ਰਾਹ ਦੇਣ ਨੂੰ ਲੈਕੇ ਪੁਲਿਸ ਅਫ਼ਸਰ ਤੇ ਰਾਹਗੀਰ ‘ਚ ਹੋਈ ਬਹਿਸ,ਨਤੀਜਾ ਹੋਇਆ ਗੰਭੀਰ

Firing
Firing

ਅੰਮ੍ਰਿਤਸਰ: ਪੁਲਿਸ ਨੂੰ ਅਕਸਰ ਹੀ ਇਨਸਾਫ ਲਈ ਜਾਣਿਆ ਜਾਂਦਾ ਹੈ ਪਰ ਜ਼ਿਲ੍ਹਾ ਅੰਮ੍ਰਿਤਸਰ ਦੇ ਨਵਾਂਪਿੰਡ ਚੌਂਕੀ ਇੰਚਾਰਜ ‘ਤੇ ਇਲਜ਼ਾਮ ਹਨ ਕਿ ਉਹਨਾਂ ਨੇ ਕਾਰ ਸਵਾਰ ਨੂੰ ਗੋਲੀ ਮਾਰ ਕੇ ਜ਼ਖਮੀਂ ਕਰ ਦਿੱਤਾ। ਜਿਸ ਤੋਂ ਬਾਅਦ ਹੁਣ ਜ਼ਖਮੀ ਕਾਰ ਸਵਾਰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਦਾਖਿਲ ਹੈ।ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦ ਨੌਜਵਾਨ ਅਤੇ ਪੁਲਿਸ ਦੀ ਗੱਡੀ ਨਾਲ ਨਾਲ ਸੀ ਤੇ ਉਸ ਵੇਲੇ ਰਸਤਾ ਮੰਗਣ ਨੂੰ ਲੈ ਕੇ ਹੋਦੋਹਾਂ ਵਿਚਾਲੇ ਵਿਵਾਦ ਹੋ ਗਿਆ।ਉਥੇ ਹੀ ਮਾਮਲਾ ਭਖਣ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਬੋਲੈਰੋ ਗੱਡੀ ਸਵਾਰ ਚਾਰ-ਪੰਜ ਨੌਜਵਾਨ ਏਐਸਆਈ ਤੋਂ ਕਾਰ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਦੇ ਵਿਰੋਧ ਵੱਜੋਂ ਏਐਸਆਈ ਨੇ ਹਵਾਈ ਫਾਇਰ ਕਰਕੇ ਉਨ੍ਹਾਂ ਨੂੰ ਖਦੇੜਿਆ ਪਰ ਗੋਲੀ ਲੱਗਣ ਕਾਰਨ ਜ਼ਖਮੀਂ ਕੋਈ ਹੋਇਆ ਇਹ ਜਾਣਕਾਰੀ ਨਹੀਂ ਸੀ।

ਪਤੱਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਿਤ ਦੇ ਕਰੀਬੀ ਨੇ ਦੱਸਿਆ ਕਿ ਨਵਾਂਪਿੰਡ ਵਾਸੀ ਕਪਿਲ ਵੀਰ ਸਿੰਘ ਆਪਣੀ ਪਤਨੀ ਨਾਲ ਦਵਾਈ ਲੈਣ ਘਰੋਂ ਨਿਕਲਿਆ। ਰਸਤੇ ‘ਚ ਨਵਾਂਪਿੰਡ ਚੌਕੀ ਦੀ ਪੁਲਿਸ ਟੀਮ ਵੀ ਗਸ਼ਤ ‘ਤੇ ਨਿਕਲੀ ਹੋਈ ਸੀ। ਕਪਿਲ ਵੀਰ ਦੀ ਕਾਰ ਪੁਲਿਸ ਦੀ ਟੀਮ ਦੇ ਪਿੱਛੇ ਸੀ ਕਪਿਲ ਵੀਰ ਪੁਲਿਸ ਦੀ ਟੀਮ ਨੂੰ ਵਾਰ-ਵਾਰ ਹਾਰਨ ਮਾਰ ਕੇ ਰਸਤਾ ਮੰਗ ਰਿਹਾ ਸੀ।ਇਸ ਨਾਲ ਇਕ ਏਐੱਸਆਈ ਨੂੰ ਗੁੱਸਾ ਆ ਗਿਆ ਤੇ ਉਸ ਨੇ ਗੱਡੀ ਸਾਈਡ ‘ਤੇ ਲਾ ਕੇ ਕਪਿਲ ਨਾਲ ਪਹਿਲਾਂ ਕੁੱਟਮਾਰ ਕੀਤੀ ‘ਤੇ ਫਿਰ ਗੋਲ਼ੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।ਉਨ੍ਹਾਂ ਇਹ ਵੀ ਦੱਸਿਆ ਕਿ ਕਪਿਲਵੀਰ ਸਿੰਘ ਨੇ ਕੁਝ ਦਿਨਾਂ ਤੱਕ ਵਿਦੇਸ਼ ਜਾਣਾ ਹੈ ਜਿਸ ਕਾਰਨ ਉਹ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾ ਰਿਹਾ ਹੈ।

ਹੋਰ ਪੜ੍ਹੋ :ਜਦ ਸ਼ਰਾਬ ਪੀਕੇ ਕੁੜੀ ਵਿਆਹੁਣ ਪਹੁੰਚਿਆ ਲਾੜਾ

ਪੁਲਿਸ ਅਫਸਰ ਨੇ ਦਿੱਤੀ ਮਾਮਲੇ ‘ਚ ਸਫਾਈ
ਇਸ ਦੇ ਨਾਲ ਹੀ ਮਾਮਲੇ ਦੀ ਸਫਾਈ ਦਿੰਦੇ ਹੋਏ ਜੰਡਿਆਲਾ ਗੁਰੂ ਥਾਣੇ ਦੇ ਸਬ ਇੰਸਪੈਕਟਰ ਹਰਚੰਦ ਸਿੰਘ ਨੇ ਦੱਸਿਆ ਕਿ ਦੇਰ ਰਾਤ ਨਵਾਂ ਪਿੰਡ ਪੁਲਿਸ ਚੌਕੀ ਦੇ ਇੰਚਾਰਜ ਤਰਸੇਮ ਸਿੰਘ ਆਪਣੀ ਕਾਰ ‘ਚ ਘਰੋਂ ਨਿਕਲੇ ਸਨ।ਰਸਤੇ ‘ਚ ਬੋਲੈਰੋ ਸਵਾਰ ਚਾਰ-ਪੰਜ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਕਾਰ ਖੋਹਣ ਦੀ ਕੋਸ਼ਿਸ਼ ਕੀਤੀ। ਤਰਸੇਮ ਸਿੰਘ ਨੇ ਹਵਾ ‘ਚ ਗੋਲ਼ੀਆਂ ਚਲਾ ਕੇ ਬੋਲੇਰੋ ਸਵਾਰਾਂ ਨੂੰ ਖਦੇੜਿਆ।ਪਰ ਕੋਈ ਜ਼ਖਮੀ ਹੋਇਆ ਹੈ ਇਸ ਦੀ ਜਨਕੈ ਉਹਨਾਂ ਨੂੰ ਨਹੀਂ ਸੀ ਪਰ ਹੁਣ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਅਸਲ ਸਚਾਈ ਕੀ ਹੈ ਇਹ ਸਾਫ ਨਹੀਂ ਹੋ ਸਕੀ। ਹਿੰਦੂਸਥਾਨ ਸਮਾਚਾਰ/ਸੰਜੀਵ/ ਨਰਿੰਦਰ ਜੱਗਾ