ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਨੂੰ ਗ੍ਰਿਫਤਾਰ ਕੀਤਾ ਜਾਵੇ: ਸ਼ਾਹੀ ਇਮਾਮ ਪੰਜਾਬ

Ludhiana

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਨੂੰ ਗ੍ਰਿਫਤਾਰ ਕੀਤਾ ਜਾਵੇ: ਸ਼ਾਹੀ ਇਮਾਮ ਪੰਜਾਬ

ਦੁਨੀਆਂ ਦੀ ਕੋਈ ਤਾਕਤ ਸ੍ਰੀ ਨਨਕਾਣਾ ਸਾਹਿਬ ਦਾ ਨਾਮ ਨਹੀਂ ਬਦਲ ਸਕਦੀ

ਲੁਧਿਆਣਾ: ਪਾਕਿਸਤਾਨ ਸਥਿਤ ਜਨਮਸਥਾਨ ਸ੍ਰੀ ਗੁਰੂ ਨਾਮਕ ਦੇਵ ਜੀ ਨਨਕਾਣਾ ਸਾਹਿਬ ਦੇ ਬਾਹਰ ਬੀਤੀ ਸ਼ਾਮ ਰਾਣਾ ਮੰਸੂਰ ਤੇ ਉਸਦੇ ਸਾਥੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਗੁਸਤਾਖੀ ਦੀ ਕੋਸ਼ਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਲੁਧਿਆਣਾ ਜਾਮਾ ਮਸਜ਼ਿਦ ’ਚ ਅੱਜ ਜੋਹਰ ਦੀ ਨਮਾਜ਼ ਤੋਂ ਬਾਅਦ ਨਿੰਦਾ ਪ੍ਰਸਤਾਵ ਪਾਰਿਤ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਕਿਸੀ ਵੀ ਧਰਮ ਦਾ ਧਾਰਮਿਕ ਸਥਾਨ ਸਭ ਦਾ ਸਾਂਝਾ ਹੁੰਦਾ ਹੈ, ਪਾਕਿਸਤਨ-ਪੰਜਾਬ ਸਰਕਾਰ ਨੂੰ ਚਾਹੀਦਾ ਗੁਸਤਾਖੀ ਕਰਨ ਵਾਲੇ ’ਤੇ ਮੁਕਦਮਾ ਦਰਜ਼ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕੋਈ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ।

ਸ਼ਾਹੀ ਇਮਾਮ ਨੇ ਕਿਹਾ ਕਿ ਰਾਣਾ ਮੰਸੂਰ ਦੀ ਇਹ ਧਮਕੀ ਨਿੰਦਨਯੋਗ ਹੈ ਕਿ ਉਹ ਨਨਕਾਣਾ ਸਾਹਿਬ ਦਾ ਨਾਮ ਬਦਲ ਦੇਣਗੇ। ਨਨਕਾਣਾ ਸਾਹਿਬ ਦਾ ਨਾਮ 1947 ਵਿੱਚ ਵੀ ਬਦਲਣ ਦਾ ਨਹੀਂ ਸੋਚਿਆ ਗਿਆ ਕਿਉਕਿ ਸ਼੍ਰੀ ਗੁਰੂ ਨਾਮਕ ਦੇਵ ਜੀ ਸਿਰਫ ਸਿੱਖ ਭਰਾਵਾਂ ਦੇ ਲਈ ਹੀ ਨਹੀਂ ਮੁਸਲਮਾਨਾਂ ਲਈ ਵੀ ਉਨੇ ਹੀ ਖਸ ਹਨ।

ਹੋਰ ਪੜ੍ਹੋ: ਫਿਰੋਜ਼ਪੁਰ: ਹੱਡ-ਚੀਰਵੀਂ ਠੰਡ ‘ਚ ਠੁਰ-ਠੁਰ ਕਰਦੇ ਲੋਕਾਂ ਦੀ DC ਨੇ ਲਈ ਸਾਰ, ਵੰਡੇ ਗਰਮ ਕੱਪੜੇ ਤੇ ਕੰਬਲ

ਸ਼ਾਹੀ ਇਮਾਮ ਨੇ ਕਿਹਾ ਕਿ ਸ਼੍ਰੀ ਨਨਕਾਣਾ ਸਾਹਿਬ ਵਿੱਚ ਹੋਏ ਇਸ ਅਫਸੋਸਜਨਕ ਘਟਕਾ ਪਿੱਛੇ ਕੋਈ ਖਤਰਨਾਕ ਸਾਜ਼ਿਸ਼ ਹੈ ਜੋ ਕਿ ਦੁਨੀਆਂ ਭਰ ਵਿੱਚ ਬੈਠੇ ਸਿੱਖ, ਮੁਸਲਿਮ ਪੰਜਾਬੀਆਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸ਼ੋਸ਼ਲ ਮੀਡਿਆ ’ਤੇ ਭੜਕਾਓ ਭਾਸ਼ਣ ਦੇਣ ਵਾਲੇ ਕੰਨ ਖੋਲ ਕੇ ਸੁਣ ਲੈਣ ਅਜਿਹੀ ਹਰਕਤ ਨਾਲ ਪੰਜਾਬੀਆਂ ਦਾ ਸਦੀਆਂ ਪੁਰਾਣਾ ਰਿਸ਼ਤਾ ਕਮਜ਼ੋਰ ਹੋਣ ਵਾਲਾ ਨਹੀਂ ਹੈ।

ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਰਾਣਾ ਮੰਸੂਰ ਅਤੇ ਉਸਦੇ ਸਾਥੀਆਂ ਨੂੰ ਸਿੱਖ ਜਗਤ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ, ਕਿਉਕਿ ਰਾਣਾ ਦੀ ਨਰਾਜ਼ਗੀ ਨਨਕਾਣਾ ਸਾਹਿਬ ਜਿਲਾ ਪ੍ਰਸ਼ਾਸ਼ਨ ਨਾਲ ਸੀ ਅਤੇ ਉਸਨੇ ਗੁਰਦੁਆਰਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਕਿਉ ਕੀਤਾ ਅਤੇ ਇਸਲਾਮ ਦਾ ਨਾਮ ਲੈ ਕੇ ਕਿਤੇ ਸਿੱਖ ਮਜ਼ਹਬ ਖਿਲਾਫ ਆਪਣੀ ਜੁਬਾਨ ਖੋਲੀ। ਸ਼ਾਹੀ ਇਮਾਮ ਨੇ ਕਿਹਾ ਕਿ ਅਜਿਹੀ ਹਰਕਤ ਕਰਨ ਵਾਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਇੱਕ ਸਵਾਲ ਦਾ ਜਬਾਵ ਦਿੰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹੀ ਕਿ ਕੋਈ ਵੀ ਫਿਰਕਾਪ੍ਰਸਤ ਇਸ ਘਟਨਾ ਨੂੰ ਲੈ ਕੇ ਮੁਸਲਮਾਨਾਂ ਅਤੇ ਸਿੱਖਾਂ ਵਿੱਚ ਨਫਰਤ ਫੈਲਾਉਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ, ਉਹ ਸਮਝ ਲੈ ਕਿ ਅੱਜ ਇਸ ਅਫਸੋਸ ਜਨਕ ਘਟਨਾ ਦੀ ਨਿੰਦਾ ਇਸ ਲਈ ਨਹੀਂ ਕਰ ਰਹੇ ਕਿ ਉਹ ਭਾਰਤ ਵਿੱਚ ਰਹਿੰਦੇ ਹਨ, ਅਸੀਂ ਇਸ ਲਈ ਨਿੰਦਾ ਕਰ ਰਹੇ ਹਨ ਕਿ ਮੁਸਲਮਾਨਾਂ ਨੇ ਮੁਗਲਕਾਲ ਵਿੱਚ ਵੀ ਜੁਲਮ ਦੇ ਖਿਲਾਫ ਗੁਰੂ ਸਾਹਿਬਾਨਾਂ ਦਾ ਸਾਥ ਦਿੱਤਾ ਸੀ, ਅਸੀਂ ਸੱਚਾਈ ਦੇ ਨਾਲ ਹਨ ਅਤੇ ਸੱਚਾਈ ਇਹ ਹੈ ਕਿ ਨਨਕਾਣਾ ਸਾਹਿਬ ਦੀ ਧਰਤੀ ਸਾਰੇ ਪੰਜਾਬੀਆਂ ਲਈ ਮੁਕਦਸ ਹੈ।

ਸ਼ਾਹੀ ਇਮਾਮ ਨੇ ਕਿਹਾ ਕਿ ਦਰਅਸਲ ਦੁਨੀਆ ਭਰ ਵਿੱਚ ਪੰਜਾਬੀਆਂ ’ਚ ਆਪਸੀ ਵੱਧ ਰਹੀ ਨਜ਼ਦੀਕੀਆਂ ਸ਼ਰਾਰਤੀ ਅਨਸਰਾਂ ਨੂੰ ਖਲ ਰਹੀ ਹੈ ਅਤੇ ਰਾਣਾ ਮੰਸੂਰ ਵਰਗੇ ਨਾਪਾਕ ਲੋਕ ਉਸਨੂੰ ਮੋਹਰਾ ਬਣਾ ਕੇ ਆਪਸੀ ਪਿਆਰ ਨੂੰ ਤੋੜਨਾ ਚਾਹੁੰਦੇ ਹਨ। ਸ਼ਾਹੀ ਇਮਾਮ ਨੇ ਪੰਜਾਬ ਦੇ ਸਾਰੇ ਮੁਸਲਮਾਨਾਂ ਤੋਂ ਅਪੀਲ ਕੀਤੀ ਕਿ ਉਹ ਇਸ ਅਫਸੋਸ ਜਨਕ ਘਟਨਾ ਦੀ ਨਿੰਦਾ ਕਰਨ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ Subscribe ਕਰੋ:

-PTC News