Advertisment

Assam Flood: ਹੜ੍ਹਾਂ ਕਰਕੇ ਅਸਾਮ 'ਚ ਵਿਗੜੀ ਸਥਿਤੀ, 18 ਜ਼ਿਲ੍ਹਿਆਂ 'ਚ 6.48 ਲੱਖ ਲੋਕ ਪ੍ਰਭਾਵਿਤ

author-image
Riya Bawa
New Update
Assam Flood:  ਹੜ੍ਹਾਂ ਕਰਕੇ ਅਸਾਮ 'ਚ ਵਿਗੜੀ ਸਥਿਤੀ, 18 ਜ਼ਿਲ੍ਹਿਆਂ 'ਚ 6.48 ਲੱਖ ਲੋਕ ਪ੍ਰਭਾਵਿਤ
Advertisment
publive-image
Advertisment
Assam Flood: ਅਸਾਮ 'ਚ ਹੜ੍ਹਾਂ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਇਸ ਦੇ ਕਰਕੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਤੇ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ। ਅਸਾਮ 'ਚ ਹੜ੍ਹਾਂ ਕਰਕੇ 17 ਜ਼ਿਲ੍ਹਿਆਂ ਦੇ ਕਰੀਬ 6.48 ਲੱਖ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇਸ ਦੀ ਜਾਣਕਾਰੀ ਇਕ ਅਧਿਕਾਰਤ ਬੁਲੇਟਿਨ 'ਚ ਦਿੱਤੀ ਗਈ ਹੈ। publive-image ਸੂਤਰ ਦੇ ਮੁਤਾਬਿਕ ਮੋਰੀਗਾਓਂ ਜ਼ਿਲ੍ਹੇ ਦੇ ਭੂਰਾਗਾਓਂ ਸਰਕਲ ਵਿੱਚ ਇੱਕ ਬੱਚਾ ਡੁੱਬ ਗਿਆ। ਐਸਡੀਐਮਏ ਨੇ ਕਿਹਾ ਕਿ 18 ਜ਼ਿਲ੍ਹਿਆਂ ਦੇ 5,73,900 ਤੋਂ ਵੱਧ ਲੋਕ ਹੜ੍ਹਾਂ ਨਾਲ ਪ੍ਰਭਾਵਤ ਹਨ। ਨਲਬਾੜੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ ਹੈ ਜਿੱਥੇ 1.1 ਲੱਖ ਤੋਂ ਵੱਧ ਲੋਕ ਹਨ। ਇਸ ਤੋਂ ਬਾਅਦ ਦਰਾਂਗ 'ਚ 1.09 ਲੱਖ ਤੋਂ ਜ਼ਿਆਦਾ ਲੋਕ ਜਦਕਿ ਲਖੀਮਪੁਰ ਜ਼ਿਲ੍ਹੇ 'ਚ 1.04 ਲੱਖ ਲੋਕ ਪ੍ਰਭਾਵਿਤ ਹੋਏ ਹਨ। publive-image ਏਐਸਡੀਐਮਏ ਨੇ ਕਿਹਾ ਕਿ 1,295 ਪਿੰਡ ਪਾਣੀ ਨਾਲ ਭਰੇ ਹੋਏ ਹਨ ਤੇ ਪੂਰੇ ਅਸਮ 'ਚ 39,449,58 ਹੈਕਟੇਅਰ ਫ਼ਸਲ ਖੇਤਰ ਨੁਕਸਾਨਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਸੂਬੇ ਦੇ 10 ਜ਼ਿਲ੍ਹਿਆਂ 'ਚ 85 ਰਾਹਤ ਕੈਂਪ ਤੇ ਵੰਡ ਕੇਂਦਰ ਚਲਾਏ ਜਾ ਰਹੇ ਹਨ। ਜਿੱਥੇ 648 ਬੱਚਿਆਂ ਸਮੇਤ 3,584 ਲੋਕਾਂ ਨੇ ਸ਼ਰਣ ਲਈ ਹੈ। ਸੂਬੇ ਦੇ 17 ਪ੍ਰਭਾਵਿਤ ਜ਼ਿਲ੍ਹਿਆਂ 'ਚ ਬਾਰਪੇਟਾ, ਵਿਸ਼ਵਨਾਥ, ਚਿੰਰਾਂਗ, ਧੋਮਾਜੀ, ਡਿਬਰੂਗੜ੍ਹ, ਗੋਲਾਘਾਟ, ਜੋਰਹਾਟ, ਕਾਮਰੂਪ, ਲਖੀਮਪੁਰ, ਮਾਜੁਲੀ, ਮੋਰੀਗਾਂਵ, ਨਗਾਂਵ, ਨਲਬਾੜੀ, ਸ਼ਿਵਸਾਗਰ, ਸੋਨਿਤਪੁਰ ਸ਼ਾਮਿਲ ਹਨ। publive-imagepublive-image -PTC News-
india assam assam-floods
Advertisment

Stay updated with the latest news headlines.

Follow us:
Advertisment