ਮੁੱਖ ਖਬਰਾਂ

ਕਾਂਗਰਸੀ ਆਗੂਆਂ ਨੂੰ ਵਿਜੀਲੈਂਸ ਦੇ ਨਾਂ 'ਤੇ ਡਰਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ : ਰਾਜਾ ਵੜਿੰਗ

By Ravinder Singh -- August 22, 2022 4:55 pm

ਚੰਡੀਗੜ੍ਹ : ਕਾਂਗਰਸ ਨੇਤਾਵਾਂ ਨੇ ਸਾਬਕਾ ਮੰਤਰੀਆਂ 'ਤੇ ਲਟਕਦੀ ਵਿਜੀਲੈਂਸ ਦੀ ਕਾਰਵਾਈ ਦੀ ਤਲਵਾਰ ਵਿਚਾਲੇ ਸੰਘਰਸ਼ ਵਿੱਢ ਦਿੱਤਾ। ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਨੇ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਵਿਜੀਲੈਂਸ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ, ਕਈ ਸਾਬਕਾ ਮੰਤਰੀ ਤੇ ਵਿਧਾਇਕ ਨੇ ਸ਼ਮੂਲੀਅਤ ਕੀਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਜਿਸ ਵੀ ਵਿਜੀਲੈਂਸ ਨੂੰ ਜ਼ਰੂਰਤ ਹੈ, ਉਸ ਨੂੰ ਗ੍ਰਿਫ਼ਤਾਰ ਕਰ ਲਵੇ। ਰੋਜ਼-ਰੋਜ਼ ਨਾਮ ਲੈ ਕੇ ਕਾਂਗਰਸ ਤੇ ਕਾਂਗਰਸੀ ਨੇਤਾਵਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ।

ਕਾਂਗਰਸੀ ਆਗੂਆਂ ਨੂੰ ਵਿਜੀਲੈਂਸ ਦੇ ਨਾਂ 'ਤੇ ਡਰਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ : ਰਾਜਾ ਵੜਿੰਗਹਰ ਰੋਜ਼ ਵਿਜੀਲੈਂਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ 5 ਮਹੀਨਿਆਂ ਤੋਂ ਮਾਹੌਲ ਬਣਾਇਆ ਜਾ ਰਿਹਾ ਹੈ। ਹਰ ਰੋਜ਼ ਆਮ ਆਦਮੀ ਪਾਰਟੀ ਦੇ ਆਗੂ ਵਿਜੀਲੈਂਸ ਦਾ ਨਾਂ ਲੈ ਕੇ ਕਾਂਗਰਸ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਘਰਾਂ ਵਿੱਚ ਸੁੱਤੇ ਪਏ ਕਾਂਗਰਸੀ ਆਗੂ ਫੜੇ ਜਾ ਰਹੇ ਹਨ। ਉਹ ਚੋਰ ਨਹੀਂ ਹੈ, ਸੰਮਨ ਜਾਰੀ ਕਰੋ ਜਾਂ ਬੁਲਾਓ ਉਹ ਪੁੱਜ ਜਾਣਗੇ। ਖੁਦ ਡਾਇਰੀ ਤਿਆਰ ਕਰਵਾ ਕੇ ਕਿਹਾ ਜਾ ਰਿਹਾ ਹੈ ਅਸੀਂ ਫੜ ਲਿਆ। ਸਹੀ ਤਰੀਕਾ ਇਹ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਤੁਹਾਡੇ ਫੜੇ ਗਏ ਤਾਂ ਕੱਟੜ ਇਮਾਨਦਾਰ ਕਹਿੰਦੇ ਹੋ। ਆਪਣੇ ਮੰਤਰੀ ਨੂੰ ਫੜਨ ਦਾ ਡਰਾਮਾ ਕੀਤਾ। ਮੰਤਰੀ ਨੂੰ ਫੜ ਕੇ ਸਾਰਿਆਂ ਦਾ ਧਿਆਨ ਖਿੱਚਿਆ, ਉਸ ਤੋਂ ਮਿਲਿਆ ਕੀ? ਐਡਵੋਕੇਟ ਜਨਰਲ ਨੇ ਖੁਦ ਅਦਾਲਤ ਵਿੱਚ ਕਿਹਾ ਕਿ ਸਾਬਕਾ ਮੰਤਰੀ ਵਿਜੈ ਸਿੰਗਲਾ ਤੋਂ ਕੁਝ ਬਰਾਮਦ ਨਹੀਂ ਹੋਇਆ। ਜੇ ਸਿੰਗਲਾ ਭ੍ਰਿਸ਼ਟ ਸਨ ਤਾਂ ਫਿਰ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਵਿੱਚ ਕੀ ਕਰ ਰਹੇ ਹਨ? ਪੰਜਾਬ ਵਿੱਚ ਏਜੰਸੀਆਂ ਦਾ ਗ਼ਲਤ ਇਸਤੇਮਾਲ ਕੀਤਾ ਜਾ ਰਿਹਾ ਹੈ।

