ਮੁੱਖ ਖਬਰਾਂ

ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਵੀ ਕੋਰੋਨਾ ਪਾਜ਼ੀਟਿਵ , ਅਰਵਿੰਦ ਕੇਜਰੀਵਾਲ ਹੋਏ ਆਈਸੋਲੇਟ  

By Shanker Badra -- April 20, 2021 5:37 pm

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਕੋਰੋਨਾ ਪਾਜ਼ੀਟਿਵਹੋ ਗਈ ਹੈ। ਉਨ੍ਹਾਂ ਨੇ ਖੁਦ ਨੂੰ ਹੋਮ ਆਈਸੋਲੇਟ ਕਰ ਲਿਆ ਹੈ। ਪਤਨੀ ਦੇ ਕੋਰੋਨਾ ਪਾਜ਼ੀਟਿਵਹੋਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਖੁਦ ਨੂੰ ਆਈਸੋਲੇਟ ਕਰ ਲਿਆ ਹੈ।

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

Arvind Kejriwal's wife Sunita tests Covid-19 positive, Delhi CM under self-isolation ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਵੀ ਕੋਰੋਨਾ ਪਾਜ਼ੀਟਿਵ , ਅਰਵਿੰਦ ਕੇਜਰੀਵਾਲ ਹੋਏ ਆਈਸੋਲੇਟ

ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਪਿਛਲੇ ਸਾਲ ਜੂਨ 'ਚ ਵੀ ਕੋਰੋਨਾ ਨਾਲ ਸਬੰਧਿਤ ਕੁਝ ਸ਼ਿਕਾਇਤਾਂ ਹੋਈਆਂ ਸੀ। ਹਾਲਾਂਕਿ ਉਨ੍ਹਾਂ ਦੀ ਰਿਪੋਰਟ ਉਸ ਸਮੇਂ ਨੈਗੇਟਿਵ ਆਈ ਸੀ। ਦਿੱਲੀ ਮੌਜੂਦਾ ਸਥਿਤੀ 'ਚ ਸੀਐਮ ਕੇਜਰੀਵਾਲ ਕਾਫੀ ਐਕਟਿਵ ਹਨ। ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਤੇ ਖਰਾਬ ਹੋ ਰਹੇ ਹਾਲਾਤ ਨੂੰ ਦੇਖਦੇ ਹੋਏ ਉਹ ਬੈਠਕਾਂ ਕਰ ਰਹੇ ਹਨ।

Arvind Kejriwal's wife Sunita tests Covid-19 positive, Delhi CM under self-isolation ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਵੀ ਕੋਰੋਨਾ ਪਾਜ਼ੀਟਿਵ , ਅਰਵਿੰਦ ਕੇਜਰੀਵਾਲ ਹੋਏ ਆਈਸੋਲੇਟ

ਅਰਵਿੰਦ ਕੇਜਰੀਵਾਲ ਨੇ ਕਈ ਹਸਪਤਾਲ ਤੇ ਹੋਰ ਥਾਵਾਂ ਦਾ ਦੌਰਾ ਵੀ ਕੀਤਾ ਹੈ। ਇਨ੍ਹਾਂ ਸਾਰਿਆਂ ਤੋਂ ਬਾਅਦ ਰਾਜਧਾਨੀ ਦਿੱਲੀ 'ਚ ਲਗਾਤਾਰ ਕੋਰੋਨਾ ਦਾ ਸੰਕ੍ਰਮਣ ਫੈਲਦਾ ਜਾ ਰਿਹਾ ਹੈ ਤੇ ਹੁਣ ਹਰ ਦਿਨ ਰਿਕਾਰਡ ਮਾਮਲੇ ਦਰਜ ਕੀਤੇ ਜਾ ਰਹੇ ਹਨ। ਦਿੱਲੀ 'ਚ ਬੀਤੇ ਦਿਨ ਵੀ 23 ਹਜ਼ਾਰ ਦੇ ਕਰੀਬ ਕੇਸ ਦਰਜ ਕੀਤੇ ਗਏ ਸੀ। ਉਸ ਤੋਂ ਬਾਅਦ ਇਕ ਦਿਨ 'ਚ 25,500 ਕੇਸ ਸਾਹਮਣੇ ਆਏ ਸੀ।

Arvind Kejriwal's wife Sunita tests Covid-19 positive, Delhi CM under self-isolation ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਵੀ ਕੋਰੋਨਾ ਪਾਜ਼ੀਟਿਵ , ਅਰਵਿੰਦ ਕੇਜਰੀਵਾਲ ਹੋਏ ਆਈਸੋਲੇਟ

ਪੜ੍ਹੋ ਹੋਰ ਖ਼ਬਰਾਂ : ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ , ਦਿੱਲੀ 'ਚ ਅੱਜ ਰਾਤ ਤੋਂ ਮੁੜ ਲੱਗੇਗਾ

ਦੱਸਣਯੋਗ ਹੈ ਕਿ ਦਿੱਲੀ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ ਗੰਭੀਰ ਹੋ ਗਈ ਹੈ। ਦਿੱਲੀ ਵਿੱਚ ਇਕ ਹਫ਼ਤੇ ਦਾ ਲੌਕਡਾਊਨ ਲਗਾਇਆ ਗਿਆ ਹੈ। ਦਿੱਲੀ ਦੀ ਹੱਦ ਦੇ ਅੰਦਰ ਜਾਂ ਬਾਹਰ ਲੋਕਾਂ ਤੇ ਸਾਮਾਨ ਨੂੰ ਲੈ ਜਾਣ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ ,ਜਿਨ੍ਹਾਂ ਲੋਕਾਂ ਨੂੰ ਕਰਫ਼ਿਊ ਦੌਰਾਨ ਆਉਣ-ਜਾਣ ਦੀ ਛੂਟ ਦਿੱਤੀ ਗਈ ਹੈ, ਉਨ੍ਹਾਂ ਨੂੰ ਆਣ-ਜਾਣ ਲਈ ਮੈਟਰੋ, ਬਸ ਤੇ ਟੈਕਸੀ ਸੇਵਾ ਜਾਰੀ ਰਹੇਗੀ।
-PTCNews

  • Share