Sat, Apr 20, 2024
Whatsapp

ਹਰਿਆਣਾ ਵਿਧਾਨ ਸਭਾ ਚੋਣਾਂ 2019 : ਏਲਨਾਬਾਦ ਤੋਂ ਉਮੀਦਵਾਰ ਤੇ ਇਨੈਲੋ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਪਰਿਵਾਰ ਸਮੇਤ ਪਾਈ ਵੋਟ

Written by  Shanker Badra -- October 21st 2019 05:56 PM
ਹਰਿਆਣਾ ਵਿਧਾਨ ਸਭਾ ਚੋਣਾਂ 2019 : ਏਲਨਾਬਾਦ ਤੋਂ ਉਮੀਦਵਾਰ ਤੇ ਇਨੈਲੋ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਪਰਿਵਾਰ ਸਮੇਤ ਪਾਈ ਵੋਟ

ਹਰਿਆਣਾ ਵਿਧਾਨ ਸਭਾ ਚੋਣਾਂ 2019 : ਏਲਨਾਬਾਦ ਤੋਂ ਉਮੀਦਵਾਰ ਤੇ ਇਨੈਲੋ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਪਰਿਵਾਰ ਸਮੇਤ ਪਾਈ ਵੋਟ

ਹਰਿਆਣਾ ਵਿਧਾਨ ਸਭਾ ਚੋਣਾਂ 2019 : ਏਲਨਾਬਾਦ ਤੋਂ ਉਮੀਦਵਾਰ ਤੇ ਇਨੈਲੋ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਪਰਿਵਾਰ ਸਮੇਤ ਪਾਈ ਵੋਟ:ਏਲਨਾਬਾਦ  : ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਅੱਜ ਸਵੇਰੇ ਤੋਂ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ  ਭਾਜਪਾ ,ਕਾਂਗਰਸ , ਜੇ.ਜੇ.ਪੀ , ਇਨੈਲੋ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਸੀਟਾਂ 'ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। [caption id="attachment_352087" align="aligncenter" width="300"]AssemblyElections2019 : Ellenabad Candidate INLD Leader Abhay Chautala Cast Vote ਹਰਿਆਣਾ ਵਿਧਾਨ ਸਭਾ ਚੋਣਾਂ 2019 : ਏਲਨਾਬਾਦ ਤੋਂਉਮੀਦਵਾਰ ਤੇ ਇਨੈਲੋ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਪਰਿਵਾਰ ਸਮੇਤ ਪਾਈ ਵੋਟ[/caption] ਇਸ ਦੌਰਾਨ ਏਲਨਾਬਾਦ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਪਰਿਵਾਰ ਸਮੇਤ ਵੋਟ ਪਾਈ ਹੈ। ਇਸ ਦੌਰਾਨ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਸਵੇਰੇ ਤੋਂ ਪੋਲਿੰਗ ਬੂਥਾਂ ਅੱਗੇ ਲਾਇਨਾਂ ਬਣਾ ਕੇ ਖੜੇ ਹਨ। ਜਿਸ ਦੇ ਲਈ ਵੋਟਰ ਅੱਜ ਆਪਣਾ ਨੁਮਾਇੰਦਾ ਚੁਣਨ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। [caption id="attachment_352088" align="aligncenter" width="300"]AssemblyElections2019 : Ellenabad Candidate INLD Leader Abhay Chautala Cast Vote ਹਰਿਆਣਾ ਵਿਧਾਨ ਸਭਾ ਚੋਣਾਂ 2019 : ਏਲਨਾਬਾਦ ਤੋਂਉਮੀਦਵਾਰ ਤੇ ਇਨੈਲੋ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਪਰਿਵਾਰ ਸਮੇਤ ਪਾਈ ਵੋਟ[/caption] ਦੱਸਿਆ ਜਾਂਦਾ ਹੈ ਕਿ ਅਭੈ ਚੌਟਾਲਾ ਨੇ ਹਰਿਆਣੇ ਵਿੱਚ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਬਹੁਤ ਸਾਰੇ ਕੰਮ ਕੀਤੇ ਹਨ। ਉਨ੍ਹਾਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਕੋਟਾ, ਖੁਰਾਕ ਦਾ ਖ਼ਰਚਾ ਅਤੇ ਰਾਸ਼ਟਰੀ ਪੱਧਰ 'ਤੇ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਉੱਤੇ ਇਨਾਮ ਦੇਣ ਲਈ ਇੱਕ ਯੋਜਨਾ ਸ਼ੁਰੂ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ। [caption id="attachment_352090" align="aligncenter" width="300"]AssemblyElections2019 : Ellenabad Candidate INLD Leader Abhay Chautala Cast Vote ਹਰਿਆਣਾ ਵਿਧਾਨ ਸਭਾ ਚੋਣਾਂ 2019 : ਏਲਨਾਬਾਦ ਤੋਂਉਮੀਦਵਾਰ ਤੇ ਇਨੈਲੋ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਪਰਿਵਾਰ ਸਮੇਤ ਪਾਈ ਵੋਟ[/caption] ਦੱਸ ਦੇਈਏ ਕਿ ਜ਼ਿਲ੍ਹਾ ਅੰਬਾਲਾ ਵਿਚ ਕੁੱਲ 36, ਜ਼ਿਲ੍ਹਾ ਝੱਜਰ ਵਿਚ 58, ਜ਼ਿਲ੍ਹਾ ਕੈਥਲ ਵਿਚ 57, ਜ਼ਿਲ੍ਹਾ ਕੁਰੂਕਸ਼ੇਤਰ ਵਿਚ 44, ਜ਼ਿਲ੍ਹਾ ਸਿਰਸਾ ਵਿਚ 66, ਜ਼ਿਲ੍ਹਾ ਹਿਸਾਰ ਵਿਚ 118, ਜ਼ਿਲ੍ਹਾ ਯਮੁਨਾਨਗਰ ਵਿਚ 46, ਜ਼ਿਲ੍ਹਾ ਮਹੇਂਦਰਗੜ ਵਿਚ 45, ਜ਼ਿਲ੍ਹਾ ਚਰਖੀ ਦਾਦਰੀ ਵਿਚ 27, ਜ਼ਿਲ੍ਹਾ ਰਿਵਾੜੀ ਵਿਚ 41, ਜ਼ਿਲ੍ਹਾ ਜੀਂਦ ਵਿਚ 63, ਜ਼ਿਲ੍ਹਾ ਪੰਚਕੂਲਾ ਵਿਚ 24, ਜ਼ਿਲ੍ਹਾ ਫਤਿਹਾਬਾਦ ਵਿਚ 50, ਜ਼ਿਲ੍ਹਾ ਰੋਹਤਕ ਵਿਚ 58, ਜ਼ਿਲ੍ਹਾ ਪਾਣੀਪਤ ਵਿਚ 40, ਜ਼ਿਲ੍ਹਾ ਮੇਵਾਤ ਵਿਚ 35, ਜ਼ਿਲ੍ਹਾ ਸੋਨੀਪਤ ਵਿਚ 72, ਜ਼ਿਲ੍ਹਾ ਫਰੀਦਾਬਾਦ ਵਿਚ 69, ਜ਼ਿਲ੍ਹਾ ਭਿਵਾਨੀ ਵਿਚ 71, ਜ਼ਿਲ੍ਹਾ ਕਰਨਾਲ ਵਿਚ 59, ਜ਼ਿਲ੍ਹਾ ਗੁਰੂਗ੍ਰਾਮ ਵਿਚ 54, ਜ਼ਿਲ੍ਹਾ ਪਲਵਲ ਵਿਚ ਕੁਲ 35 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ। [caption id="attachment_352089" align="aligncenter" width="300"]AssemblyElections2019 : Ellenabad Candidate INLD Leader Abhay Chautala Cast Vote ਹਰਿਆਣਾ ਵਿਧਾਨ ਸਭਾ ਚੋਣਾਂ 2019 : ਏਲਨਾਬਾਦ ਤੋਂਉਮੀਦਵਾਰ ਤੇ ਇਨੈਲੋ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਪਰਿਵਾਰ ਸਮੇਤ ਪਾਈ ਵੋਟ[/caption] ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਅੱਜ ਸਵੇਰੇ ਤੋਂ ਵੋਟਾਂ ਪੈ ਰਹੀਆਂ ਹਨ ,ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 1168 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਦੌਰਾਨ ਜਿੱਥੇ ਭਾਜਪਾ ,ਕਾਂਗਰਸ , ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ ,ਓਥੇ ਹੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ। -PTCNews


Top News view more...

Latest News view more...