Thu, Apr 18, 2024
Whatsapp

ਜਾਣੋ ਲੋਕਾਂ ਨੇ ਕਿਓਂ ਕੀਤੀ #Boycott Tanishq ਦੀ ਮੰਗ

Written by  Jagroop Kaur -- October 13th 2020 03:55 PM -- Updated: October 23rd 2020 04:07 PM
ਜਾਣੋ ਲੋਕਾਂ ਨੇ ਕਿਓਂ ਕੀਤੀ #Boycott Tanishq ਦੀ ਮੰਗ

ਜਾਣੋ ਲੋਕਾਂ ਨੇ ਕਿਓਂ ਕੀਤੀ #Boycott Tanishq ਦੀ ਮੰਗ

ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਦੇਸ਼ ਦੇ ਮਸ਼ਹੂਰ ਗਹਿਣਿਆਂ ਦੇ ਬ੍ਰਾਂਡ ਤਨਿਸ਼ਕ ਨੇ ਇਸ ਦੇ ਪ੍ਰਚਾਰ ਲਈ ਨਵਾਂ ਇਸ਼ਤਿਹਾਰ ਜਾਰੀ ਕੀਤਾ ਸੀ, ਪਰ ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ ਤਾਂ ਲੋਕਾਂ ਨੇ ਟਵਿੱਟਰ 'ਤੇ ਤਨਿਸ਼ਕ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸਦੇ ਪਿੱਛੇ ਦਾ ਕਾਰਨ ਇੱਕ ਇਸ਼ਤਿਹਾਰ ਸੀ ਜੋ ਇੱਕ ਹਿੰਦੂ ਲੜਕੀ ਦਾ ਇੱਕ ਮੁਸਲਮਾਨ ਲੜਕੇ ਨਾਲ ਵਿਆਹ ਨੂੰ ਦਰਸਾਉਂਦਾ ਸੀ। [caption id="attachment_439656" align="aligncenter" width="540"]#boycott tanishq #boycott tanishq[/caption] ਉਪਭੋਗਤਾਵਾਂ ਦਾ ਗੁੱਸਾ ਇੰਨਾ ਜ਼ਿਆਦਾ ਸੀ ਕਿ #BoycottTanishq ਟਵਿੱਟਰ 'ਤੇ ਟ੍ਰੈਂਡ ਕਰਨ ਲੱਗਾ। ਹਾਲਾਂਕਿ ਵਿਵਾਦ ਵਧਣ ਤੋਂ ਬਾਅਦ ਤਨਿਸ਼ਕ ਨੇ ਵੀਡੀਓ ਨੂੰ ਆਪਣੇ ਯੂਟਿਊਬ ਚੈਨਲ ਤੋਂ ਹਟਾ ਦਿੱਤਾ।आखिर क्यों ट्विटर पर बॉयकट तनिश्क और स्टॉप प्रमोटिंग लव जेहाद है टॉप ट्रेंड में, मामला है यह – cgtop36.com | Cgtop36 Chhattisgarh exclusive news web portalਇਸ਼ਤਿਹਾਰ 'ਚ ਕੀ ਸੀ ਵਿਵਾਦਿਤ ਤਨਿਸ਼ਕ ਦੇ ਨਵੇਂ ਇਸ਼ਤਿਹਾਰ ਵਿਚ ਇੱਕ ਹਿੰਦੂ ਔਰਤ ਨੂੰ ਦਿਖਾਇਆ ਗਿਆ ਹੈ ਜਿਸਦਾ ਵਿਆਹ ਇੱਕ ਮੁਸਲਿਮ ਪਰਿਵਾਰ ਵਿਚ ਹੋਇਆ ਹੈ। ਵੀਡੀਓ ਵਿਚ ਇਸ ਔਰਤ ਦੇ 'ਬੇਬੀ ਸ਼ਾਵਰ' ਦਾ ਫੰਕਸ਼ਨ ਦਿਖਾਇਆ ਗਿਆ ਹੈ। ਮੁਸਲਿਮ ਪਰਿਵਾਰ ਹਿੰਦੂ ਸੱਭਿਆਚਾਰ ਅਨੁਸਾਰ ਸਾਰੀਆਂ ਰਸਮਾਂ ਨਿਭਾਉਂਦਾ ਹੈ। ਅੰਤ ਵਿਚ, ਗਰਭਵਤੀ ਬੀਬੀ ਆਪਣੀ ਸੱਸ ਨੂੰ ਪੁੱਛਦੀ ਹੈ, 'ਮਾਂ ਇਹ ਰਸਮ ਤਾਂ ਤੁਹਾਡੇ ਘਰ ਵਿਚ ਹੁੰਦੀ ਹੀ ਨਹੀਂ ਹੈ ਨਾ ! ਇਸ ਸਵਾਲ ਦਾ ਜਵਾਬ ਦਿੰਦਿਆਂ ਸੱਸ ਕਹਿੰਦੀ ਹੈ 'ਪਰ ਧੀ ਨੂੰ ਖੁਸ਼ ਰੱਖਣ ਦੀ ਰਸਮ ਤਾਂ ਹਰ ਘਰ ਵਿਚ ਹੁੰਦੀ ਹੈ ਨਾ?' ਵੀਡੀਓ ਵਿਚ ਹਿੰਦੂ-ਮੁਸਲਿਮ ਪਰਿਵਾਰ ਦੀ ਏਕਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। #Bycoatttanishqਐਡ ਦਾ ਵਿਰੋਧ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਲੀਡਰ ਸ਼ਸ਼ੀ ਥਰੂਰ ਨੇ ਮੰਗਲਵਾਰ ਦੀ ਜਬਰਦਸਤ ਨਰਾਜਗੀ ਜਤਾਈ ਹੈ. ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਤੇ ਪ੍ਰਤੀਕ੍ਰਿਆ ਦਿੰਦੇ ਹੋਏ ਲਿਖਿਆ ਕਿ 'ਚੰਗਾ ਤਾਂ ਹਿੰਦੁਸਤਾਨੀ ਬ੍ਰਿਗੇਡ ਨੇ ਹਿੰਦੂ-ਮੁਸਲਿਮ ਏਕਤਾ ਨੂੰ ਖੂਬਸੂਰਤੀ ਨਾਲ ਦਿਖਾਉਣ ਵਾਲੀ ਇਸ ਐਡ ਦੇ ਚਲਦਿਆਂ ਤਾਨੀਕਸ਼ਕ ਜਿਊਲਰੀ ਕਰਨ ਦ ਮੰਗ ਕੀਤੀ ਹੈ। ਕਿ ਜੇਕਰ ਹਿੰਦੂ ਮੁਸਲਮਾਨ ਦੇ ਇੱਕ ਹੋਣ 'ਤੇ ਇੰਨੀ ਹੀ ਦਿੱਕਤ ਹੈ ਤਾਂ ਉਹ ਪੂਰੀ ਦੁਨੀਆ 'ਚ ਹਿੰਦੂ ਮੁਸਲਮਾਨ ਦੀ ਏਕਤਾ ਦੇ ਪ੍ਰਤੀਕ ਖੁਦ ਹੀ ਭਾਰਤ ਦਾ ਬਾਈਕਾਟ ਕਿਓਂ ਨਹੀਂ ਕਰ ਦਿੰਦੇ? https://twitter.com/ShashiTharoor/status/1315833504253374464   ਲੋਕਾਂ ਨੂੰ ਵੀਡੀਓ ਪਸੰਦ ਨਹੀਂ ਆਇਆ-ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਤਨਿਸ਼ਕ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਨੇ ਬਾਈਕਾਟ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਨੂੰ ਵਿਗਿਆਪਨ ਵਿਚ ਹਿੰਦੂ-ਮੁਸਲਿਮ ਬਾਰੇ ਗੱਲ ਕਰਨਾ ਪਸੰਦ ਨਹੀਂ ਸੀ ਅਤੇ ਇਸ ਨੂੰ ਲਵ-ਜਹਾਦ ਨੂੰ ਉਤਸ਼ਾਹਤ ਕਰਨ ਵਾਲਾ ਕਰਾਰ ਦਿੱਤਾ। ਟਵਿੱਟਰ 'ਤੇ ਤਨਿਸ਼ਕ ਦੇ ਖਿਲਾਫ ਇੱਕ ਮੁਹਿੰਮ ਦੀ ਸ਼ੁਰੂਆਤ ਹੋਈ ਅਤੇ ਲੋਕ ਤਨਿਸ਼ਕ ਦੇ ਗਹਿਣਿਆਂ ਦਾ ਬਾਈਕਾਟ ਕਰਨ ਦੀ ਮੰਗ ਕਰਨ ਲੱਗੇ।


Top News view more...

Latest News view more...