Advertisment

ਵਰਲਡ ਪੁਲਿਸ ਗੇਮਸ 'ਚ ਪੰਜਾਬ ਪੁਲਿਸ 'ਚ ਤਾਇਨਾਤ ਏਐਸਈ ਅਤੇ ਮਾਹਿਲਾ ਹੈਡ ਕਾਂਸਟੇਬਲ ਨੇ ਜਿਤੇ ਸੋਨੇ ਦੇ ਤਗ਼ਮੇ

author-image
Jasmeet Singh
Updated On
New Update
ਵਰਲਡ ਪੁਲਿਸ ਗੇਮਸ 'ਚ ਪੰਜਾਬ ਪੁਲਿਸ 'ਚ ਤਾਇਨਾਤ ਏਐਸਈ ਅਤੇ ਮਾਹਿਲਾ ਹੈਡ ਕਾਂਸਟੇਬਲ ਨੇ ਜਿਤੇ ਸੋਨੇ ਦੇ ਤਗ਼ਮੇ
Advertisment
ਚੰਡੀਗੜ੍ਹ, 1 ਅਗਸਤ: ਬੀਤੇ ਦਿਨੀ ਨੀਦਰਲੈਂਡ ਵਿਖੇ ਵਰਲਡ ਪੁਲਿਸ ਗੇਮਸ ਦਾ ਆਗਾਜ਼ ਹੋਇਆ ਤਾਂ ਇਨ੍ਹਾਂ ਖੇਡਾਂ 'ਚ ਪੰਜਾਬ ਪੁਲਿਸ ਵੱਲੋਂ ਵੀ ਦੇਸ਼ ਦੀ ਨੁਮੰਦਗੀ ਕੀਤੀ ਗਈ। ਜਿਸ ਦੇ ਚਲਦੇ ਖੇਡਾਂ 'ਚ ਭਾਰਤ ਵੱਲੋਂ ਗਏ ਬਟਾਲਾ 'ਚ ਆਬਕਾਰੀ ਪੁਲਿਸ 'ਚ ਤੈਨਾਤ ਏਐਸਈ ਜਸਪਿੰਦਰ ਸਿੰਘ ਅਤੇ ਮਾਹਿਲਾ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਵੱਖ ਵੱਖ ਖੇਡਾਂ 'ਚ ਆਪਣਾ ਚੰਗਾ ਪ੍ਰਦਰਸ਼ਨ ਕੀਤਾ।
Advertisment
publive-image ਇਨ੍ਹਾਂ ਦੋਵਾਂ ਨੇ ਖੇਡਾਂ 'ਚ ਪੰਜਾਬ ਪੁਲਿਸ ਅਤੇ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ। ਅੱਜ ਜਦੋਂ ਇਹ ਦੋਵੇਂ ਪੰਜਾਬ ਪੁਲਿਸ ਮੁਲਾਜ਼ਮ ਬਟਾਲਾ ਆਪਣੇ ਆਬਕਾਰੀ ਦਫ਼ਤਰ ਪਹੁਚੇ ਤਾਂ ਉਨ੍ਹਾਂ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਏਐਸਈ ਜਸਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 100 ਮੀਟਰ ਹਾਰਡਲ 'ਚ ਸੋਨੇ ਦਾ ਤਗਮਾ ਜਿਤਿਆ ਅਤੇ 100 ਮੀਟਰ ਦੌੜ 'ਚ ਦੂਸਰਾ ਸਥਾਨ ਹਾਸਿਲ ਕੀਤਾ ਹੈ। publive-image ਉੱਥੇ ਹੀ ਉਨ੍ਹਾਂ ਕਿਹਾ ਕਿ ਉਹ ਆਬਕਾਰੀ ਵਿਭਾਗ 'ਚ ਡਿਊਟੀ 'ਤੇ ਤਾਇਨਾਤ ਹਨ ਅਤੇ ਡਿਊਟੀ ਵੀ ਕੜੀ ਹੈ। ਅਕਸਰ ਨਜਾਇਜ ਸ਼ਰਾਬ ਦੇ ਧੰਦਾ ਕਰਨ ਵਾਲਿਆਂ ਦੇ ਖਿਲਾਫ ਜਗਾਹ ਜਗਾਹ ਰੇਡ ਕਰਨਾ ਹੁੰਦਾ ਹੈ, ਲੇਕਿਨ ਇਸ ਡਿਊਟੀ ਦੇ ਨਾਲ ਹੀ ਉਹ ਰੋਜਾਨਾ ਸਵੇਰੇ ਸ਼ਾਮ ਲਗਾਤਾਰ ਆਪਣੀ ਖੇਡਾਂ ਨਾਲ ਜੁੜੇ ਰਹੇ। ਇਹੀ ਕਾਰਨ ਹੈ ਕਿ ਅੱਜ ਉਨ੍ਹਾਂ ਨੇ ਇਹ ਮੈਡਲ ਜਿਤੇ ਹਨ। publive-image ਉਥੇ ਹੀ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਵੱਲੋਂ ਡਿਸਕਸ ਅਤੇ ਗੋਲਾ ਸੁੱਟਣ 'ਚ ਮੈਡਲ ਜਿਤੇ ਗਏ ਹਨ ਅਤੇ ਉਹ ਧੰਨਵਾਦੀ ਹੈ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਇਹ ਭਰਵਾਂ ਸਵਾਗਤ ਕੀਤਾ ਗਿਆ ਹੈ। publive-image -PTC News-
punjab-police india netherlands sarabjit-kaur world-police-games gold-medal asi jaspinder-singh female-head-constable
Advertisment

Stay updated with the latest news headlines.

Follow us:
Advertisment