ਪਠਾਨਕੋਟ ‘ਚ ਡਿਊਟੀ ‘ਤੇ ਤਾਇਨਾਤ ASI ਦੀ ਗੋਲੀ ਲੱਗਣ ਨਾਲ ਹੋਈ ਮੌਤ

ASI shot dead with his service weapon In Model Town Pathankot
ਪਠਾਨਕੋਟ 'ਚਡਿਊਟੀ 'ਤੇ ਤਾਇਨਾਤ ASI ਦੀ ਗੋਲੀ ਲੱਗਣ ਨਾਲ ਹੋਈ ਮੌਤ 

ਪਠਾਨਕੋਟ ‘ਚ ਡਿਊਟੀ ‘ਤੇ ਤਾਇਨਾਤ ASI ਦੀ ਗੋਲੀ ਲੱਗਣ ਨਾਲ ਹੋਈ ਮੌਤ:ਪਠਾਨਕੋਟ : ਪਠਾਨਕੋਟ ਦੇ ਮਾਡਲ ਟਾਊਨ ਗੁਰੂ ਨਾਨਕ ਪਾਰਕ ਵਿਖੇ ਡਿਊਟੀ ‘ਤੇ ਤਾਇਨਾਤ ਪੀਸੀਆਰ ਦੇ ਏਐਸਆਈ ਪਰਮਵੀਰ ਸੈਣੀ ਦੀ ਸਿਰ ‘ਚ ਗੋਲੀ ਲੱਗਣ ਕਰਕੇ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਦੁਪਹਿਰ ਕਰੀਬ 12 ਵਜੇ ਮਾਡਲ ਟਾਊਨ ਇਲਾਕੇ ਦੇ ਗੁਰੂ ਨਾਨਕ ਪਾਰਕ ਨੇੜੇ ਰਹਿੰਦੇ ਸਥਾਨਕ ਲੋਕਾਂ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਕੁੱਝ ਲੋਕਾਂ ਨੇ ਦੇਖਿਆ ਤਾਂ ਏਐਸਆਈ ਪਰਮਵੀਰ ਸੈਣੀ ਖੂਨ ਨਾਲ ਲੱਥਪੱਥ ਡਿੱਗਿਆ ਪਿਆ ਸੀ।

ਜਿਸ ਤੋਂ ਬਾਅਦ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਲਾਸ਼ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਏਐਸਆਈ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ।ਫ਼ਿਲਹਾਲ ਗੋਲੀ ਮਾਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।  ਪੁਲਿਸ ਇਸ ਗੱਲ ਦੀ ਪੁਸ਼ਟੀ ਕਰ ਰਹੀ ਹੈ ਕਿ ਗੋਲੀ ਅਚਾਨਕ ਚੱਲੀ ਹੈ ਜਾਂ ਉਸ ਨੇ ਖੁਦਕੁਸ਼ੀ ਕੀਤੀ ਹੈ।

ਦੱਸ ਦੇਈਏ ਕਿ ਏਐਸਆਈ ਸੈਣੀ ਦਾ ਇਕ ਬੇਟਾ ਅਤੇ ਇਕ ਬੇਟੀ ਹੈ ਅਤੇ ਉਨ੍ਹਾਂ ਦੀ ਧੀਚਾਰ ਦਿਨ ਪਹਿਲਾਂ ਆਸਟਰੇਲੀਆ ਗਈ ਸੀ। ਇਕ ਪੁਲਿਸ ਮੁਲਾਜ਼ਮ ਮੁਤਾਬਕ ਮ੍ਰਿਤਕ ਮ੍ਰਿਤਕ ਆਪਣਾ ਹਥਿਆਰ ਸਾਫ਼ ਕਰਨ ਦੀ ਗੱਲ ਕਰ ਰਿਹਾ ਸੀ ਅਤੇ ਇਸ ਪ੍ਰਕਿਰਿਆ ਦੌਰਾਨ ਦੁਰਘਟਨਾ ਹੋ ਸਕਦੀ ਸੀ।
-PTCNews