ਸਰਵਿਸ ਰਿਵਾਲਰ ‘ਚੋਂ ਗੋਲੀ ਲੱਗਣ ਨਾਲ ASI ਦੀ ਮੌਤ

ਜਲੰਧਰ : ਐਤਵਾਰ ਸਵੇਰੇ ਆਪਣੀ ਸਰਵਿਸ ਰਿਵਾਲਵਰ ਨੂੰ ਸਾਫ਼ ਕਰ ਰਹੇ ਪੁਲਿਸ ਮੁਲਾਜ਼ਮ ਦੇ ਗੋਲੀ ਲੱਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪੀ. ਓ. ਸਟਾਫ਼ ‘ਚ ਤਾਇਨਾਤ ਏ. ਐੱਸ. ਆਈ. ਹੀਰਾ ਲਾਲ ਜਦ ਆਪਣੀ ਸਰਵਿਸ ਰਿਵਾਲਵਰ ਨੂੰ ਸਾਫ਼ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਤੋਂ ਗੋਲੀ ਚੱਲ ਗਈ,ਅਤੇ ਉਨ੍ਹਾਂ ਦੀ ਆਪਣੀ ਗੋਲੀ ਲੱਗਣ ਨਾਲ ਮੌਕੇ ‘ਤੇ ਹੀ ਹੀਰਾ ਲਾਲ ਦੀ ਮੌਤ ਹੋ ਗਈ।gun fire jalandhar police line

ਗੋਲ਼ੀ ਚੱਲਣ ਦੀ ਖਬਰ ਸੁਣਦਿਆਂ ਹੀ ਮੌਕੇ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਣ ਆਦਿ ਸੂਚਨਾ ਮਿਲਦੇ ਹੀ ਮੌਕੇ ‘ਤੇ ਥਾਣਾ ਨਵੀਂ ਬਾਰਾਦਰੀ ਦੇ ਏ. ਸੀ. ਪੀ.ਬਲਵਿੰਦਰ ਇਕਬਾਲ ਸਿੰਘ ਕਾਹਲੋਂ ਅਤੇ ਪੁਲਸ ਪਾਰਟੀ ਮੌਕੇ ਤੇ ਪਹੁੰਚੇ।Jalandhar anti PO staff ASI commits suicide with his service revolver, he  was mentally upset because of the debt | कर्ज से परेशान एंटी भगौड़ा स्टाफ  के थानेदार ने सर्विस रिवाल्वर सेਜਿਨਾਂ ਵੱਲੋਂ ਮ੍ਰਿਤਕ ਜਵਾਨ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਭੇਜ ਦਿੱਤਾ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਮਹਿਜ਼ ਇਕ ਹਾਦਸਾ ਸੀ। ਫਿਰ ਵੀ ਮਾਮਲੇ ‘ਚ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ।