ਪ੍ਰੇਮ ਸਬੰਧਾਂ ‘ਚ ਰਾਹ ਦਾ ਰੋੜਾ ਬਣ ਰਿਹਾ ਸੀ ਭਤੀਜਾ, ਚਾਚੀ ਨੇ ਖਾਣੇ ‘ਚ ਦਿੱਤੀ ਜ਼ਹਿਰੀਲੀ ਚੀਜ਼

Aunty gave poisoned Nephew In Guru Har Sahai For Love Affairs

ਗੁਰੂਹਰਸਹਾਏ: ਅੱਜ ਦੇ ਸਮਾਜ ‘ਚ ਲੋਕ ਇਸ਼ਕ ਦੀ ਖਾਤਰ ਪਤਾ ਨਹੀ ਕਿਹੜੇ ਰਾਹ ਚੁਣ ਰਹੇ ਹਨ। ਕਈ ਵਾਰ ਤਾਂ ਅਜਿਹਾ ਵੀ ਦੇਖਣ ਨੂੰ ਮਿਲਿਆ ਕਿ ਪਿਆਰ ‘ਚ ਅੰਨ੍ਹੇ ਹੋ ਕੇ ਆਪਣੀਆਂ ਨੂੰ ਹੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਗੁਰੂਹਰਸਹਾਏ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਚਾਚੀ ਵੱਲੋਂ ਆਪਣੇ ਇਸ਼ਕ ਦੇ ਰਾਹ ਵਿੱਚ ਰੋੜੇ ਬਣ ਰਹੇ ਭਤੀਜੇ ਨੂੰ ਹੀ ਰਾਹ ਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ।

Aunty gave poisoned Nephew In Guru Har Sahai For Love Affairs ਮਿਲੀ ਜਾਣਕਾਰੀ ਮੁਤਾਬਕ ਪ੍ਰਕਾਸ਼ ਕੌਰ ਪਤਨੀ ਪਿਆਰਾ ਸਿੰਘ ਵਾਸੀ ਸ਼ੇਰ ਮੁਹੰਮਦ ਮਾਹੀਗੀਰ ਦੀ ਪਿੰਡ ਨੌ ਬਹਿਰਾਮ ਅਜਾਬਾ ਦੇ ਬਲਵਿੰਦਰ ਸਿੰਘ ਨਾਲ ਨਾਜਾਇਜ਼ ਸਬੰਧ ਸਨ ਅਤੇ ਇਸ ਗੱਲ ਦਾ ਪਤਾ ਉਸ ਦੇ ਭਤੀਜੇ ਸਤਨਾਮ ਸਿੰਘ ਨੂੰ ਪਤਾ ਲੱਗ ਗਿਆ।

ਹੋਰ ਪੜ੍ਹੋ:ਪੁਲਿਸ ਨੇ ਬੰਧਕ ਬਣਾਏ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਬਾਹਰ, ਪਤਨੀ ਸਮੇਤ ਦੋਸ਼ੀ ਢੇਰ

ਜਿਸ ਤੋਂ ਬਾਅਦ ਉਕਤ ਨੌਜ਼ਵਾਨ ਆਪਣੀ ਚਾਚੀ ਨੂੰ ਰੋਕਦਾ ਸੀ ਅਤੇ ਜਿਸ ਕਾਰਨ ਔਰਤ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਉਸ ਨੂੰ ਖਾਣੇ ਦੇ ‘ਚ ਜ਼ਹਿਰੀਲੀ ਚੀਜ਼ ਪਾ ਕੇ ਉਸਦੇ ਸਰੀਰ ਨੂੰ ਨਕਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

Aunty gave poisoned Nephew In Guru Har Sahai For Love Affairs ਉਧਰ ਸਥਾਨਕ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੀੜਤ ਨੌਜ਼ਵਾਨ ਸਤਨਾਮ ਸਿੰਘ ਦੇ ਬਿਆਨਾਂ ‘ਤੇ ਔਰਤ ਸਣੇ ਉਸਦੇ ਆਸ਼ਿਕ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਛਾਪੇਮਾਰੀ ਕਰ ਰਹੀ ਹੈ।

-PTC News