Advertisment

ਆਸਾਮ 'ਚ ਆਇਲ ਇੰਡੀਆ ਲਿਮਟਿਡ ਦੇ ਤੇਲ ਖੂਹ 'ਚ ਲੱਗੀ ਭਿਆਨਕ ਅੱਗ

author-image
Shanker Badra
Updated On
New Update
ਆਸਾਮ 'ਚ ਆਇਲ ਇੰਡੀਆ ਲਿਮਟਿਡ ਦੇ ਤੇਲ ਖੂਹ 'ਚ ਲੱਗੀ ਭਿਆਨਕ ਅੱਗ
Advertisment
ਆਸਾਮ 'ਚ ਆਇਲ ਇੰਡੀਆ ਲਿਮਟਿਡ ਦੇ ਤੇਲ ਖੂਹ 'ਚ ਲੱਗੀ ਭਿਆਨਕ ਅੱਗ:ਗੁਹਾਟੀ:  ਆਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਸਥਿਤ ਬਾਗਜਾਨ 'ਚ ਆਇਲ ਇੰਡੀਆ ਲਿਮਟਿਡ ਦੇ ਤੇਲ ਖੂਹ 'ਚ ਭਿਆਨਕ ਅੱਗ ਲੱਗ ਗਈ ਹੈ। ਇਸ ਦੌਰਾਨ ਐੱਨ.ਡੀ.ਆਰ.ਐੱਫ. ਦੀ ਇੱਕ ਟੀਮ ਫਿਲਹਾਲ ਮੌਕੇ 'ਤੇ ਮੌਜੂਦ ਹੈ। ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਥੇ ਪਿਛਲੇ 2 ਹਫਤਿਆਂ ਤੋਂ ਗੈਸ ਲੀਕ ਹੋ ਰਹੀ ਸੀ। publive-image ਚਸ਼ਮਦੀਦਾਂ ਨੇ ਦੱਸਿਆ ਕਿ ਤੇਲ ਇੰਡੀਆ ਲਿਮਟਿਡ ਦੇ ਤੇਲ ਖੂਹ ਵਿਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਾਟਾਂ ਦੋ ਕਿਲੋਮੀਟਰ ਤੋਂ ਵੀ ਦੂਰ ਤੋਂ ਵੇਖੀਆਂ ਜਾ ਸਕਦੀਆਂ ਸੀ। ਅੱਜ ਦੁਪਹਿਰ ਜਦੋਂ ਖੂਹ ਨੂੰ ਅੱਗ ਲੱਗੀ ਹੋਈ ਸਿੰਗਾਪੁਰ ਦੀ ਫਰਮ "ਅਲਰਟ ਡਿਜ਼ਾਸਟਰ ਕੰਟਰੋਲ" ਦੇ ਤਿੰਨ ਮਾਹਰ ਉਥੇ ਮੌਜੂਦ ਸੀ ਤੇ ਕੁਝ ਉਪਕਰਣ ਉਥੋਂ ਹਟਾਏ ਜਾ ਰਹੇ ਸੀ। publive-image ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਵਾਲੇ ਦਸਤੇ ਮੌਕੇ 'ਤੇ ਮੌਜੂਦ ਹਨ ਅਤੇ ਅੱਗ 'ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਡਿਰਬੂ-ਸਾਈਖੋਵਾ ਨੈਸ਼ਨਲ ਪਾਰਕ ਦੇ ਨੇੜੇ ਸਥਿਤ ਖੂਹ 'ਚ ਬਲਾਸਟ ਹੋਇਆ ਸੀ, ਜਿਸਦੇ ਬਾਅਦ ਬੇਕਾਬੂ ਗੈਸ ਲੀਕ ਹੋਣਾ ਸ਼ੁਰੂ ਹੋ ਗਿਆ। -PTCNews-
assam oil-well-catches-fire
Advertisment

Stay updated with the latest news headlines.

Follow us:
Advertisment