Advertisment

ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ ‘ਚੋਂ 600 ਕਿਲੋ ਤੋਂ ਵੱਧ ਹੈਰੋਇਨ ਬਰਾਮਦ: ਸੂਤਰ

author-image
Jashan A
Updated On
New Update
ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ ‘ਚੋਂ 600 ਕਿਲੋ ਤੋਂ ਵੱਧ ਹੈਰੋਇਨ ਬਰਾਮਦ: ਸੂਤਰ
Advertisment
ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ ‘ਚੋਂ 600 ਕਿਲੋ ਤੋਂ ਵੱਧ ਹੈਰੋਇਨ ਬਰਾਮਦ: ਸੂਤਰ,ਅਟਾਰੀ: ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਆਈ.ਸੀ.ਪੀ. ਅਟਾਰੀ ਬਾਰਡਰ 'ਤੇ ਅਫਗਾਨੀ ਸੇਬ ਦੀਆਂ ਪੇਟੀਆਂ 'ਚੋਂ 33 ਕਿੱਲੋ ਸੋਨਾ ਫੜੇ ਜਾਣ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਸ਼ਨੀਵਾਰ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਨਮਕ 'ਚੋਂ ਕਸਟਮ ਵਿਭਾਗ ਦੀ ਟੀਮ ਨੇ ਹੈਰੋਇਨ ਦੀ ਵੱਡੀ ਖੇਪ ਜ਼ਬਤ ਕੀਤੀ ਹੈ। publive-imageਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 600 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋ ਚੁੱਕੀ ਹੈ। ਜਿਸ ਦੀ ਅੰਤਰਾਸ਼ਟਰੀ ਬਜ਼ਾਰ 'ਚ 3200 ਕਰੋੜ ਰੁਪਏ ਕੀਮਤ ਦੱਸੀ ਜਾ ਰਹੀ ਹੈ।ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ, ਪਰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ। ਹੋਰ ਪੜ੍ਹੋ:
Advertisment
ਕਾਂਗਰਸ ਸਰਕਾਰ ਦਾ ਕੈਬਨਿਟ ਵਿਸਥਾਰ ਬਣਿਆ ਕੈਪਟਨ ਲਈ ਮੁਸੀਬਤ publive-imageਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੀ ਫਾਰਮ ਕਨਿਸ਼ਕ ਇੰਟਰਪਰਾਇਜ ਵਲੋਂ ਨਮਕ ਮੰਗਵਾਇਆ ਗਿਆ ਸੀ ਤੇ 26 ਜੂਨ ਨੂੰ ਅਫਗਾਨਿਸਤਾਨ ਤੋਂ ਲਾਹੌਰ ਦੇ ਰਸਤੇ ਨਮਕ ਦੇ ਟਰੱਕ ਅਟਾਰੀ ਪਹੁੰਚੇ ਸਨ, ਜਿਨ੍ਹਾਂ 'ਚ ਵੱਡੀ ਮਾਤਰਾ 'ਚ ਹੈਰੋਇਨ ਲੁਕੋ ਕੇ ਰੱਖੀ ਗਈ ਸੀ। ਸੂਤਰਾਂ ਮੁਤਾਬਕ ਲਾਹੌਰ ਦੇ ਐਕਸਪੋਟਰ ਗਲੋਬਲ ਵਿਜਨ ਇਮਪੇਕਸ ਵਲੋਂ ਨਮਕ ਭੇਜਿਆ ਗਿਆ ਸੀ। publive-imageਜ਼ਿਕਰ ਏ ਖਾਸ ਹੈ ਕਿ ਆਈ.ਸੀ.ਪੀ. ਅਟਾਰੀ 'ਤੇ ਤਾਇਨਾਤ ਕਸਟਮ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਬਸੰਤ ਕੁਮਾਰ ਦੀ ਅਗਵਾਈ ਵਿਚ ਪਾਕਿਸਤਾਨ ਤੋਂ ਆਏ ਨਮਕ ਦੀ ਰੈਮਜਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਇਹ ਖੇਪ ਫੜੀ ਗਈ। -PTC News-
punjabi-news latest-punjabi-news news-in-punjabi atari-border atari-border-news latest-atari-border-news pakistan-heroin pakistan-heroin-news latest-pakistan-heroin-news
Advertisment

Stay updated with the latest news headlines.

Follow us:
Advertisment