Advertisment

13 ਸਾਲ ਦੀ ਇਸ ਬੱਚੀ ਨੇ 'ਇੰਡੀਆ ਬੁੱਕ ਆਫ ਰਿਕਾਰਡ' 'ਚ ਦਰਜ ਕਰਵਾਇਆ ਨਾਮ, ਨਿੱਕੇ ਨਿੱਕੇ ਹੱਥਾਂ ਨਾਲ ਕੀਤਾ ਇਹ ਕਮਾਲ

author-image
Jashan A
New Update
13 ਸਾਲ ਦੀ ਇਸ ਬੱਚੀ ਨੇ 'ਇੰਡੀਆ ਬੁੱਕ ਆਫ ਰਿਕਾਰਡ' 'ਚ ਦਰਜ ਕਰਵਾਇਆ ਨਾਮ, ਨਿੱਕੇ ਨਿੱਕੇ ਹੱਥਾਂ ਨਾਲ ਕੀਤਾ ਇਹ ਕਮਾਲ
Advertisment
publive-image ਲੰਬੀ: ਹਰ ਇਕ ਵਿਚ ਕੋਈ ਨਾ ਕੋਈ ਕਲਾ ਜਰੂਰ ਹੁੰਦੀ ਹੈ ਪਰ ਉਸ ਨੂੰ ਉਜਾਗਰ ਕਰਨ ਦੀ ਜਰੂਰਤ ਹੁੰਦੀ ਹੈ ਐਸੇ ਹੀ ਹਨਰ ਅਤੇ ਕਲਾ ਨੂੰ ਉਜਾਗਰ ਕੀਤਾ ਹੈ ਇਕ ਪੇਂਡੂ ਖੇਤਰ ਦੀ ਰਹਿਣ ਵਾਲੀ ਹਲਕਾ ਲੰਬੀ ਦੇ ਪਿੰਡ ਲੰਬੀ ਦੀ 13 ਸਾਲ ਅਸ਼ਰੀਨ ਕੌਰ ਨੇ ਜਿਸ ਨੂੰ ਪੜਾਈ ਦੇ ਨਾਲ ਨਾਲ ਆਰਟ ਐਂਡ ਕਰਾਫਟ ਦਾ ਵੀ ਸ਼ੌਂਕ ਹੈ, ਜਿਸ ਨੇ ਆਪਣੇ ਸ਼ੌਂਕ ਹੋਰ ਪ੍ਰਫੁਲਿਤ ਕਰਨ ਲਈ ਆਪਣੇ ਨਿਕੇ ਨਿਕੇ ਹੱਥਾਂ ਨਾਲ ਇਕ ਦੀਵਾ ਤਿਆਰ ਕਰਕੇ ਵਿਸ਼ਵ ਰਿਕਾਰਡ ਤੋੜਿਆ ਹੈ ਅਤੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾ ਕੇ ਆਪਣਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਜਿਸ ਨਾਲ ਪੂਰੇ ਹਲਕੇ ਵਿਚ ਖੁਸ਼ੀ ਦੀ ਲਹਿਰ ਹੈ।
Advertisment
publive-image13 ਸਾਲ ਦੀ ਅਸ਼ਰੀਨ ਕੌਰ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਨਿੱਕੀਆਂ ਨਿੱਕੀਆਂ ਚੀਜ਼ਾਂ ਬਨਾਉਣ ਦਾ ਸ਼ੌਂਕ ਹੈ, ਮੈਂ ਆਪਣੇ ਅਧਿਆਪਕ ਦੀ ਪ੍ਰੇਰਨਾ ਸਦਕਾ ਇਕ ਆਟੇ ਦਾ ਚਾਰ ਐਮ ਐਮ ਦਾ ਦੀਵਾ ਤਿਆਰ ਕੀਤਾ ਹੈ, ਜਦੋਂ ਕਿ ਪਹਿਲਾਂ ਪੰਜ ਐਮ ਐੱਮ ਦਾ ਰਿਕਾਰਡ ਹੈ, ਜੋ 4 ਐੱਮ.ਐੱਮ ਦਾ ਦੀਵਾ ਬਣਾ ਕੇ ਤੋੜਿਆ ਹੈ। ਹੋਰ ਪੜ੍ਹੋ: ਅੱਠਵੇਂ ਦਿਨ ਵੀ ਕਿਸਾਨਾਂ ਦੇ ਹੱਕ ‘ਚ ਡਟੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਸਦ, ਖੇਤੀ ਕਾਨੂੰਨਾਂ ਖਿਲਾਫ ਕੀਤਾ ਪ੍ਰਦਰਸ਼ਨ publive-imageਅਸ਼ਰੀਨ ਦੀ ਇਸ ਕਾਮਯਾਬੀ 'ਤੇ ਮਾਪਿਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅਸ਼ਰੀਨ ਕੌਰ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਅਸੀਂ ਬਹੁਤ ਖੁਸ਼ ਹਾਂ ਸਾਡੀ ਪਰਮਾਤਮਾ ਅੱਗੇ ਅਰਦਾਸ ਹੈ ਕੇ ਅਸ਼ਰੀਨ ਕੌਰ ਹੋਰ ਤਰੱਕੀਆਂ ਵੱਲ ਵਧੇ। publive-image -PTC News-
punjab-news punjabi-news latest-punjabi-news india-book-of-records
Advertisment

Stay updated with the latest news headlines.

Follow us:
Advertisment