view more...

Latest News view more...