Tue, Apr 23, 2024
Whatsapp

ਅਰਵਿੰਦ ਕੇਜਰੀਵਾਲ ਅੱਜ ਤੋਂ 2 ਦਿਨਾਂ ਪੰਜਾਬ ਦੌਰੇ 'ਤੇ ਪਹੁੰਚਣਗੇ ਲੁਧਿਆਣਾ , ਕਰ ਸਕਦੇ ਹਨ ਵੱਡਾ ਐਲਾਨ

Written by  Shanker Badra -- September 29th 2021 12:35 PM
ਅਰਵਿੰਦ ਕੇਜਰੀਵਾਲ ਅੱਜ ਤੋਂ 2 ਦਿਨਾਂ ਪੰਜਾਬ ਦੌਰੇ 'ਤੇ ਪਹੁੰਚਣਗੇ ਲੁਧਿਆਣਾ , ਕਰ ਸਕਦੇ ਹਨ ਵੱਡਾ ਐਲਾਨ

ਅਰਵਿੰਦ ਕੇਜਰੀਵਾਲ ਅੱਜ ਤੋਂ 2 ਦਿਨਾਂ ਪੰਜਾਬ ਦੌਰੇ 'ਤੇ ਪਹੁੰਚਣਗੇ ਲੁਧਿਆਣਾ , ਕਰ ਸਕਦੇ ਹਨ ਵੱਡਾ ਐਲਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ ਦੋ ਦਿਨਾਂ ਪੰਜਾਬ ਦੌਰੇ 'ਤੇ ਆ ਰਹੇ ਹਨ। ਅਰਵਿੰਦ ਕੇਜਰੀਵਾਲ ਪਹਿਲੇ ਦਿਨ ਅੱਜ ਦੁਪਹਿਰੇ 3 ਵਜੇ ਪਾਰਕ ਪਲਾਜ਼ਾ ਹੋਟਲ ਲੁਧਿਆਣਾ ਵਿਖੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਮੁਲਾਕਾਤ ਕਰਨਗੇ। [caption id="attachment_537797" align="aligncenter" width="300"] ਅਰਵਿੰਦ ਕੇਜਰੀਵਾਲ ਅੱਜ ਤੋਂ 2 ਦਿਨਾਂ ਪੰਜਾਬ ਦੌਰੇ 'ਤੇ ਪਹੁੰਚਣਗੇ ਲੁਧਿਆਣਾ , ਕਰ ਸਕਦੇ ਹਨ ਵੱਡਾ ਐਲਾਨ[/caption] ਇਸ ਲਈ ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਪਿਛਲੀ ਵਾਰ ਵਾਂਗ ਕੀ ਕੇਜਰੀਵਾਲ ਅੱਜ ਵੀ ਕੋਈ ਵੱਡਾ ਸਿਆਸੀ ਧਮਾਕਾ ਕਰਨ ਜਾ ਰਹੇ ਹਨ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਕੇਜਰੀਵਾਲ ਵੱਲੋਂ ਦੂਜੀ ਗਰੰਟੀ ਦਾ ਐਲਾਨ ਕੀਤਾ ਜਾਵੇਗਾ। ਇਸ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ। [caption id="attachment_537795" align="aligncenter" width="286"] ਅਰਵਿੰਦ ਕੇਜਰੀਵਾਲ ਅੱਜ ਤੋਂ 2 ਦਿਨਾਂ ਪੰਜਾਬ ਦੌਰੇ 'ਤੇ ਪਹੁੰਚਣਗੇ ਲੁਧਿਆਣਾ , ਕਰ ਸਕਦੇ ਹਨ ਵੱਡਾ ਐਲਾਨ[/caption] ਉਹਨਾਂ ਨੇ ਬੀਤੇ ਦਿਨ ਟਵੀਟ ਕਰਦਿਆਂ ਕਿਹਾ, 'ਮਿਤੀ 29 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਦੌਰੇ 'ਤੇ ਲੁਧਿਆਣਾ ਆ ਰਹੇ ਹਨ। ਦੁਪਹਿਰ ਬਾਅਦ ਪੰਜਾਬ ਦੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਹੋਵੇਗੀ ਅਤੇ 30 ਸਤੰਬਰ ਨੂੰ ਪੰਜਾਬ ਦੇ ਵਿਕਾਸ ਸੰਬੰਧੀ ਅਗਲੀ ਗਰੰਟੀ ਦਿੱਤੀ ਜਾਵੇਗੀ। [caption id="attachment_537794" align="aligncenter" width="300"] ਅਰਵਿੰਦ ਕੇਜਰੀਵਾਲ ਅੱਜ ਤੋਂ 2 ਦਿਨਾਂ ਪੰਜਾਬ ਦੌਰੇ 'ਤੇ ਪਹੁੰਚਣਗੇ ਲੁਧਿਆਣਾ , ਕਰ ਸਕਦੇ ਹਨ ਵੱਡਾ ਐਲਾਨ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ 26 ਸਤੰਬਰ ਨੂੰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੌਰੇ 'ਤੇ ਆਉਣਾ ਸੀ ਪਰ ਕੁਝ ਕਾਰਨਾਂ ਕਰਕੇ ਇਹ ਦੌਰਾ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਦੌਰੇ ਦੌਰਾਨ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਕਾਰਨ ਪੰਜਾਬ ਦੀ ਸਿਆਸਤ ਭਖ ਗਈ ਸੀ। -PTCNews


Top News view more...

Latest News view more...