ਬਿਰਆਨੀ 'ਚ ਨਹੀਂ ਮਿਲਿਆ ਐਕਸਟ੍ਰਾ ਲੈੱਗ ਪੀਸ ਤਾਂ ਕਰ ਦਿੱਤਾ ਮੰਤਰੀ ਨੂੰ ਟਵੀਟ, ਓਵੈਸੀ ਬੋਲੇ-ਛੇਤੀ ਮਦਦ ਕਰੋ

By Baljit Singh - May 29, 2021 4:05 pm

ਹੈਦਰਾਬਾਦ: ਹੈਦਰਾਬਾਦ ਦੇ ਇੱਕ ਬਿਰਆਨੀ ਪ੍ਰੇਮੀ ਨੇ ਜੋ ਹਰਕਤ ਕੀਤੀ, ਉਸ ਨੇ ਸਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸ਼ਖਸ ਦੇ ਕੋਲ ਜਦੋਂ Zomato ਤੋਂ ਆਰਡਰ ਦੇ ਬਾਅਦ ਆਈ ਬਿਰਆਨੀ ਵਿਚ ਲੈੱਗ ਪੀਸ ਘੱਟ ਨਿਕਲੇ ਤਾਂ ਸਿੱਧਾ ਮੰਤਰੀ ਨੂੰ ਟਵੀਟ ਕਰ ਦਿੱਤਾ। ਇਸ ਟਵੀਟ ਦੇ ਬਾਅਦ ਬਿਰਆਨੀ ਉੱਤੇ ਸ਼ੁਰੂ ਹੋਈ ਚਰਚਾ ਸੰਸਦ ਮੈਂਬਰ ਅਸਦੁੱਦੀਨ ਓਵੈਸੀ ਤੱਕ ਜਾ ਪਹੁੰਚੀ ਤਾਂ ਉੱਥੋਂ ਵੀ ਤੁਰੰਤ ਹੀ ਰਿਪਲਾਈ ਆ ਗਿਆ।

ਪੜ੍ਹੋ ਹੋਰ ਖਬਰਾਂ: IPL 2021: UAE ‘ਚ ਖੇਡੇ ਜਾਣਗੇ ਸੀਜਨ 14 ਦੇ ਬਾਕੀ ਬਚੇ ਮੁਕਾਬਲੇ, BBCI ਨੇ ਕੀਤਾ ਐਲਾਨ

ਆਈਟੀ ਅਤੇ ਉਦਯੋਗ ਮੰਤਰੀ ਕੇਟੀ ਰਾਮਾ ਰਾਵ ਵਲੋਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਪ੍ਰਬੰਧ ਸੁਧਾਰਣ ਅਤੇ ਲੋਕਾਂ ਦੀ ਲਗਾਤਾਰ ਮਦਦ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਇਸ ਦੌਰਾਨ ਹੈਦਰਾਬਾਦ ਦੇ ਬਿਰਆਨੀ ਪ੍ਰੇਮੀ ਦੇ ਟਵੀਟ ਨੇ ਉਨ੍ਹਾਂ ਨੂੰ ਵੀ ਹੈਰਾਨ ਕਰ ਦਿੱਤਾ। ਦਰਅਸਲ ਥੋਟਾਕੁਰੀ ਰਘੁਪਤੀ ਨਾਮ ਦੇ ਟਵਿੱਟਰ ਯੂਜ਼ਰ ਨੇ ਹੈਦਰਾਬਾਦੀ ਬਿਰਆਨੀ ਨੂੰ ਲੈ ਕੇ ਦੁਖੀ ਮਨ ਨਾਲ ਜੋਮੈਟੋ ਅਤੇ ਕੇਟੀ ਰਾਮਾ ਰਾਵ ਨੂੰ ਆਪਣੀ ਪ੍ਰੇਸ਼ਾਨੀ ਦੇ ਬਾਰੇ ਟਵੀਟ ਕੀਤਾ।

