Fri, Apr 19, 2024
Whatsapp

ਜਗਰਾਓਂ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਡਿਊਟੀ 'ਤੇ ਜਾਣ ਤੋਂ ਪਹਿਲਾਂ ਚੈਕ ਕਰ ਰਿਹਾ ਸੀ AK-47

Written by  Pardeep Singh -- July 27th 2022 09:23 AM
ਜਗਰਾਓਂ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਡਿਊਟੀ 'ਤੇ ਜਾਣ ਤੋਂ ਪਹਿਲਾਂ ਚੈਕ ਕਰ ਰਿਹਾ ਸੀ AK-47

ਜਗਰਾਓਂ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਡਿਊਟੀ 'ਤੇ ਜਾਣ ਤੋਂ ਪਹਿਲਾਂ ਚੈਕ ਕਰ ਰਿਹਾ ਸੀ AK-47

ਲੁਧਿਆਣਾ: ਜਗਰਾਓਂ ਐਸਐਸਪੀ ਦਫਤਰ ਵਿਚ ਇਕ ਥਾਣੇਦਾਰ ਦੇ ਰਾਤ ਦੀ ਡਿਊਟੀ ਤੇ ਜਾਣ ਸਮੇਂ AK47 ਦੇ ਵਿੱਚੋ ਅਚਾਨਕ ਗੋਲੀ ਚੱਲਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਥਾਣੇਦਾਰ ਦਾ ਨਾਮ ਗੁਰਜੀਤ ਸਿੰਘ ਤੇ ਉਸਦੀ ਉਮਰ 45 ਸਾਲ ਦੀ ਸੀ। ਮ੍ਰਿਤਕ ਥਾਣੇਦਾਰ ਦੀ ਰਾਤ ਨੂੰ ਜਗਰਾਓ ਮੋਗਾ ਹਾਈਵੇ ਤੇ LMG ਵਾਲੀ ਗੱਡੀ ਤੇ ਨਾਲ ਡਿਊਟੀ ਹੁੰਦੀ ਹੈ ।  ਦਿਨ ਦੇ ਮੁਲਾਜਮ ਤੋਂ AK 47 ਲੈਣ ਸਮੇਂ ਚੈਕ ਕਰਨ ਸਮੇਂ ਗੋਲੀ ਚੱਲੀ ਅਤੇ ਜੋਂ ਉਸਦੀ ਛਾਤੀ ਵਿੱਚ ਲੱਗੀ ਅਤੇ ਉਸਦੀ ਮੌਤ ਹੋ ਗਈ। ਪੁਲਿਸ ਮੁਲਾਜ਼ਮਾਂ ਨੇ ਉਸਦੀ ਮ੍ਰਿਤਕਾਂ ਦੇਹ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਪਹੁੰਚਾਇਆ।
ਇਸ ਮੌਕੇ ਮ੍ਰਿਤਕ ਥਾਣੇਦਾਰ ਗੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰ ਤੇ ਥਾਣੇਦਾਰ ਜਗਰਾਜ ਸਿੰਘ ਨੇ ਦੱਸਿਆ ਹੈ ਕਿ ਡਿਊਟੀ ਬਦਲਦੇ ਸਮੇਂ AK 47 ਚੈਕ ਕਰਕੇ ਲੈਣੀ ਹੁੰਦੀ ਹੈ ਕਿ ਰਾਈਫ਼ਲ ਵਿਚ ਸਭ ਪੂਰਾ ਹੈ ਕਿ ਨਹੀਂ,ਬੱਸ ਉਹੀ ਚੈਕ ਕਰਦੇ ਸਮੇਂ ਗੋਲੀ ਚੱਲਣ ਕਰਕੇ ਇਹ ਹਾਦਸਾ ਹੋ ਗਿਆ।
ਕੁਲਜੀਤ ਦੀ ਡਿਊਟੀ 8 ਵਜੇ ਸ਼ੁਰੂ ਹੋਣੀ ਸੀ। ਦੱਸਿਆ ਜਾ ਰਿਹਾ ਹੈ ਕਿ ਡਿਊਟੀ 'ਤੇ ਜਾਣ ਤੋਂ ਪਹਿਲਾਂ ਉਹ ਆਪਣੀ ਏਕੇ-47 ਦੀ ਜਾਂਚ ਕਰ ਰਿਹਾ ਸੀ ਕਿ ਅਚਾਨਕ ਫਾਇਰ ਹੋ ਗਿਆ। ਡੀਐਸਪੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਕਵਿੱਕ ਰਿਸਪਾਂਸ ਟੀਮ ਵਿੱਚ ਤਾਇਨਾਤ ਸਾਰੇ ਪੁਲੀਸ ਮੁਲਾਜ਼ਮ ਆਪਣੀ ਡਿਊਟੀ ’ਤੇ ਜਾਣ ਤੋਂ ਪਹਿਲਾਂ ਆਪਣੇ ਹਥਿਆਰਾਂ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਹਨ। ਡੀ.ਐਸ.ਪੀ ਸਤਵਿੰਦਰ ਸਿੰਘ ਅਨੁਸਾਰ ਏ.ਐਸ.ਆਈ.ਕੁਲਜੀਤ ਸਿੰਘ ਦੀ ਡਿਊਟੀ ਰਾਤ ਨੂੰ 8 ਵਜੇ ਸ਼ੁਰੂ ਹੁੰਦੀ ਸੀ ਅਤੇ ਉਹ ਆਪਣੀ ਡਿਊਟੀ 'ਤੇ ਜਾਣ ਤੋਂ ਪਹਿਲਾਂ ਦੇਰ ਸ਼ਾਮ ਆਪਣੇ ਕਮਰੇ ਵਿਚ ਹਥਿਆਰ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਸਨ ਕਿ ਇਸ ਦੌਰਾਨ ਅਚਾਨਕ ਗੋਲੀ ਚੱਲ ਗਈ। ਇਹ ਵੀ ਪੜ੍ਹੋ:ਪੰਜਾਬ 'ਚ ਕੋਰੋਨਾ ਧਮਾਕਾ, 493 ਪੌਜ਼ੀਟਿਵ ਤੇ ਇਕ ਦੀ ਹੋਈ ਮੌਤ
-PTC News

Top News view more...

Latest News view more...