Sat, Apr 20, 2024
Whatsapp

ਏਸ਼ੀਆਈ ਚੈੰਪੀਅੰਸ ਟ੍ਰਾਫ਼ੀ: ਜਪਾਨ ਦੇ ਖਿਲਾਫ ਫਾਈਨਲ 'ਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਹਾਕੀ ਟੀਮ

Written by  Joshi -- October 27th 2018 06:07 PM -- Updated: October 27th 2018 06:08 PM
ਏਸ਼ੀਆਈ ਚੈੰਪੀਅੰਸ ਟ੍ਰਾਫ਼ੀ: ਜਪਾਨ ਦੇ ਖਿਲਾਫ ਫਾਈਨਲ 'ਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਹਾਕੀ ਟੀਮ

ਏਸ਼ੀਆਈ ਚੈੰਪੀਅੰਸ ਟ੍ਰਾਫ਼ੀ: ਜਪਾਨ ਦੇ ਖਿਲਾਫ ਫਾਈਨਲ 'ਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਹਾਕੀ ਟੀਮ

ਏਸ਼ੀਆਈ ਚੈੰਪੀਅੰਸ ਟ੍ਰਾਫ਼ੀ: ਜਪਾਨ ਦੇ ਖਿਲਾਫ ਫਾਈਨਲ 'ਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਹਾਕੀ ਟੀਮ ,ਮਸਕਟ :ਪਿਛਲੇ ਵਾਰ ਦੀ ਚੈੰਪੀਅਨ ਭਾਰਤ ਏਸ਼ੀਆਈ ਚੈੰਪੀਅੰਸ ਟ੍ਰਾਫ਼ੀ ਦੇ ਸੈਮੀਫਾਇਨਲ ਵਿੱਚ ਅੱਜ ਏਸ਼ੀਅਨ ਖੇਡਾਂ 'ਚ ਗੋਲਡ ਮੈਡਲਿਸਟ ਜਾਪਾਨ ਦਾ ਸਾਹਮਣਾ ਕਰੇਗੀ ਤਾਂ ਉਹਨਾਂ ਦਾ ਟੀਚਾ ਇੱਕ ਵਾਰ ਫਿਰ ਉਪਮਹਾਦਵੀਪ ਵਿੱਚ ਆਪਣਾ ਦਬਦਬਾ ਕਾਇਮ ਕਰਨ ਦਾ ਹੋਵੇਗਾ । ਰਾਉਂਡ ਰਾਬਿਨ ਪੜਾਅ ਵਿੱਚ ਜਾਪਾਨ ਨੂੰ 9 - 0 ਨਾਲ ਹਰਾਉਣ ਵਾਲੀ ਭਾਰਤੀ ਟੀਮ ਦਾ ਪੱਖ ਇੱਕ ਵਾਰ ਫਿਰ ਭਾਰੀ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਇਕੱਲੀ ਅਜਿਹੀ ਟੀਮ ਹੈ ਜਿਸ ਨੂੰ ਰਾਉਂਡ ਰਾਬਿਨ ਪੜਾਅ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਮਲਏਸ਼ੀਆ ਦੇ ਨਾਲ ਖੇਡੇ ਗਏ ਮੈਚ 'ਸਾਗ ਡਰਾਅ ਤੋਂ ਇਲਾਵਾ ਭਾਰਤ ਨੇ ਆਪਣੇ ਸਾਰੇ ਮੈਚ ਜਿੱਤੇ ਹਨ। ਹੋਰ ਪੜ੍ਹੋ:#MeToo ਨੂੰ ਮੱਦੇਨਜ਼ਰ ਰੱਖਦੇ ਹੋਏ ਮਹਿਲਾ ਕਮਿਸ਼ਨ ਨੇ ਚੁੱਕਿਆ ਇਹ ਵੱਡਾ ਕਦਮ ਭਾਰਤੀ ਟੀਮ ਪੰਜ ਮੈਚਾਂ ਵਿੱਚ 13 ਅੰਕ ਲੈ ਕੇ ਚੋਟੀ ਉੱਤੇ ਹੈ। ਪਾਕਿਸਤਾਨ 10 ਅੰਕ ਲੈ ਕੇ ਦੂੱਜੇ , ਮਲਸ਼ੀਆ ਤੀਸਰੇ ਅਤੇ ਜਾਪਾਨ ਚੌਥੇ ਸਥਾਨ ਉੱਤੇ ਹੈ। ਭੁਵਨੇਸ਼ਵਰ ਵਿੱਚ ਅਗਲੇ ਮਹੀਨੇ ਹੋਣ ਵਾਲੇ ਵਰਲਡ ਕੱਪ ਤੋਂ ਪਹਿਲਾਂ ਏਸ਼ੀਆਈ ਚੈੰਪੀਅੰਸ ਟ੍ਰਾਫ਼ੀ ਆਖਰੀ ਟੂਰਨਮੈਂਟ ਹੈ। ਭਾਰਤੀ ਟੀਮ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰ ਆਪਣੇ ਆਲੋਚਕਾਂ ਨੂੰ ਗਲਤ ਸਾਬਤ ਕਰਨਾ ਚਾਹੇਗੀ। —PTC News


Top News view more...

Latest News view more...