ਪੜ੍ਹੋ ਹੋਰ ਖਬਰਾਂ: 12-15 ਸਾਲ ਦੇ ਬੱਚਿਆਂ ਨੂੰ ਲੱਗੇਗਾ ਕੋਰਨਾ ਦਾ ਟੀਕਾ, ਫਾਈਜ਼ਰ ਦੀ ਵੈਕਸੀਨ ਨੂੰ EMA ਨੇ ਦਿੱਤੀ ਮਨਜ਼ੂਰੀ

ਰਘੁਪਤੀ ਨੇ ਜੋਮੈਟੋ ਅਤੇ ਕੇਟੀ ਰਾਮਾ ਰਾਵ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਕਿ ਮੈਂ ਐਕਸਟਰਾ ਮਸਾਲਾ ਅਤੇ ਲੈੱਗ ਪੀਸ ਦੇ ਨਾਲ ਚਿਕਨ ਬਿਰਆਨੀ ਦਾ ਆਰਡਰ ਦਿੱਤਾ ਸੀ ਪਰ ਮੈਨੂੰ ਇਸ ਵਿਚ ਕੁਝ ਵੀ ਨਹੀਂ ਮਿਲਿਆ। ਕੀ ਇਹ ਲੋਕਾਂ ਦੀ ਸੇਵਾ ਕਰਨ ਦਾ ਤਰੀਕਾ ਹੈ।

ਪੜ੍ਹੋ ਹੋਰ ਖਬਰਾਂ: ਵੈਕਸੀਨੇਸ਼ਨ ਦੇ ਬਾਵਜੂਦ UK ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ

ਟਵਿੱਟਰ ਉੱਤੇ ਚੱਲ ਰਹੀ ਬਿਰਆਨੀ ਵਿਚ ਲੈੱਗ ਪੀਸ ਦੀ ਚਰਚਾ ਨੂੰ ਲੈ ਕੇ ਹੈਦਰਾਬਾਦ ਦੇ ਸੰਸਦ ਅਸਦੁੱਦੀਨ ਓਵੈਸੀ ਵੀ ਕੁੱਦ ਪਏ। ਉਨ੍ਹਾਂ ਨੇ ਮਜ਼ਾਕਿਆ ਅੰਦਾਜ਼ ਵਿਚ ਟਿੱਪਣੀ ਕਰਦੇ ਹੋਏ ਕਿਹਾ ਕਿ KTR ਦੇ ਦਫ਼ਤਰ ਨੂੰ ਤੁਰੰਤ ਜਵਾਬ ਦੇਣਾ ਚਾਹੀਦਾ ਹੈ, ਇਹ ਕਹਿਣਾ ਚਾਹੀਦਾ ਹੈ ਕਿ ਮੰਤਰੀ ਜੀ ਅਤੇ ਉਨ੍ਹਾਂ ਦੀ ਟੀਮ ਇਸ ਮਹਾਮਾਰੀ ਦੌਰਾਨ ਲੋਕਾਂ ਦੀਆਂ ਮੈਡੀਕਲ ਲੋਕਾਂ ਦਾ ਜਵਾਬ ਦੇ ਰਹੀ ਹੈ।

ਹਾਲਾਂਕਿ, ਜਿਵੇਂ ਹੀ ਟਵਿੱਟਰ ਉੱਤੇ ਬਿਰਆਨੀ ਦੀ ਚਰਚਾ ਵਧੀ ਤਾਂ ਰਘੁਪਤੀ ਨੇ ਟਵੀਟ ਨੂੰ ਹਟਾ ਦਿੱਤਾ। ਹਾਲਾਂਕਿ ਟਵੀਟ ਡਿਲੀਟ ਹੋਣ ਤੱਕ 3,000 ਤੋਂ ਜ਼ਿਆਦਾ ਲੋਕ ਉਸ ਉੱਤੇ ਲਾਈਕ ਬਟਨ ਦਬਾ ਚੁੱਕੇ ਸਨ। ਬਿਰਆਨੀ ਉੱਤੇ ਹੋਈ ਇਸ ਟਵਿੱਟਰਬਾਜ਼ੀ ਬਾਰੇ ਚਰਚਾ ਜ਼ੋਰਾਂ ਉੱਤੇ ਹੈ।

-PTC News

adv-img
adv-img