Thu, Apr 18, 2024
Whatsapp

ਕਾਬੁਲ ਗੁਰਦੁਆਰੇ 'ਤੇ ਹਮਲਾ ਮਨੁੱਖਤਾ ਖ਼ਿਲਾਫ ਅਪਰਾਧ ਹੈ: ਪ੍ਰਕਾਸ਼ ਸਿੰਘ ਬਾਦਲ

Written by  Jashan A -- March 26th 2020 01:26 PM
ਕਾਬੁਲ ਗੁਰਦੁਆਰੇ 'ਤੇ ਹਮਲਾ ਮਨੁੱਖਤਾ ਖ਼ਿਲਾਫ ਅਪਰਾਧ ਹੈ: ਪ੍ਰਕਾਸ਼ ਸਿੰਘ ਬਾਦਲ

ਕਾਬੁਲ ਗੁਰਦੁਆਰੇ 'ਤੇ ਹਮਲਾ ਮਨੁੱਖਤਾ ਖ਼ਿਲਾਫ ਅਪਰਾਧ ਹੈ: ਪ੍ਰਕਾਸ਼ ਸਿੰਘ ਬਾਦਲ

ਕਾਬੁਲ ਗੁਰਦੁਆਰੇ 'ਤੇ ਹਮਲਾ ਮਨੁੱਖਤਾ ਖ਼ਿਲਾਫ ਅਪਰਾਧ ਹੈ: ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਫਗਾਨਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰਨ ਚੰਡੀਗੜ੍ਹ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅਫਗਾਨਿਸਤਾਨ ਵਿਚ ਕਾਬੁਲ ਵਿਖੇ ਇੱਕ ਪਾਵਨ ਗੁਰਦੁਆਰਾ ਸਾਹਿਬ ਉੱਤੇ ਕੀਤੇ ਗਏ ਇੱਕ ਘਿਨੌਣੇ ਹਮਲੇ ਨੂੰ ਮਨੁੱਖਤਾ ਖ਼ਿਲਾਫ ਅਪਰਾਧ ਕਰਾਰ ਦਿੱਤਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਨਿਰਦੋਸ਼ ਅਤੇ ਸ਼ਰਧਾਲੂ ਸਿੱਖਾਂ ਉੱਤੇ ਕੀਤਾ ਗਿਆ ਇਹ ਘਿਨੌਣਾ ਹਮਲਾ, ਜਿਸ ਵਿਚ 27 ਸਿੱਖ ਮਾਰੇ ਗਏ ਹਨ, ਮਨੁੱਖਤਾ ਦੇ ਚਿਹਰੇ ਉੱਤੇ ਇੱਕ ਧੱਬਾ ਹੈ। ਇਸ ਅਣਮਨੁੱਖੀ ਕਾਰੇ ਨੇ ਸਾਰੇ ਸਿੱਖ ਜਗਤ ਅਤੇ ਪੂਰੀ ਮਨੁੱਖਤਾ ਨੂੰ ਦੁੱਖ ਅਤੇ ਗੁੱਸੇ ਨਾਲ ਭਰ ਦਿੱਤਾ ਹੈ। ਹੋਰ ਪੜ੍ਹੋ: ਸੁਖਬੀਰ ਬਾਦਲ ਵੱਲੋਂ ਖਾਲਸਾ ਖੁਦਕੁਸ਼ੀ ਮਾਮਲੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਪੀਲ ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਨਿੱਜੀ ਤੌਰ ਤੇ ਅਫਗਾਨਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਅਤੇ ਉਸ ਨੂੰ ਅਫਗਾਨਿਸਤਾਨ ਅੰਦਰ ਰਹਿ ਰਹੇ ਸਾਰੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣ ਲਈ ਆਖਣ। ਸਰਦਾਰ ਬਾਦਲ ਨੇ ਪੀੜਤ ਪਰਿਵਾਰਾਂ ਲਈ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪਰਮਾਤਮਾ ਅੱਗੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਅਤੇ ਦੁਖੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ ਹੈ। -PTC News


  • Tags

Top News view more...

Latest News view more...