ਕਾਂਗਰਸੀ ਆਗੂਆਂ ਨੂੰ ਵਿਜੀਲੈਂਸ ਦੇ ਨਾਂ 'ਤੇ ਡਰਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ : ਰਾਜਾ ਵੜਿੰਗਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵਿਜੀਲੈਂਸ ਅਤੇ ਸਰਕਾਰ ਨੂੰ ਸੰਦੇਸ਼ ਪੁੱਜ ਗਿਆ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਨੂੰ ਬੇਨਤੀ ਹੈ ਕਿ ਜਦ ਜ਼ਰੂਰਤ ਹੋਵੇ, ਮੈਸੇਜ ਭੇਜ ਦਵੇ, ਕੋਈ ਕਾਂਗਰਸੀ ਭੱਜਿਆ ਨਹੀਂ ਹੈ। ਆਸ਼ੂ ਨੇ ਦਾਅਵਾ ਕੀਤਾ ਕਿ 5 ਮਹੀਨੇ ਦੀ ਜਾਂਚ ਦੇ ਬਾਵਜੂਦ ਕੁਝ ਨਹੀਂ ਨਿਕਲਿਆ ਹੈ। ਕਾਂਗਰਸ ਜੁਝਾਰੂਆਂ ਦੀ ਪਾਰਟੀ ਹੈ। ਜੋ 75ਵਾਂ ਸੁਤੰਤਰਤਾ ਦਿਹਾੜਾ ਮਨਾਇਆ ਗਿਆ, ਉਹ ਕਾਂਗਰਸ ਦੇ ਵਰਕਰਾਂ ਦੀ ਕੁਰਬਾਨੀ ਸਦਕਾ ਮਿਲੀ ਹੈ। ਆਜ਼ਾਦੀ ਮਗਰੋਂ ਕਾਂਗਰਸ ਨੇ ਹੀ ਇਸ ਨੂੰ ਸੰਭਾਲ ਕੇ ਰੱਖਿਆ ਹੈ। ਅਸੀਂ ਤਿਆਰ ਬੈਠੇ ਹਾਂ। ਅਸੀਂ ਡਰਨ ਵਾਲੇ ਨਹੀਂ ਹਾਂ। ਜਦ ਵੀ ਜ਼ਰੂਰਤ ਹੋਵੇ, ਸਾਨੂੰ ਬੁਲਾ ਲਵੋ। ਕਾਂਗਰਸ ਦੇ ਕਈ ਸਾਬਕਾ ਮੰਤਰੀ 'ਆਪ' ਸਰਕਾਰ ਦੇ ਰਾਡਾਰ 'ਤੇ ਹਨ। ਇਨ੍ਹਾਂ ਵਿੱਚੋਂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਸੰਗਤ ਸਿੰਘ ਗਿਲਜੀਆਂ ਜ਼ਮਾਨਤ 'ਤੇ ਬਾਹਰ ਹਨ। ਹੁਣ ਆਸ਼ੂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਕਾਂਗਰਸੀ ਆਗੂਆਂ ਨੂੰ ਵਿਜੀਲੈਂਸ ਦੇ ਨਾਂ 'ਤੇ ਡਰਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ : ਰਾਜਾ ਵੜਿੰਗਇਨ੍ਹਾਂ ਤੋਂ ਇਲਾਵਾ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਵੀਆਈਪੀ ਟ੍ਰੀਟਮੈਂਟ ਮਾਮਲੇ ਵਿੱਚ ਘਿਰੇ ਹੋਏ ਹਨ। ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਪਾ ਦਾ ਨਾਮ ਜ਼ਮੀਨ ਘਪਲੇ ਵਿੱਚ ਸਾਹਮਣੇ ਆ ਰਿਹਾ ਹੈ। ਇਥੋਂ ਤੱਕ ਕਿ ਮਸ਼ੀਨਰ ਘਪਲੇ ਵਿੱਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਵੀ ਪੁੱਛਗਿੱਛ ਸੰਭਵ ਹੈ।


ਇਹ ਵੀ ਪੜ੍ਹੋ : ਰਿਸ਼ਵਤ ਦੇ ਦੋਸ਼ਾਂ 'ਚ ਘਿਰੇ ਡੀਆਈਜੀ ਇੰਦਰਬੀਰ ਸਿੰਘ ਤੋਂ ਵਿਜੀਲੈਂਸ ਵੱਲੋਂ ਪੁੱਛਗਿੱਛ

  • Share