ਦੇਸ਼

ਇਕ ਵਿਅਕਤੀ ਨੇ 24 ਘੰਟਿਆਂ 'ਚ 3 ਵਾਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਜਾਣੋ ਕਿਵੇਂ

By Riya Bawa -- November 13, 2021 4:25 pm -- Updated:November 13, 2021 4:39 pm

ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਬੈਤੂਲ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇੱਥੇ ਇੱਕ ਨੌਜਵਾਨ ਨੇ ਤਿੰਨ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਕਿਸੇ ਦੇ ਦੱਸਣ 'ਤੇ ਪਹਿਲਾਂ ਤਾਂ ਜ਼ਿਆਦਾ ਸ਼ਰਾਬ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਅਸਫਲ ਰਹਿਣ 'ਤੇ ਉਸ ਨੇ ਜ਼ਹਿਰ ਖਾ ਲਿਆ, ਉਸ ਤੋਂ ਬਾਅਦ ਉਹ ਬਚ ਗਿਆ ਤਾਂ ਉਸਨੇ ਫਾਹਾ ਲੈ ਲਿਆ। ਜ਼ਖਮੀ ਹਾਲਤ 'ਚ ਨੌਜਵਾਨ ਦਾ ਜ਼ਿਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਮਾਮਲਾ ਬੈਤੁਲ ਦੇ ਚਿਚੋਲੀ ਥਾਣਾ ਖੇਤਰ ਦੇ ਪਠਾਖੇੜਾ ਦਾ ਹੈ। ਡਾਕਟਰਾਂ ਮੁਤਾਬਕ 35 ਸਾਲਾ ਰਵਿੰਦਰ ਕਟਾਰੇ, ਜਿਸ ਨੂੰ ਚੀਚੋਲੀ ਸੀ.ਐੱਚ.ਸੀ. ਤੋਂ ਰੈਫਰ ਕਰਕੇ ਜ਼ਿਲਾ ਹਸਪਤਾਲ ਭੇਜਿਆ ਗਿਆ ਸੀ, ਨੇ ਇੱਕੋ ਸਮੇਂ ਤਿੰਨ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਡਾਕਟਰ ਅਜੇ ਮਾਹੋਰੇ ਦਾ ਕਹਿਣਾ ਹੈ ਕਿ ਰਵਿੰਦਰ ਨੇ ਪਹਿਲਾਂ ਤਾਂ ਬੇਹੋਸ਼ ਹੋਣ ਤੱਕ ਸ਼ਰਾਬ ਪੀਤੀ, ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ।

couple death after poison in Phillaur , Died at the CMC Hospital Ludhiana

ਇਸ ਤੋਂ ਬਾਅਦ ਵੀ ਉਹ ਬਚ ਗਿਆ ਤਾਂ ਉਸ ਨੇ ਫਾਹਾ ਲਾ ਲਿਆ। ਜ਼ਹਿਰੀਲਾ ਪਦਾਰਥ ਕੱਢ ਲਿਆ ਗਿਆ ਹੈ ਪਰ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰ ਮੁਤਾਬਕ ਮਰੀਜ਼ ਬਿਲਕੁਲ ਵੀ ਸਹਿਯੋਗ ਨਹੀਂ ਕਰ ਰਿਹਾ, ਜਿਸ ਕਾਰਨ ਇਲਾਜ ਵਿੱਚ ਦਿੱਕਤ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਆਪਣੀ ਟੈਕਸੀ ਹੈ। ਉਹ ਸ਼ੁੱਕਰਵਾਰ ਸਵੇਰੇ ਹੀ ਘਰ ਪਰਤਿਆ ਸੀ।

ਇਕ ਵਿਅਕਤੀ ਨੇ 24 ਘੰਟਿਆਂ 'ਚ 3 ਵਾਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਜਾਣੋ ਕਿਵੇਂ ਇਕ ਵਿਅਕਤੀ ਨੇ 24 ਘੰਟਿਆਂ 'ਚ 3 ਵਾਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਜਾਣੋ ਕਿਵੇਂ

ਭਰਾ ਵਿਨੋਦ ਨੇ ਦੱਸਿਆ ਕਿ ਸ਼ਾਇਦ ਭਾਬੀ ਸੀਮਾ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ, ਜਿਸ ਕਾਰਨ ਉਸ ਨੇ ਪਹਿਲਾਂ ਕਾਫੀ ਸ਼ਰਾਬ ਪੀਤੀ ਅਤੇ ਫਿਰ ਕੁਝ ਜ਼ਹਿਰੀਲਾ ਪਦਾਰਥ ਨਿਘਲ ਲਿਆ। ਪਤਾ ਨਹੀਂ ਉਸ ਨੇ ਕੀ ਖਾਧਾ। ਇਸ ਤੋਂ ਬਾਅਦ ਉਸ ਨੇ ਘਰ ਵਿੱਚ ਫਾਹਾ ਲਾਉਣ ਦੀ ਕੋਸ਼ਿਸ਼ ਵੀ ਕੀਤੀ। ਸਮਾਂ 'ਤੇ ਉਸ ਨੂੰ ਫਾਹੇ ਤੋਂ ਹੇਠਾਂ ਉਤਾਰ ਲਿਆ ਗਿਆ।

-PTC News

  • Share