ਖੇਡ ਸੰਸਾਰ

Asia Cup 2022: ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਸ਼ੋਏਬ ਅਖਤਰ ਦੀ ਰਿਸ਼ਭ ਪੰਤ ਨੂੰ ਸਲਾਹ

By Jasmeet Singh -- August 18, 2022 3:55 pm

Asia Cup 2022: ਕ੍ਰਿਕਟ ਪ੍ਰਸ਼ੰਸਕ ਏਸ਼ੀਆ ਕੱਪ 2022 ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕ੍ਰਿਕਟ ਟੂਰਨਾਮੈਂਟ ਦਾ 15ਵਾਂ ਐਡੀਸ਼ਨ ਇਸ ਵਾਰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਖੇਡਿਆ ਜਾਣਾ ਹੈ। 27 ਅਗਸਤ ਤੋਂ ਸ਼ੁਰੂ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਪਹਿਲਾ ਮੁਕਾਬਲਾ 28 ਅਗਸਤ ਨੂੰ ਉਸ ਦੇ ਕੱਟੜ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ।


ਖਾਸ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਲਈ ਭਾਰਤੀ ਟੀਮ 'ਚ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਵਰਗੇ ਦੋ ਵਿਕਟਕੀਪਰ ਬੱਲੇਬਾਜ਼ ਸ਼ਾਮਲ ਹਨ। ਅਜਿਹੇ ਵਿੱਚ ਕਈ ਮਾਹਿਰਾਂ ਅਤੇ ਸਾਬਕਾ ਕ੍ਰਿਕਟਰਾਂ ਦਾ ਮੰਨਣਾ ਹੈ ਕਿ ਟੀਮ ਵਿੱਚ ਹੋਰ ਸੰਤੁਲਨ ਜੋੜਨ ਲਈ ਭਾਰਤ ਨੂੰ ਰਿਸ਼ਭ ਅਤੇ ਦਿਨੇਸ਼ ਵਿੱਚੋਂ ਇੱਕ ਨੂੰ ਚੁਣਨਾ ਹੋਵੇਗਾ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਰਿਸ਼ਭ ਨੂੰ ਲੈ ਕੇ ਇਕ ਖਾਸ ਸਲਾਹ ਦਿੱਤੀ ਹੈ।

ਸਟਾਰ ਸਪੋਰਟਸ ਦੇ ਅਧਿਕਾਰਤ ਕੂ ਐਪ (Koo App) ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਲਿਖਿਆ, "ਸ਼ੋਏਬ ਦੀ ਪੰਤ ਲਈ ਖਾਸ ਸਲਾਹ! ਰਿਸ਼ਭ ਪੰਤ ਆਉਣ ਵਾਲੇ ਸਮੇਂ 'ਚ ਸੁਪਰਸਟਾਰ ਬਣਨ ਜਾ ਰਹੇ ਹਨ। ਜੇਕਰ ਕੋਈ ਉਨ੍ਹਾਂ ਨੂੰ ਰੋਕ ਸਕਦਾ ਹੈ ਤਾਂ ਉਹ ਖੁਦ ਹਨ।"

ਏਸ਼ੀਆ ਕੱਪ ਲਈ ਟੀਮਾਂ ਇਸ ਪ੍ਰਕਾਰ ਹਨ:

ਟੀਮ ਇੰਡੀਆ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਰਵੀਚੰਦਰਨ ਅਸ਼ਵਿਨ, ਅਰਸ਼ਦੀਪ ਸਿੰਘ, ਅਵੇਸ਼ ਖਾਨ, ਦੀਪਕ ਹੁੱਡਾ, ਯੁਜਵੇਂਦਰ ਚਾਹਲ, ਰਵਿੰਦਰ ਜਡੇਜਾ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਰਵੀਸ਼ਵਰ ਕੁਮਾਰ।
ਵਧੀਕ ਖਿਡਾਰੀ: ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਦੀਪਕ ਚਾਹਰ

ਪਾਕਿਸਤਾਨ ਟੀਮ: ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਸ਼ਾਦਾਬ ਖਾਨ, ਆਸਿਫ ਅਲੀ, ਹੈਦਰ ਅਲੀ, ਹੈਰਿਸ ਰਊਫ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਨਵਾਜ਼, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਹਨਵਾਜ਼ ਦਹਾਨੀ, ਉਸਮਾਨ ਕਾਦਿਰ।


-PTC News

  • Share