ਮੁੱਖ ਖਬਰਾਂ

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ, ਪੜ੍ਹੋ ਪੂਰਾ Schedule

By Riya Bawa -- January 08, 2022 4:38 pm -- Updated:January 08, 2022 5:24 pm

Election 2022 Dates Schedule: ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਵਿੱਚ 7 ​​ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਇਸ ਦੀ ਸ਼ੁਰੂਆਤ 10 ਫਰਵਰੀ ਨੂੰ ਉੱਤਰ ਪ੍ਰਦੇਸ਼ ਤੋਂ ਹੋਵੇਗੀ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

Assembly Elections 2022 Highlights: ECI announces schedule for elections in Punjab, 4 other states

Election 2022 Dates Schedule-----

ਪੰਜਾਬ
"ਪੰਜਾਬ 'ਚ 14 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।" 21 ਜਨਵਰੀ ਨਾਮਜਦਗੀਆਂ ਭਰੀਆਂ ਜਾਣਗੀਆਂ ਅਤੇ ਨਾਮਜਦਗੀਆਂ ਲਈ ਆਖਰੀ ਦਿਨ 28 ਜਨਵਰੀ ਹੈ। ਇਸ ਦੇ ਨਾਲ ਹੀ ਕਾਗਜਾਂ ਦੀ ਪੜਤਾਲ 29 ਜਨਵਰੀ ਨੂੰ ਕੀਤੀ ਜਾਵੇਗੀ ਅਤੇ ਨਾਮਜਦਗੀ ਵਾਪਸ ਲੈਣ ਲਈ ਆਖਰੀ ਮਿਤੀ 31 ਜਨਵਰੀ ਹੈ।

ਪੜਾਅ 1: ਫਰਵਰੀ 10
ਉੱਤਰ ਪ੍ਰਦੇਸ਼

-ਦੂਜਾ ਪੜਾਅ: 14 ਫਰਵਰੀ
ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ

ਤੀਜਾ ਪੜਾਅ: 20 ਫਰਵਰੀ
ਉੱਤਰ ਪ੍ਰਦੇਸ਼

ਚੌਥਾ ਪੜਾਅ: 23 ਫਰਵਰੀ
ਉੱਤਰ ਪ੍ਰਦੇਸ਼

ਪੰਜਵਾਂ ਪੜਾਅ: 27 ਫਰਵਰੀ
ਉੱਤਰ ਪ੍ਰਦੇਸ਼, ਮਨੀਪੁਰ

ਛੇਵਾਂ ਪੜਾਅ: 3 ਮਾਰਚ
ਉੱਤਰ ਪ੍ਰਦੇਸ਼, ਮਨੀਪੁਰ

ਸੱਤਵਾਂ ਪੜਾਅ: 7 ਮਾਰਚ
ਉੱਤਰ ਪ੍ਰਦੇਸ਼


ਇਸ ਦੌਰਾਨ ਚੋਣ ਕਮਿਸ਼ਨ ਨੇ ਕੋਰੋਨਾ ਦੇ ਮੱਦੇਨਜ਼ਰ ਐਲਾਨ ਕੀਤਾ ਹੈ ਕਿ 15 ਜਨਵਰੀ ਤੱਕ ਕੋਈ ਵੀ ਸਿਆਸੀ ਰੋਡ ਸ਼ੋਅ, ਰੈਲੀ ਜਾਂ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ।15 ਜਨਵਰੀ ਤੱਕ ਫਿਜ਼ੀਕਲ ਰੈਲੀ ਨਹੀਂ ਹੋਏਗੀ।

-PTC News

  • Share