Wed, Apr 24, 2024
Whatsapp

ਪੰਜਾਬ ਦੇ ਇਸ ਬਾਡੀ ਬਿਲਡਰ ਨੇ ਮੈਲਬੌਰਨ 'ਚ ਚਮਕਾਇਆ ਪੰਜਾਬੀਆਂ ਦਾ ਨਾਂ, ਜਿੱਤਿਆ ਇਹ ਖਿਤਾਬ

Written by  Jashan A -- July 07th 2019 12:54 PM
ਪੰਜਾਬ ਦੇ ਇਸ ਬਾਡੀ ਬਿਲਡਰ ਨੇ ਮੈਲਬੌਰਨ 'ਚ ਚਮਕਾਇਆ ਪੰਜਾਬੀਆਂ ਦਾ ਨਾਂ, ਜਿੱਤਿਆ ਇਹ ਖਿਤਾਬ

ਪੰਜਾਬ ਦੇ ਇਸ ਬਾਡੀ ਬਿਲਡਰ ਨੇ ਮੈਲਬੌਰਨ 'ਚ ਚਮਕਾਇਆ ਪੰਜਾਬੀਆਂ ਦਾ ਨਾਂ, ਜਿੱਤਿਆ ਇਹ ਖਿਤਾਬ

ਪੰਜਾਬ ਦੇ ਇਸ ਬਾਡੀ ਬਿਲਡਰ ਨੇ ਮੈਲਬੌਰਨ 'ਚ ਚਮਕਾਇਆ ਪੰਜਾਬੀਆਂ ਦਾ ਨਾਂ, ਜਿੱਤਿਆ ਇਹ ਖਿਤਾਬ,ਨਾਭਾ/ਮੈਲਬੋਰਨ: ਅਕਸਰ ਹੀ ਇਹ ਸੁਣਨ ਨੂੰ ਮਿਲਦਾ ਹੈ ਕਿ ਪੰਜਾਬੀ ਨੌਜਵਾਨਾਂ ਵੱਲੋਂ ਵਿਦੇਸ਼ਾਂ ਦੀ ਧਰਤੀ 'ਤੇ ਜਿੱਤ ਦੇ ਝੰਡੇ ਗੱਡੇ ਜਾ ਰਹੇ ਹਨ। ਜਿਸ ਦੀ ਇੱਕ ਹੋਰ ਤਾਜ਼ਾ ਮਿਸਾਲ ਰਿਆਸਤੀ ਸ਼ਹਿਰ ਨਾਭਾ ਦੇ ਜੰਮੇ ਸੁਖਵੀਰ ਸਿੰਘ ਗਰੇਵਾਲ ਨੇ ਪੇਸ਼ ਕੀਤੀ ਹੈ। ਜਿਨ੍ਹਾਂ ਨੇ ਆਸਟਰੇਲੀਆ ਦੇ ਮੈਲਬੌਰਨ ਸ਼ਹਿਰ 'ਚ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਕੈਂਪ 'ਚ ਹਿੱਸਾ ਲੈ ਕੇ ਓਵਰ ਆਲ ਟਰਾਫੀ ਜਿੱਤ ਕੇ ਪੰਜਾਬੀਆਂ ਦਾ ਸਿਰ ਗੌਰਵ ਨਾਲ ਇਕ ਵਾਰ ਫਿਰ ਉੱਚਾ ਕਰ ਦਿੱਤਾ ਹੈ। ਹੋਰ ਪੜ੍ਹੋ:ਡੇਰਾ ਪ੍ਰੇਮੀ ਕਤਲ ਮਾਮਲਾ: ਇਸ ਗੈਂਗਸਟਰ ਗਰੁੱਪ ਨੇ ਲਈ ਪੂਰੇ ਘਟਨਾਕ੍ਰਮ ਦੀ ਜਿੰਮੇਵਾਰੀ ਸੁਖਵੀਰ ਸਿੰਘ ਗਰੇਵਾਲ ਨੇ 'ਮਿਸਟਰ ਮੈਲਬੌਰਨ' ਦਾ ਖਿਤਾਬ ਵੀ ਜਿੱਤਿਆ ਹੈ। ਇਸ ਜਿੱਤ ਤੋਂ ਬਾਅਦ ਸੁਖਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੈਲਬੌਰਨ 'ਚ ਪੜ੍ਹਾਈ ਕਰ ਰਿਹਾ ਹੈ। ਕਰੀਬ 12 ਸਾਲ ਤੋਂ ਉਸ ਨੂੰ ਬਾਡੀ ਬਿਲਡਿੰਗ ਦਾ ਵੀ ਸ਼ੌਕ ਹੈ, ਜੋ ਕਿ ਉਸ ਨੇ ਆਸਟਰੇਲੀਆ 'ਚ ਵੀ ਜਾਰੀ ਰੱਖਿਆ। ਜ਼ਿਕਰਯੋਗ ਹੈ ਕਿ ਪੰਜਾਬੀ ਨੌਜਵਾਨ ਵੱਡੀ ਗਿਣਤੀ 'ਚ ਵਿਦੇਸ਼ਾਂ ਦੀ ਧਰਤੀ 'ਤੇ ਪਹੁੰਚ ਰਹੇ ਹਨ ਤੇ ਉਹਨਾਂ ਆਪਣੇ ਹੋਂਸਲੇ ਅਤੇ ਜ਼ਜ਼ਬੇ ਨਾਲ ਵੱਡੀਆਂ ਉਪਲੱਬਧੀਆਂ ਹਾਸਲ ਕਰ ਪੰਜਾਬ ਨਹੀਂ ਸਗੋਂ ਪੂਰੇ ਦੇਸ਼ ਦਾ ਨਾਮ ਦੁਨੀਆ ਭਰ 'ਚ ਚਮਕਾਇਆ ਹੈ। -PTC News


Top News view more...

Latest News view more...