ਖੇਤੀਬਾੜੀ

ਭਗਵਾਨਪੁਰਾ ਸ਼ੂਗਰ ਮਿੱਲ ਦੀ ਨਿਲਾਮੀ ਭਲਕੇ

By Jasmeet Singh -- September 19, 2022 12:13 pm

ਸੰਗਰੂਰ, 18 ਸਤੰਬਰ: ਗੰਨਾ ਕਾਸ਼ਤਕਾਰਾਂ (Sugarcane Growers) ਵੱਲੋਂ 14 ਸਤੰਬਰ ਨੂੰ ਆਪਣੇ ਬਕਾਇਆ 9 ਕਰੋੜ ਰੁਪਏ ਦੇ ਬਕਾਏ ਜਾਰੀ ਕਰਵਾਉਣ ਲਈ ਆਬਕਾਰੀ ਵਿਭਾਗ (Excise Department Officers) ਦੇ ਅਧਿਕਾਰੀਆਂ ਦਾ ਘਿਰਾਓ ਕਰਨ ਤੋਂ ਬਾਅਦ ਹੁਣ ਸੰਗਰੂਰ ਪ੍ਰਸ਼ਾਸਨ ਨੇ ਧੂਰੀ ਸਥਿਤ ਭਗਵਾਨਪੁਰਾ ਸ਼ੂਗਰ ਮਿੱਲ (Bhagwanpura Sugar Mills) ਦੀ ਨਿਲਾਮੀ ਦੀ ਅਗਲੀ ਤਰੀਕ 20 ਸਤੰਬਰ ਤੈਅ ਕੀਤੀ ਹੈ।

ਹਾਲਾਂਕਿ ਖੇਤਰ ਦੇ ਗੰਨਾ ਉਤਪਾਦਕਾਂ ਨੇ ਪ੍ਰਸ਼ਾਸਨ 'ਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਪਣਾ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਕਾਬਲੇਗੌਰ ਹੈ ਕਿ ਇਹ ਗੰਨਾ ਕਾਸ਼ਤਕਾਰ 14 ਸਤੰਬਰ ਤੋਂ ਮਿੱਲ ਅੱਗੇ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਹਨ।

ਇਸ ਦੌਰਾਨ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੇ ਬਕਾਏ ਪਹਿਲ ਦੇ ਆਧਾਰ 'ਤੇ ਨਾ ਦਿੱਤੇ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।

ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ 'ਤੇ ਡਰੋਨ ਰਾਹੀਂ ਹੈਰੋਇਨ ਦੀ ਖੇਪ, ਪਿਸਤੌਲ ਤੇ ਕਾਰਤੂਸ ਸੁੱਟੇ

ਜ਼ਿਕਰਯੋਗ ਹੈ ਕਿ ਇਲਾਕੇ ਦੇ ਕਿਸਾਨਾਂ ਦਾ ਇੱਕ ਗਰੁੱਪ ਮਿੱਲ ਦੇ ਮੁੱਖ ਗੇਟ 'ਤੇ ਬੈਠਾ ਹੈ, ਜਦਕਿ ਦੋ ਚਿਮਨੀ 'ਤੇ ਚੜ੍ਹੇ ਹੋਏ ਹਨ। ਉਨ੍ਹਾਂ ਨਿਲਾਮੀ ਦੌਰਾਨ ਪ੍ਰਸ਼ਾਸਨ 'ਤੇ ਸਖ਼ਤ ਨਜ਼ਰ ਰੱਖਣ ਲਈ ਵੱਖ-ਵੱਖ ਕਮੇਟੀਆਂ ਵੀ ਬਣਾਈਆਂ ਹਨ।


-PTC News

  • Share