ਮੁੱਖ ਖਬਰਾਂ

ਰਾਮ ਰਹੀਮ , ਆਸਾਰਾਮ ਤੋਂ ਬਾਅਦ ਹੁਣ ਨਰਾਇਣ ਸਾਈਂ ਵੀ ਖਾਵੇਗਾ ਜੇਲ੍ਹ ਦੀਆਂ ਰੋਟੀਆਂ

By Shanker Badra -- May 01, 2019 9:39 am -- Updated:May 01, 2019 9:39 am

ਰਾਮ ਰਹੀਮ , ਆਸਾਰਾਮ ਤੋਂ ਬਾਅਦ ਹੁਣ ਨਰਾਇਣ ਸਾਈਂ ਵੀ ਖਾਵੇਗਾ ਜੇਲ੍ਹ ਦੀਆਂ ਰੋਟੀਆਂ:ਗਾਂਧੀ ਨਗਰ : ਜੋਧਪੁਰ ਜੇਲ੍ਹ 'ਚ ਬੰਦ ਆਸਾਰਾਮ ਦੇ ਬੇਟੇ ਨਰਾਇਣ ਸਾਈਂ ਨੂੰ ਜਬਰ ਜਨਾਹ ਮਾਮਲੇ 'ਚ ਸੂਰਤ ਦੀ ਸੈਸ਼ਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਇਸ ਦੇ ਨਾਲ ਅਦਾਲਤ ਵੱਲੋਂ ਨਰਾਇਣ ਸਾਈ 'ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।ਜੇਕਰ ਨਰਾਇਣ ਸਾਈਂ ਜੁਰਮਾਨਾ ਨਹੀਂ ਭਰਦਾ ਤਾਂ ਉਸ ਨੂੰ ਇਕ ਸਾਲ ਹੋਰ ਜੇਲ੍ਹ ਵਿਚ ਕੱਟਣਾ ਪਵੇਗਾ।

Asaram Son Narayan Sai Sentenced To Life In Rape Case ਰਾਮ ਰਹੀਮ , ਆਸਾਰਾਮ ਤੋਂ ਬਾਅਦ ਹੁਣ ਨਰਾਇਣ ਸਾਈਂ ਵੀ ਖਾਵੇਗਾ ਜੇਲ੍ਹ ਦੀਆਂ ਰੋਟੀਆਂ

ਦੱਸ ਦੇਈਏ ਕਿ 26 ਅਪ੍ਰੈਲ ਨੂੰ ਸੂਰਤ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਨਾਲ ਜਬਰ ਜਨਾਹ ਦੇ ਦੋਸ਼ 'ਚ ਨਰਾਇਣ ਸਾਈਂ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ।

Asaram Son Narayan Sai Sentenced To Life In Rape Case ਰਾਮ ਰਹੀਮ , ਆਸਾਰਾਮ ਤੋਂ ਬਾਅਦ ਹੁਣ ਨਰਾਇਣ ਸਾਈਂ ਵੀ ਖਾਵੇਗਾ ਜੇਲ੍ਹ ਦੀਆਂ ਰੋਟੀਆਂ

ਜ਼ਿਕਰਯੋਗ ਹੈ ਕਿ ਨਰਾਇਣ ਸਾਈਆਂ ‘ਤੇ ਆਸ਼ਰਮ ‘ਚ ਇੱਕ ਲੜਕੀ ਨਾਲ ਬਲਾਤਕਾਰ ਦਾ ਦੋਸ਼ ਹੈ।ਉਸ ਨੇ ਸੂਰਤ ਦੀ ਰਹਿਣ ਵਾਲੀ ਇਕ ਮਹਿਲਾ ਦਾ ਬਲਾਤਕਾਰ ਕੀਤਾ ਸੀ।ਜਿਸ ਤੋਂ ਬਾਅਦ ਨਰਾਇਣ ਸਾਈਆਂ ਖਿਲਾਫ਼ ਇੱਕ ਲੜਕੀ ਨੇ 6 ਅਕਤੂਬਰ 2013 ਨੂੰ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ।

Asaram Son Narayan Sai Sentenced To Life In Rape Case ਰਾਮ ਰਹੀਮ , ਆਸਾਰਾਮ ਤੋਂ ਬਾਅਦ ਹੁਣ ਨਰਾਇਣ ਸਾਈਂ ਵੀ ਖਾਵੇਗਾ ਜੇਲ੍ਹ ਦੀਆਂ ਰੋਟੀਆਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਟਿਆਲਾ ‘ਚ ਵਾਪਰਿਆ ਦਰਦਨਾਕ ਹਾਦਸਾ ,ਨੌਜਵਾਨ ਦੀ ਮੌਤ

ਜਿਸ ਤੋਂ ਬਾਅਦ ਨਰਾਇਣ ਸਾਈਂ ਨੂੰ ਉਸੇ ਸਾਲ ਦਸੰਬਰ ਵਿਚ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਹੋਰ ਮਾਮਲੇ ਵੀ ਸਾਹਮਣੇ ਆਏ ਸਨ।
-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

  • Share