ਏਸ਼ੀਆਈ ਖੇਡਾਂ ‘ਚ ਮੈਡਲ ਜਿੱਤਣ ਵਾਲਾ ਇਹ ਖਿਡਾਰੀ ਅੱਜ ਚਾਹ ਵੇਚਣ ਲਈ ਹੋਇਆ ਮਜਬੂਰ

Asian Games Medal winners Harish Kumar To sell tea Being forced

ਏਸ਼ੀਆਈ ਖੇਡਾਂ ‘ਚ ਮੈਡਲ ਜਿੱਤਣ ਵਾਲਾ ਇਹ ਖਿਡਾਰੀ ਅੱਜ ਚਾਹ ਵੇਚਣ ਲਈ ਹੋਇਆ ਮਜਬੂਰ:ਪਿਛਲੇ ਦਿਨੀਂ ਇੰਡੋਨੇਸ਼ੀਆ ਵਿੱਚ ਹੋਈਆਂ ਏਸ਼ੀਆਈ ਖੇਡਾਂ -2018 ‘ਚ ਕਾਂਸੀ ਦਾ ਤਗਮਾ ਜਿੱਤਣ ਵਾਲਾ ਖਿਡਾਰੀ ਹਰੀਸ਼ ਕੁਮਾਰ ਆਪਣੇ ਪਰਿਵਾਰ ਦੀ ਮਦਦ ਲਈ ਆਪਣੇ ਪਿਤਾ ਨਾਲ ਚਾਹ ਵੇਚਣ ਲਈ ਮਜਬੂਰ ਹੈ।ਦੇਸ਼ ਲਈ ਜਦੋਂ 15 ਗੋਲਡ, 24 ਸਿਲਵਰ ਤੇ 30 ਕਾਂਸੀ ਦੇ ਮੈਡਲ ਜਿੱਤ ਕੇ ਖਿਡਾਰੀ ਵਾਪਸ ਆਏ ਤਾਂ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ ਪਰ ਕੁੱਝ ਖਿਡਾਰੀਆਂ ਅਜਿਹੇ ਹਨ ਜੋ ਬੜੀ ਮੁਸ਼ਕਿਲ ਨਾਲ ਆਪਣੇ ਘਰ ਪਹੁੰਚੇ ਸਨ।

ਦੱਸ ਦੇਈਏ ਕਿ ਜਦੋਂ ਸੇਪਕ ਟਕਰਾ ਟੀਮ ਏਸ਼ੀਆ ਤੋਂ ਮੈਡਲ ਜਿੱਤ ਕੇ ਸ਼ੁੱਕਰਵਾਰ ਨੂੰ ਵਾਪਸ ਦਿੱਲੀ ਆਈ ਸੀ ਤਾਂ ਦਿੱਲੀ ਵਿੱਚ ਇਨ੍ਹਾਂ ਖਿਡਾਰੀਆਂ ਦਾ ਸੁਆਗਤ ਕਰਨ ਲਈ ਦਿੱਲੀ ਸਰਕਾਰ ਵੱਲੋਂ ਕੋਈ ਨਾ ਪਹੁੰਚਿਆ।ਇੰਨਾ ਹੀ ਨਹੀਂ ਇਨ੍ਹਾਂ ਨੂੰ ਏਅਰਪੋਰਟ ਤੋਂ ਲਿਆਉਣ ਦੇ ਲਈ ਵੀ ਬੱਸ ਤੱਕ ਦਾ ਇੰਤਜ਼ਾਮ ਨਹੀਂ ਸੀ।ਲੋਕਾਂ ਨੇ ਖ਼ੁਦ ਬੱਸ ਦਾ ਇੰਤਜ਼ਾਮ ਕੀਤਾ।ਬੱਸ ਸਟਾਰਟ ਹੁੰਦੇ ਹੀ ਬੰਦ ਹੋ ਗਈ, ਫਿਰ ਖਿਡਾਰੀਆਂ ਨੇ ਹੀ ਇਸ ਨੂੰ ਧੱਕੇ ਮਾਰ ਕੇ ਸਟਾਰਟ ਕੀਤਾ ਸੀ।

ਦਿੱਲੀ ਦੇ ਚਾਰੇ ਖਿਡਾਰੀ (ਹਰੀਸ਼,ਸੰਦੀਪ, ਧੀਰਜ, ਲਲਿਤ) ਦੀ ਆਰਥਿਕ ਹਾਲਤ ਚੰਗੀ ਨਹੀਂ ਹੈ।ਇਹ ਚਾਰੇ ਖਿਡਾਰੀ ਮਜਨੂੰ ਦਾ ਟੀਲਾ ਦੇ ਕੋਲ ਸਥਿਤ ਕਾਲੋਨੀ ਵਿੱਚ ਰਹਿੰਦੇ ਹਨ।ਇਨ੍ਹਾਂ ਖਿਡਾਰੀਆਂ ਨੂੰ ਲਿਆਉਣ ਲਈ ਕਾਲੋਨੀ ਵਾਸੀਆਂ ਨੇ ਚੰਦਾ ਇਕੱਠਾ ਕਰਕੇ ਮਿੰਨੀ ਬੱਸ ਦਾ ਇੰਤਜ਼ਾਮ ਕੀਤਾ ਸੀ।

ਏਸ਼ੀਆਈ ਖੇਡਾਂ ‘ਚ ਮੈਡਲ ਜਿੱਤਣ ਵਾਲਾ ਹਰੀਸ਼ ਕੁਮਾਰ ਅੱਜ ਚਾਹ ਵੇਚਣ ਲਈ ਮਜਬੂਰ ਹੈ।ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ‘ਚ ਕਈ ਮੈਂਬਰ ਹਨ ਤੇ ਆਮਦਨੀ ਦੇ ਸਰੋਤ ਘੱਟ ਹਨ।ਇਸ ਲਈ ਉਸ ਨੂੰ ਆਪਣੇ ਪਿਤਾ ਨਾਲ ਚਾਹ ਵਾਲੀ ਦੁਕਾਨ ‘ਤੇ ਕੰਮ ਕਰਾਉਣਾ ਪੈਂਦਾ ਹੈ ਤੇ ਆਪਣੇ ਬਿਹਤਰ ਭਵਿੱਖ ਲਈ ਉਹ ਹਰ ਰੋਜ਼ 4 ਘੰਟੇ 2 ਤੋਂ 6 ਤੱਕ ਆਪਣੀ ਖੇਡ ਦਾ ਅਭਿਆਸ ਕਰਦਾ ਹੈ ਤਾਂ ਜੋ ਉਸ ਨੂੰ ਚੰਗੀ ਨੌਕਰੀ ਮਿਲੇ ਤੇ ਉਹ ਆਪਣੇ ਪਰਿਵਾਰ ਦਾ ਭਰਪੂਰ ਸਾਥ ਦੇ ਸਕੇ।ਹਰੀਸ਼ ਨੇ 2011 ਵਿਚ ਸਿਪਾਕ ਟਕਰਾਅ ਖੇਡਣਾ ਸ਼ੁਰੂ ਕੀਤਾ ਸੀ।
-PTCNews