Assembly Election 2021 : ਪੱਛਮੀ ਬੰਗਾਲ, ਅਸਾਮ, ਕੇਰਲ, ਤਮਿਲਨਾਡੂ ਤੇ ਪੁਡੂਚੇਰੀ 'ਚ ਵੋਟਿੰਗ ਜਾਰੀ
ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ ਅੱਜ ਪੱਛਮੀ ਬੰਗਾਲ, ਅਸਾਮ, ਤਮਿਲਨਾਡੂ, ਕੇਰਲ ਤੇ ਪੁਡੂਚੇਰੀ ਵਿਚ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਤਮਿਲਨਾਡੂ ਵਿਚ 234, ਕੇਰਲ ਵਿਚ 140 ਤੇ ਪੁਡੂਚੇਰੀ ਵਿਚ ਸਾਰੀਆਂ 30 ਸੀਟਾਂ ਲਈ ਇਕ ਹੀ ਪੜਾਅ ਲਈ ਵੋਟਿੰਗ ਹੋ ਰਹੀ ਹੈ ਜਦਕਿ ਅਸਾਮ ਵਿਚ ਤੀਜੇ ਅਤੇ ਆਖਰੀ ਪੜਾਅ ਵਿਚ 40 ਸੀਟਾਂ 'ਤੇ ਵੋਟਿੰਗ ਜਾਰੀ ਹੈ।
Assembly Election 2021 : ਪੱਛਮੀ ਬੰਗਾਲ, ਅਸਾਮ, ਕੇਰਲ, ਤਮਿਲਨਾਡੂ ਤੇ ਪੁਡੂਚੇਰੀ 'ਚ ਵੋਟਿੰਗ ਜਾਰੀ
ਪੜ੍ਹੋ ਹੋਰ ਖ਼ਬਰਾਂ : ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਲਿਜਾਣ ਵਾਲੀ ਰੋਪੜ ਪੁੱਜੀ ਐਬੂਲੈਂਸ ,ਯੂਪੀ ਪੁਲਿਸ ਦੀ ਟੀਮ ਵੀ ਮੌਜੂਦ
ਇਸ ਦੇ ਨਾਲ ਹੀ ਚਾਰ ਸੂਬਿਆਂ ਵਿਚ ਚੋਣਾਂ ਖਤਮ ਹੋ ਜਾਣਗੀਆਂ। ਉੱਥੇ ਹੀ ਪੱਛਮੀ ਬੰਗਾਲ ਵਿਚ ਪੰਜ ਪੜਾਅ ਦੀਆਂ ਚੋਣਾਂ ਬਾਕੀ ਰਹਿ ਜਾਣਗੀਆਂ। ਪੱਛਮੀ ਬੰਗਾਲ ਵਿਚ ਅੱਜ 31 ਸੀਟਾਂ 'ਤੇ ਵੋਟਿੰਗ ਪ੍ਰਕਿਰਿਆ ਜਾਰੀ ਹੈ। ਪੱਛਮੀ ਬੰਗਾਲ ਵਿਚ 8 ਗੇੜਾਂ ਤਹਿਤ ਵੋਟਿੰਗ ਹੋਵੇਗੀ। ਅਜਿਹੇ ਵਿਚ ਅੱਜ ਤੋਂ ਬਾਅਦ ਵੀ ਉੱਥੇ ਪੰਜ ਗੇੜਾਂ ਤਹਿਤ ਵੋਟਿੰਗ ਬਾਕੀ ਰਹਿ ਜਾਵੇਗੀ। 2 ਮਈ ਨੂੰ ਨਤੀਜੇ ਐਲਾਨੇ ਜਾਣਗੇ।
Assembly Election 2021 : ਪੱਛਮੀ ਬੰਗਾਲ, ਅਸਾਮ, ਕੇਰਲ, ਤਮਿਲਨਾਡੂ ਤੇ ਪੁਡੂਚੇਰੀ 'ਚ ਵੋਟਿੰਗ ਜਾਰੀ
ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੇ ਗੜ ਮੰਨੇ ਜਾਣ ਵਾਲੇ ਤਿੰਨ ਜ਼ਿਲ੍ਹਿਆਂ ਦੱਖਣੀ 24 ਪਰਗਨਾ, ਹੁਗਲੀ ਤੇ ਹਾਵੜਾ ਦੀਆਂ 31 ਸੀਟਾਂ ’ਤੇ ਤੀਜੇ ਗੇੜ ਦਾ ਮਤਦਾਨ ਅੱਜ ਜਾਰੀ ਹੈ। ਸਾਰੀਆਂ 31 ਸੀਟਾਂ ਨੂੰ ਸੰਵੇਦਨਸ਼ੀਲ ਐਲਾਨਦਿਆਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਅੱਜ ਹੀ ਅਸਾਮ ’ਚ ਤੀਜੇ ਤੇ ਆਖਰੀ ਗੇੜ ਲਈ 40 ਤੇ ਤਾਮਿਲਨਾਡੂ, ਕੇਰਲ ਤੇ ਪੁਡੂਚੇਰੀ ਲਈ ਇਕੋ ਗੇੜ ’ਚ ਕ੍ਰਮਵਾਰ 234, 140 ਤੇ 30 ਸੀਟਾਂ ’ਤੇ ਮਤਦਾਨ ਕਰਵਾਇਆ ਜਾ ਰਿਹਾ ਹੈ।
Assembly Election 2021 : ਪੱਛਮੀ ਬੰਗਾਲ, ਅਸਾਮ, ਕੇਰਲ, ਤਮਿਲਨਾਡੂ ਤੇ ਪੁਡੂਚੇਰੀ 'ਚ ਵੋਟਿੰਗ ਜਾਰੀ
ਤਾਮਿਲਨਾਡੂ ’ਚ 2998, ਅਸਾਮ ’ਚ 337, ਕੇਰਲ ’ਚ 957 ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ’ਚ 324 ਉਮੀਦਵਾਰ ਮੈਦਾਨ ’ਚ ਹਨ। ਬੰਗਾਲ ’ਚ ਦੱਖਣੀ 24 ਪਰਗਨਾ ਦੀਆਂ 16, ਹੁਗਲੀ ਦੀਆਂ ਅੱਠ ਤੇ ਹਾਵੜਾ ਦੀਆਂ ਸੱਤ ਸੀਟਾਂ ’ਤੇ ਕੁੱਲ 78,52,425 ਉਮੀਦਵਾਰਾਂ ਦੀ ਸਿਆਸੀ ਕਿਸਮਤ ਤੈਅ ਕਰਨਗੇ।
Assembly Election 2021 : ਪੱਛਮੀ ਬੰਗਾਲ, ਅਸਾਮ, ਕੇਰਲ, ਤਮਿਲਨਾਡੂ ਤੇ ਪੁਡੂਚੇਰੀ 'ਚ ਵੋਟਿੰਗ ਜਾਰੀ
ਦੱਸ ਦੇਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਨੇ ਇਨ੍ਹਾਂ 31 ਸੀਟਾਂ ’ਚੋਂ 29 ’ਤੇ ਕਬਜ਼ਾ ਕੀਤਾ ਸੀ। ਜਿਨ੍ਹਾਂ ’ਚ 24 ਪਰਨਾ ਦੀਆਂ 15, ਹੁਗਲੀ ਦੀਆਂ 8, ਹਾਵੜਾ ਦੀਆਂ 6 ਸੀਟਾਂ ਸ਼ਾਮਲ ਸਨ। ਹਾਵੜਾ ਤੇ ਦੱਖਣੀ 24 ਪਰਗਨਾ ਦੀ ਇਕ-ਇਕ ਸੀਟ ’ਤੇ ਖੱਬੇ ਪੱਖੀ ਮੋਰਚਾ-ਕਾਂਗਰਸ ਗੱਠਜੋੜ ਨੇ ਜਿੱਤ ਦਰਜ ਕੀਤੀ ਸੀ।
-PTCNews